ਕੰਟਰੋਲ ਰੇਖਾ ਕੋਲ ਪੁੰਛ 'ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼, ਹਥਿਆਰ ਬਰਾਮਦ

Monday, Apr 04, 2022 - 09:43 AM (IST)

ਕੰਟਰੋਲ ਰੇਖਾ ਕੋਲ ਪੁੰਛ 'ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼, ਹਥਿਆਰ ਬਰਾਮਦ

ਜੰਮੂ (ਭਾਸ਼ਾ)- ਸੁਰੱਖਿਆ ਫ਼ੋਰਸਾਂ ਨੇ ਜੰਮੂ ਕਸ਼ਮੀਰ ਪੁੰਛ ਜ਼ਿਲ੍ਹੇ 'ਚ ਕੰਟਰੋਲ ਰੇਖਾ ਨੇੜੇ ਇਕ ਪਿੰਡ 'ਚ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਹੈ ਅਤੇ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ-ਬਾਰੂਦ ਜ਼ਬਤ ਕੀਤਾ। ਇਕ ਰੱਖਿਆ ਮੰਤਰਾਲਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਰਗਰਮ ਸੁਰੱਖਿਆ ਫ਼ੋਰਸਾਂ ਵਲੋਂ ਹਥਿਆਰਾਂ ਦੀ ਖੇਪ ਦੀ ਸਮੇਂ 'ਤੇ ਬਰਾਮਦਗੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਸ਼ਾਂਤੀ ਪ੍ਰਕਿਰਿਆ ਨੂੰ ਭੰਗ ਕਰਨ ਦੇ 'ਦੁਸ਼ਮਣ ਦੇ ਨਾਪਾਕ ਮਨਸੂਬਿਆਂ' ਨੂੰ ਨਾਕਾਮ ਕਰ ਦਿੱਤਾ। ਬੁਲਾਰੇ ਨੇ ਦੱਸਿਆ ਕਿ ਹਵੇਲੀ ਤਹਿਸੀਲ ਦੇ ਨੂਰਕੋਟ ਪਿੰਡ 'ਚ ਫ਼ੌਜ ਅਤੇ ਪੁਲਸ ਦੀ ਸਾਂਝੀ ਤਲਾਸ਼ ਮੁਹਿੰਮ ਦੌਰਾਨ ਇਸ ਟਿਕਾਣੇ ਦਾ ਪਤਾ ਲੱਗਾ।

ਉਨ੍ਹਾਂ ਦੱਸਿਆ ਕਿ ਬਰਾਮਦ ਕੀਤੇ ਗਏ ਹਥਿਆਰ ਅਤੇ ਗੋਲਾ-ਬਾਰੂਦ 'ਚ 2 ਏ.ਕੇ.-47 ਰਾਈਫਲ ਨਾਲ 2 ਮੈਗਜ਼ੀਨ ਅਤੇ 63 ਗੋਲੀਆਂ, ਇਕ 223 ਬੋਰ ਦੀ ਏ.ਕੇ. ਆਕਾਰ ਦੀ ਬੰਦੂਕ, ਉਸ ਦੀਆਂ 2 ਮੈਗਜ਼ੀਨ ਅਤੇ 20 ਗੋਲੀਆਂ ਅਤੇ ਇਕ ਚੀਨੀ ਪਿਸਤੌਲ ਸ਼ਾਮਲ ਹੈ। ਪਾਕਿਸਤਾਨ ਦਾ ਨਾਮ ਲਏ ਬਿਨਾਂ ਬੁਲਾਰੇ ਨੇ ਕਿਹਾ,''ਜੰਮੂ ਕਸ਼ਮੀਰ 'ਚ ਸ਼ਾਂਤੀ ਪ੍ਰਕਿਰਿਆ ਭੰਗ ਕਰਨ ਦੇ ਦੁਸ਼ਮਣ ਦੇ ਨਾਪਾਕ ਮਨਸੂਬਿਆਂ ਨੂੰ ਇਕ ਵਾਰ ਮੁੜ ਸਰਗਰਮ ਸੁਰੱਖਿਆ ਫ਼ੋਰਸਾਂ ਨੇ ਨਾਕਾਮ ਕਰ ਦਿੱਤਾ।'' ਅਧਿਕਾਰੀਆਂ ਨੇ ਦੱਸਿਆ ਕਿ ਵਿਸ਼ੇਸ਼ ਸੂਚਨਾ ਦੇ ਆਧਾਰ 'ਤੇ ਐਤਵਾਰ ਦੇਰ ਸ਼ਾਮ ਮੁਹਿੰਮ ਚਲਾਈ ਗਈ, ਹਾਲਾਂਕਿ ਇਸ ਦੌਰਾਨ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।


author

DIsha

Content Editor

Related News