ਜੰਮੂ ਕਸ਼ਮੀਰ : ਪੁੰਛ ''ਚ ਅੱਤਵਾਦੀ ਟਿਕਾਣੇ ਦਾ ਪਰਦਾਫ਼ਾਸ਼, ਯੁੱਧ ਵਰਗੀ ਸਮੱਗਰੀ ਦਾ ਜ਼ਖ਼ੀਰਾ ਬਰਾਮਦ

Wednesday, Nov 30, 2022 - 05:05 PM (IST)

ਜੰਮੂ ਕਸ਼ਮੀਰ : ਪੁੰਛ ''ਚ ਅੱਤਵਾਦੀ ਟਿਕਾਣੇ ਦਾ ਪਰਦਾਫ਼ਾਸ਼, ਯੁੱਧ ਵਰਗੀ ਸਮੱਗਰੀ ਦਾ ਜ਼ਖ਼ੀਰਾ ਬਰਾਮਦ

ਜੰਮੂ (ਵਾਰਤਾ)- ਸੁਰੱਖਿਆ ਫ਼ੋਰਸਾਂ ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਸੁਰਨਕੋਟ ਇਲਾਕੇ 'ਚ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ। ਰੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੁੰਛ ਜ਼ਿਲ੍ਹੇ ਦੇ ਸੁਰਨਕੋਟ 'ਚ ਨਬਾਨਾ ਪਿੰਡ ਦੇ ਉੱਪਰੀ ਇਲਾਕੇ 'ਚ ਯੁੱਧ ਵਰਗੀ ਸਮੱਗਰੀ ਦਾ ਜ਼ਖ਼ੀਰਾ ਹੋਣ ਦੀ ਖੁਫ਼ੀਆ ਸੂਚਨਾ ਦੇ ਆਧਾਰ 'ਤੇ ਭਾਰਤੀ ਫ਼ੌਜ ਅਤੇ ਪੁਲਸ ਵਲੋਂ ਇਕ ਮੁਹਿੰਮ ਸ਼ੁਰੂ ਕੀਤੀ ਗਈ ਸੀ।

ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਇਕ ਏ.ਕੇ.-47, 7 ਏ.ਕੇ. ਮੈਗਜ਼ੀਨ, ਖ਼ਾਲੀ ਮੈਗਜ਼ੀਨ ਨਾਲ ਇਕ ਪਿਸਤੌਲ, 5 ਚਾਈਨੀਜ਼ ਗ੍ਰਨੇਡ ਅਤੇ 7.62 ਐੱਮ.ਐੱਮ. ਦੇ 69 ਕਾਰਤੂਸ ਸਮੇਤ ਯੁੱਧ ਵਰਗੀ ਸਮੱਗਰੀਆਂ ਦਾ ਜ਼ਖ਼ੀਰਾ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਅੰਤਿਮ ਸੂਚਨਾ ਮਿਲਣ ਤੱਕ ਸੁਰੱਖਿਆ ਫ਼ੋਰਸਾਂ ਦੀ ਮੁਹਿੰਮ ਜਾਰੀ ਸੀ।


author

DIsha

Content Editor

Related News