ਬਾਰਾਮੂਲਾ ’ਚ ਅੱਤਵਾਦੀ ਸੰਗਠਨ ਦਾ ‘ਸਹਿਯੋਗੀ ਗ੍ਰਿਫਤਾਰ’

Tuesday, Dec 29, 2020 - 11:52 PM (IST)

ਬਾਰਾਮੂਲਾ ’ਚ ਅੱਤਵਾਦੀ ਸੰਗਠਨ ਦਾ ‘ਸਹਿਯੋਗੀ ਗ੍ਰਿਫਤਾਰ’

ਸ਼੍ਰੀਨਗਰ (ਅਰੀਜ਼) : ਪੁਲਸ ਨੇ ਉਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ ਜੇਹਲਮ ਸਟੇਡੀਅਮ ਨੇੜੇ ਇਕ ਅੱਤਵਾਦੀ ਸੰਗਠਨ ‘ਦਿ ਰਜਿਸਿਸਟੈਂਸ ਫਰੰਟ ਦੇ ਇਕ ਸਹਿਯੋਗੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਦੀ ਪਛਾਣ ਆਸਿਫ ਗੁਲ ਪੁੱਤਰ ਗੁਲਾਮ ਮੁਹੰਮਦ ਅਲਵੀ ਦੇ ਰੂਪ ’ਚ ਕੀਤੀ ਗਈ ਹੈ। ਉਹ ਟੀ. ਆਰ. ਐੱਫ.  ਲਈ ਓ. ਜੀ. ਡਬਲਯੂ. ਵਜੋਂ ਕੰਮ ਕਰ ਰਿਹਾ ਸੀ। ਉਹ ਇਕ ਸਥਾਨਕ ਅੱਤਵਾਦੀ ਆਬਿਦ ਦੇ ਸੰਪਰਕ ’ਚ ਸੀ, ਜੋ ਮੌਜੂਦਾ ਸਮੇਂ ’ਚ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ’ਚ ਰਹਿੰਦਾ ਹੈ। ਇਸ ਸਬੰਧ ’ਚ ਪੁਲਸ ਥਾਣਾ ਬਾਰਾਮੂਲਾ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਤਲਾਸ਼ੀ ਲੈਣ ਦੌਰਾਨ ਉਸ ਦੇ ਕਬਜ਼ੇ ’ਚੋਂ 13,000 ਰੁਪਏ ਅਤੇ 3 ਗ੍ਰੇਨੇਡ ਬਰਾਮਦ ਕੀਤੇ ਗਏ।
ਇਹ ਵੀ ਪੜ੍ਹੋ: ਆਧਾਰ ਕਾਰਡ ਤੋਂ ਬਾਅਦ ਹੁਣ ਵੋਟਰ ਕਾਰਡ ਵੀ ਹੋਣਗੇ ਡਿਜ਼ੀਟਲ 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
 


author

Inder Prajapati

Content Editor

Related News