ਅੱਤਵਾਦੀਆਂ ਨੇ ਮੁੜ BJP ਨੇਤਾ ਨੂੰ ਬਣਾਇਆ ਨਿਸ਼ਾਨਾ, ਘਰ ''ਤੇ ਗ੍ਰਨੇਡ ਨਾਲ ਹਮਲਾ, 5 ਜ਼ਖ਼ਮੀ

Thursday, Aug 12, 2021 - 11:43 PM (IST)

ਸ਼੍ਰੀਨਗਰ - ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਬੀਜੇਪੀ ਨੇਤਾ ਜਸਬੀਰ ਸਿੰਘ 'ਤੇ ਗ੍ਰਨੇਡ ਨਾਲ ਹਮਲਾ ਕੀਤਾ ਗਿਆ ਹੈ। ਇਸ ਹਮਲੇ ਵਿੱਚ ਪੰਜ ਲੋਕ ਜ਼ਖ਼ਮੀ ਹੋ ਗਏ ਹਨ। ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ, ਅੱਤਵਾਦੀਆਂ ਨੇ ਰਾਜੌਰੀ ਦੇ ਖਾਂਡਲੀ ਇਲਾਕੇ ਵਿੱਚ ਬੀਜੇਪੀ ਨੇਤਾ ਜਸਬੀਰ ਸਿੰਘ ਦੇ ਘਰ ਨੂੰ ਨਿਸ਼ਾਨਾ ਬਣਾਇਆ।

ਇਹ ਵੀ ਪੜ੍ਹੋ - 'ਹਾਂ ਮੈਂ ਦੋਸ਼ੀ ਹਾਂ, ਜੇਕਰ...', ਟਵਿੱਟਰ ਲੌਕ ਤਾਂ ਇੰਸਟਾਗ੍ਰਾਮ ਤੋਂ ਰਾਹੁਲ ਗਾਂਧੀ ਦਾ ਸਰਕਾਰ 'ਤੇ ਹਮਲਾ

ਗ੍ਰਨੇਡ ਨਾਲ ਹਮਲੇ ਤੋਂ ਬਾਅਦ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਜੰਮੂ ਦੇ ਏ.ਡੀ.ਜੀ.ਪੀ. ਨੇ ਗ੍ਰਨੇਡ ਹਮਲੇ ਦੀ ਪੁਸ਼ਟੀ ਕੀਤੀ ਹੈ। ਪੁਲਸ ਹਮਲਾਵਰ ਦੀ ਤਲਾਸ਼ ਵਿੱਚ ਜੁੱਟ ਗਈ ਹੈ। ਉਥੇ ਹੀ, ਹਮਲੇ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ - ਯੂ.ਪੀ. ਸਰਕਾਰ ਓਲੰਪਿਕ ਖਿਡਾਰੀਆਂ ਨੂੰ ਕਰੇਗੀ ਮਾਲਾਮਾਲ, ਕੀਤਾ ਇਹ ਐਲਾਨ

ਘਾਟੀ ਵਿੱਚ ਪਿਛਲੇ ਕੁੱਝ ਸਮੇਂ ਤੋਂ ਕਈ ਬੀਜੇਪੀ ਨੇਤਾ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਰਹੇ ਹਨ। ਨੌਂ ਅਗਸਤ ਨੂੰ ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਅੱਤਵਾਦੀਆਂ ਨੇ ਬੀਜੇਪੀ ਨੇਤਾ ਗੁਲਾਮ ਰਸੂਲ ਡਾਰ ਅਤੇ ਉਨ੍ਹਾਂ ਦੀ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਡਾਰ ਕੁਲਗਾਮ ਤੋਂ ਕਿਸਾਨ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਸਨ ਅਤੇ ਉਹ ਸਰਪੰਚ ਵੀ ਸਨ।

ਇਹ ਵੀ ਪੜ੍ਹੋ - ਊਧਵ ਸਰਕਾਰ ਨੇ ਮਾਪਿਆਂ ਨੂੰ ਦਿੱਤੀ ਵੱਡੀ ਰਾਹਤ, ਸਕੂਲਾਂ ਦੀਆਂ ਫੀਸਾਂ 'ਚ 15% ਕਟੌਤੀ ਦਾ ਦਿੱਤਾ ਹੁਕਮ

ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਮਨੋਜ ਸਿਨਹਾ ਨੇ ਅੱਤਵਾਦੀ ਹਮਲੇ 'ਤੇ ਦੁੱਖ ਜਤਾਇਆ ਸੀ। ਅਨੰਤਨਾਗ ਦੇ ਲਾਲ ਚੌਕ 'ਤੇ ਅੱਤਵਾਦੀਆਂ ਨੇ ਡਾਰ ਅਤੇ ਉਨ੍ਹਾਂ ਦੀ ਪਤਨੀ 'ਤੇ ਗੋਲੀਬਾਰੀ ਕੀਤੀ ਸੀ। ਇਸ ਦੌਰਾਨ ਦੋਨਾਂ ਨੂੰ ਗੋਲੀਆਂ ਲੱਗੀਆਂ। ਦੋਨਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News