ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਲਈ ਹੁਣ ਅੱਤਵਾਦੀ ਕਰ ਰਹੇ ਹਨ ‘ਜਿਲੇਟਿਨ’ ਦੀ ਵਰਤੋਂ

Saturday, Jan 18, 2020 - 11:52 PM (IST)

ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਲਈ ਹੁਣ ਅੱਤਵਾਦੀ ਕਰ ਰਹੇ ਹਨ ‘ਜਿਲੇਟਿਨ’ ਦੀ ਵਰਤੋਂ

ਜੰਮੂ - ਜੰਮੂ-ਕਸ਼ਮੀਰ ਪੁਲਸ ਵੱਲੋਂ ਫੜੇ ਗਏ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਕੋਲੋਂ ਕੀਤੀ ਗਈ ਪੁੱਛਗਿੱਛ ’ਚ ਇਹ ਪਤਾ ਲੱਗਾ ਹੈ ਕਿ ਘਾਟੀ ’ਚ ਸਰਗਰਮ ਅੱਤਵਾਦੀ ਹੁਣ ਆਈ. ਈ. ਡੀ. ਬਣਾਉਣ ਵਿਚ ਆਰ. ਡੀ. ਐਕਸ. ਦੀ ਨਹੀ, ਸਗੋਂ ‘ਜਿਲੇਟਿਨ’ ਦੀ ਵਰਤੋਂ ਕਰ ਰਹੇ ਹਨ। ਦਰਅਸਲ ਜਿਲੇਟਿਨ ਕਸ਼ਮੀਰ ਵਿਚ ਸਰਕਾਰੀ ਕਾਊਂਟਰਾਂ ’ਤੇ ਆਸਾਨੀ ਨਾਲ ਮੁਹੱਈਆ ਹੈ। ਕਸ਼ਮੀਰੀ ਇਸ ਦੀ ਵਰਤੋਂ ਪੱਥਰ ਨੂੰ ਤੋੜਨ ਲਈ ਕਰਦੇ ਹਨ। ਇਹੀ ਨਹੀਂ, ਫੜੇ ਗਏ ਅੱਤਵਾਦੀਆਂ ਨੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਨੇ ਗਣਤੰਤਰ ਦਿਵਸ ਤੋਂ ਪਹਿਲਾਂ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਸੀ। ਇਸ ਦੇ ਲਈ ਉਹ ਆਈ. ਈ. ਡੀ. ਤਿਆਰ ਕਰਨ ਹੀ ਵਾਲੇ ਸਨ ਅਤੇ ਇਸ ਦੇ ਲਈ ਉਨ੍ਹਾਂ ਨੇ 100 ਤੋਂ 200 ਜਿਲੇਟਿਨ ਛੜਾਂ ਦਾ ਪ੍ਰਬੰਧ ਕਰ ਲਿਆ ਸੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ 5 ਜੈਸ਼-ਏ-ਮੁਹੰਮਦ ਦੇ ਅੱਤਵਾਦੀ ਹਾਲ ਹੀ ’ਚ ਹਜ਼ਰਤ ਬਲ ਅਤੇ ਹਬਕ ਇਲਾਕਿਆਂ ਵਿਚ 2 ਗ੍ਰਨੇਡ ਹਮਲਿਆਂ ’ਚ ਸ਼ਾਮਲ ਸਨ।


author

Inder Prajapati

Content Editor

Related News