PM ਮੋਦੀ ਸਮੇਤ ਹੁਣ ਤਕ ਦੇਸ਼ ਦੇ ਕਈ ਵੱਡੇ ਨੇਤਾਵਾਂ ਨੂੰ 25 ਵਾਰ ਧਮਕੀਆਂ ਦੇ ਚੁੱਕਾ ਹੈ ਅੱਤਵਾਦੀ ਪੰਨੂ

Friday, Sep 22, 2023 - 10:29 AM (IST)

ਨਵੀਂ ਦਿੱਲੀ/ਜਲੰਧਰ- ਖਾਲਿਸਤਾਨੀ ਅੱਤਵਾਦੀ ਸੰਗਠਨ ਸਿੱਖਸ ਫਾਰ ਜਸਟਿਸ (ਐੱਸ.ਐੱਫ.ਜੇ.) ਦਾ ਮੁਖੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਜਨਵਰੀ ਤੋਂ ਹੁਣ ਤਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ਼ ਦੇ ਕਈ ਵੱਡੇ ਨੇਤਾਵਾਂ ਤੇ ਹਸਤੀਆਂ ਨੰ 25 ਵਾਰ ਧਮਕੀਆਂ ਦੇ ਚੁੱਕਾ ਹੈ। ਲੁਕ-ਛਿਪ ਕੇ ਧਮਕੀਆਂ ਦੇਣ ਤੋਂ ਬਾਅਦ ਪੰਨੂ ਦੀ ਹਾਲਤ ਅਜਿਹੀ ਹੋ ਗਈ ਹੈ ਕਿ ਉਸ ਨੂੰ ਆਪਣੀ ਜਾਨ ਬਚਾਉਣ ਲਈ ਕੈਨੇਡੀਆਈ ਬਾਡੀਗਾਰਡ ਰੱਖਣੇ ਪੈ ਰਹੇ ਹਨ। 8 ਮਹੀਨਿਆਂ ਤੋਂ ਵੱਧ ਸਮੇਂ ’ਚ ਅੱਤਵਾਦੀ ਪੰਨੂ ਨੇ ਧਮਕੀਆਂ ਤਾਂ ਦਿੱਤੀਆਂ ਹਨ ਪਰ ਇਸ ਦੇਸ਼ ਦੇ ਲੋਕਾਂ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਿਆ। ਭਾਰਤ ਵਿਰੋਧੀ ਅਜਿਹੇ ਅੱਤਵਾਦੀ ਦਾ ਕੈਨੇਡਾ ਦੀ ਟਰੂਡੋ ਸਰਕਾਰ ਵੀ ਪੂਰਾ ਸਮਰਥਨ ਕਰ ਰਹੀ ਹੈ।

ਪੰਨੂ ’ਤੇ ਪੰਜਾਬ ’ਚ ਦਰਜ ਹਨ 22 ਅਪਰਾਧਕ ਮਾਮਲੇ

ਪਿਛਲੇ ਕੁਝ ਮਹੀਨਿਆਂ ’ਚ ਵਿਦੇਸ਼ਾਂ ਵਿਚ 3 ਖਾਲਿਸਤਾਨੀ ਅੱਤਵਾਦੀਆਂ ਦੀ ਹੱਤਿਆ ਤੋਂ ਬਾਅਦ ਗੁਰਪਤਵੰਤ ਸਿੰਘ ਪੰਨੂ ਦਾ ਨਾਂ ਹੁਣ ਸੁਰੱਖਿਆ ਏਜੰਸੀਆਂ ਦੀ ਰਾਡਾਰ ’ਤੇ ਹੈ। 6 ਮਈ ਨੂੰ ਖਾਲਿਸਤਾਨ ਕਮਾਂਡੋ ਫੋਰਸ (ਕੇ. ਸੀ. ਐੱਫ.) ਦੇ ਮੁਖੀ ਖਾਲਿਸਤਾਨੀ ਨੇਤਾ ਪਰਮਜੀਤ ਸਿੰਘ ਪੰਜਵੜ ਦੀ ਲਾਹੌਰ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 15 ਜੂਨ ਨੂੰ ਖਾਲਿਸਤਾਨ ਦੇ ਪ੍ਰਮੁੱਖ ਬੁਲਾਰੇ ਅਤੇ ਅੰਮ੍ਰਿਤਪਾਲ ਸਿੰਘ ਦੇ ਹੈਂਡਲਰ ਅਵਤਾਰ ਸਿੰਘ ਖੰਡਾ ਦੀ ਬ੍ਰਿਟੇਨ ਦੇ ਇਕ ਹਸਪਤਾਲ ਵਿਚ ਕੈਂਸਰ ਨਾਲ ਮੌਤ ਹੋ ਗਈ ਸੀ। ਇਸ ਤੋਂ 3 ਦਿਨ ਬਾਅਦ 18 ਜੂਨ ਨੂੰ ਕੈਨੇਡੀਆਈ ਨਾਗਰਿਕ ਅਤੇ ਪਾਬੰਦੀਸ਼ੁਦਾ ਸੰਗਠਨ ਖਾਲਿਸਤਾਨ ਟਾਈਗਰ ਫੋਰਸ (ਕੇ. ਟੀ. ਐੱਫ.) ਦੇ ਮੁਖੀ ਹਰਦੀਪ ਸਿੰਘ ਨਿੱਝਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸੱਰੇ ’ਚ ਇਕ ਗੁਰਦੁਆਰਾ ਸਾਹਿਬ ਦੇ ਬਾਹਰ 2 ਬੰਦੂਕਧਾਰੀਆਂ ਨੇ ਗੋਲੀ ਮਾਰ ਦਿੱਤੀ ਸੀ, ਜਿਸ ਤੋਂ ਬਾਅਦ ਪੰਨੂ ਕਈ ਦਿਨ ਅੰਡਰਗਰਾਊਂਡ ਰਿਹਾ। ਹੁਣ ਤਕ ਉਸ ਉੱਪਰ ਪੰਜਾਬ ਵਿਚ ਦੇਸ਼ਧ੍ਰੋਹ ਦੇ 3 ਮਾਮਲਿਆਂ ਸਮੇਤ 22 ਅਪਰਾਧਕ ਮਾਮਲੇ ਦਰਜ ਹਨ।

ਇਹ ਵੀ ਪੜ੍ਹੋ : ਕੈਨੇਡਾ ਨਾਲ ਤਣਾਅ ਦਰਮਿਆਨ ਭਾਰਤ ਸਰਕਾਰ ਨੇ ਟੀਵੀ ਚੈਨਲਾਂ ਲਈ ਜਾਰੀ ਕੀਤੀ ਐਡਵਾਈਜ਼ਰੀ

ਪੰਨੂ ਤੇ ਉਸ ਦੇ ਗੁਰਗਿਆਂ ਨੇ 2023 ’ਚ ਹੁਣ ਤਕ ਕਿਸ-ਕਿਸ ਨੂੰ ਦਿੱਤੀ ਧਮਕੀ

ਤਾਰੀਖ਼ ਅਤੇ ਮਹੀਨਾ     ਕਿਸ ਨੂੰ ਦਿੱਤੀ ਧਮਕੀ
23 ਜਨਵਰੀ         ਸੁਪਰੀਮ ਕੋਰਟ ਦੇ ਵਕੀਲ ਵਿਨੀਤ ਜਿੰਦਲ
27 ਜਨਵਰੀ         ਭਾਜਪਾ ਨੇਤਾ ਗਗਨਦੀਪ ਸਿੰਘ ਕੈਂਥ
17 ਫਰਵਰੀ  ਆਸਟ੍ਰੇਲੀਆ ਦੇ ਬ੍ਰਿਸਬੇਨ ’ਚ ਗਾਇਤਰੀ ਮੰਦਰ ਦੇ ਮੈਂਬਰ
20 ਫਰਵਰੀ ਗ੍ਰਹਿ ਮੰਤਰੀ ਅਮਿਤ ਸ਼ਾਹ
7 ਮਾਰਚ ਆਸਟ੍ਰੇਲੀਆ ਦੇ ਸਵਾਮੀ ਨਾਰਾਇਣ ਮੰਦਰ ਦੇ ਪ੍ਰਧਾਨ
8 ਮਾਰਚ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਗੁਜਰਾਤ ’ਤੇ ਹਮਲੇ ਦੀ ਧਮਕੀ
17 ਮਾਰਚ ਦੇਸ਼ ਦੇ ਵੱਡੇ ਨੇਤਾਵਾਂ ਅਤੇ ਗੁਜਰਾਤ ਪੁਲਸ ਨੂੰ ਧਮਕੀ
24 ਮਾਰਚ ਅੰਮ੍ਰਿਤਪਾਲ ਵਿਰੋਧੀ ਸ਼ੋਅ ਲਈ ਟੀ. ਵੀ. ਰਿਪੋਰਟਰ ਪ੍ਰਦੀਪ ਬੈਂਸ
26 ਮਾਰਚ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ
30 ਮਾਰਚ ਵਿਦੇਸ਼ਾਂ ਵਿਚ ਭਾਰਤੀ ਨੇਤਾਵਾਂ ਦੇ ਪਰਿਵਾਰਾਂ ਦੇ ਮੈਂਬਰ
3 ਅਪ੍ਰੈਲ ਸਿੱਖ ਭਾਜਪਾ ਨੇਤਾ ਇੰਪ੍ਰੀਤ ਸਿੰਘ ਬਖਸ਼ੀ
5 ਅਪ੍ਰੈਲ ਹਾਈ ਕਮਿਸ਼ਨਰ ਦਾ ਸਨਮਾਨ ਸਮਾਗਮ ਆਯੋਜਿਤ ਕਰਨ ਵਾਲੇ ਕੈਨੇਡੀਆਈ ਭਾਰਤੀਆਂ ਨੂੰ ਧਮਕੀ
10 ਅਪ੍ਰੈਲ ਅਸਾਮ ’ਚ ਪੀ. ਐੱਮ. ਮੋਦੀ ਦਾ ਅਪਮਾਨ ਕਰਨ ਦੀ ਧਮਕੀ
3 ਮਈ  ਲੰਡਨ ’ਚ ਇਕ ਸਿੱਖ ਰੈਸਟੋਰੈਂਟ ਮਾਲਕ ਹਰਮਨ ਸਿੰਘ ਕਪੂਰ
19 ਮਈ   ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਸੀ. ਐੱਮ. ਮਨੋਹਰ ਲਾਲ ਖੱਟੜ
23 ਜੂਨ   ਪੀ. ਐੱਮ. ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਅਜੀਤ ਡੋਭਾਲ
25 ਜੂਨ  ਖਾਲਿਸਤਾਨ ਵਿਰੋਧੀ ਅੱਤਵਾਦੀ ਮੋਰਚੇ ਦੇ ਮੁਖੀ ਗੁਰਸਿਮਰਨ ਸਿੰਘ ਮੰਡ
5 ਜੁਲਾਈ ਪੱਛਮੀ ਦੇਸ਼ਾਂ ’ਚ ਭਾਰਤੀ ਡਿਪਲੋਮੈਟਾਂ ਨੂੰ ਧਮਕੀ
12 ਜੁਲਾਈ ਭਾਰਤ ’ਚ ਕ੍ਰਿਕਟ ਵਿਸ਼ਵ ਕੱਪ ’ਚ ਰੁਕਾਵਟ ਪਾਉਣ ਦੀ ਧਮਕੀ
18 ਜੁਲਾਈ  ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੇ ਕੈਨੇਡਾ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ
21 ਜੁਲਾਈ 15 ਅਗਸਤ ਨੂੰ ਆਜ਼ਾਦੀ ਦਿਹਾੜੇ ’ਤੇ ਦੁਨੀਆ ਭਰ ਵਿਚ ਭਾਰਤੀ ਮਿਸ਼ਨਾਂ ਨੂੰ ਘੇਰਨ ਦੀ
7 ਅਗਸਤ ਦਿੱਲੀ ਵਾਸੀਆਂ ਨੂੰ ਆਜ਼ਾਦੀ ਦਿਹਾੜੇ ’ਤੇ ਲਾਲ ਕਿਲੇ ਤੋਂ ਦੂਰ ਰਹਿਣ ਦੀ ਧਮਕੀ
25 ਅਗਸਤ   ਚੰਦਰਮਾ ਮਿਸ਼ਨ ਦੀ ਸਫਲਤਾ ’ਤੇ ਇਸਰੋ ਦੇ ਕਰਮਚਾਰੀਆਂ ਨੂੰ ਧਮਕੀ
31 ਅਗਸਤ ਦਿੱਲੀ ਦੇ ਆਈ. ਜੀ. ਆਈ. ਹਵਾਈ ਅੱਡੇ ’ਤੇ ਹਮਲਾ ਕਰਨ ਦੀ ਧਮਕੀ
10 ਸਤੰਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਭਾਰਤੀ ਨੇਤਾਵਾਂ ਨੂੰ ਧਮਕੀ

ਸਰੋਤ : ਇੰਸਟੀਚਿਊਟ ਆਫ ਕਨਫਲਿਕਟ ਮੈਨੇਜਮੈਂਟ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


DIsha

Content Editor

Related News