ਦੱਖਣੀ ਕਸ਼ਮੀਰ ''ਚ ਹਥਿਆਰਾਂ ਸਮੇਤ ਅੱਤਵਾਦੀ ਗ੍ਰਿਫਤਾਰ

Saturday, Sep 26, 2020 - 11:34 PM (IST)

ਦੱਖਣੀ ਕਸ਼ਮੀਰ ''ਚ ਹਥਿਆਰਾਂ ਸਮੇਤ ਅੱਤਵਾਦੀ ਗ੍ਰਿਫਤਾਰ

ਸ਼੍ਰੀਨਗਰ - ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਅਤੇ ਉਸਦੇ ਕੋਲੋਂ ਹਥਿਆਰ ਸਮੇਤ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ। ਪੁਲਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ 'ਚ ਦੁਰੂ ਦੇ ਕਾਪਰਾਨ ਇਲਾਕੇ 'ਚ ਸੰਯੁਕਤ ਮੁਹਿੰਮ 'ਚ ਸੁਰੱਖਿਆ ਬਲਾਂ ਨੇ ਸਰਗਰਮ ਅੱਤਵਾਦੀ ਤਾਲਿਬ ਭੱਟ ਨੂੰ ਗ੍ਰਿਫਤਾਰ ਕੀਤਾ ਜੋ ਦੇਹਰੂਨਾ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਭੱਟ ਦੇ ਕੋਲੋਂ ਹਥਿਆਰ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ। ਅਧਿਕਾਰੀ  ਦੇ ਅਨੁਸਾਰ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਹੋ ਗਈ ਹੈ।


author

Inder Prajapati

Content Editor

Related News