ਅੱਤਵਾਦੀ ਹਮਲਿਆਂ ''ਚ ਜਾਨ ਗਵਾਉਣ ਵਾਲੇ ਜਵਾਨਾਂ ਲਈ ''ਸ਼ਹੀਦ'' ਸ਼ਬਦ ਦੀ ਵਰਤੋਂ ਸਬੰਧੀ ਪਟੀਸ਼ਨ ਰੱਦ

Wednesday, Feb 20, 2019 - 03:55 AM (IST)

ਅੱਤਵਾਦੀ ਹਮਲਿਆਂ ''ਚ ਜਾਨ ਗਵਾਉਣ ਵਾਲੇ ਜਵਾਨਾਂ ਲਈ ''ਸ਼ਹੀਦ'' ਸ਼ਬਦ ਦੀ ਵਰਤੋਂ ਸਬੰਧੀ ਪਟੀਸ਼ਨ ਰੱਦ

ਨਵੀਂ ਦਿੱਲੀ, (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਅੱਤਵਾਦੀ ਜਾਂ ਹੋਰਨਾਂ ਹਮਲਿਆਂ ਵਿਚ ਜਾਨ ਗਵਾਉਣ ਵਾਲੇ ਸੁਰੱਖਿਆ ਮੁਲਾਜ਼ਮਾਂ ਦੇ ਸਬੰਧ ਵਿਚ ਖਬਰ ਦਿੰਦੇ ਸਮੇਂ  ਮੀਡੀਆ ਨੂੰ ਸ਼ਹੀਦ ਸ਼ਬਦ ਦੀ ਵਰਤੋਂ  ਕਰਨ ਦਾ ਹੁਕਮ ਦੇਣ ਸਬੰਧੀ ਪਟੀਸ਼ਨ ਮੰਗਲਵਾਰ ਨੂੰ ਰੱਦ ਕਰ ਦਿੱਤੀ।
ਚੀਫ ਜਸਟਿਸ ਰਾਜਿੰਦਰ ਮੈਨਨ ਅਤੇ ਜਸਟਿਸ ਵੀ. ਕੇ. ਰਾਓ ਦੇ ਬੈਂਚ ਨੇ ਇਕ ਵਕੀਲ ਦੀ ਇਸ ਪਟੀਸ਼ਨ 'ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ। ਪਟੀਸ਼ਨ 'ਚ ਕਿਹਾ ਗਿਆ ਸੀ ਕਿ 'ਮੌਤ' ਜਾਂ 'ਮਾਰੇ' ਗਏ ਸ਼ਬਦ ਸਨਮਾਨਜਨਕ ਨਹੀਂ  ਹਨ। 
ਪਟੀਸ਼ਨ 'ਚ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ 14 ਫਰਵਰੀ ਨੂੰ ਹੋਏ ਅੱਤਵਾਦੀ ਹਮਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਸੀ ਕਿ ਜਵਾਨਾਂ ਦੇ ਜਾਨ ਗਵਾਉਣ ਦੀਆਂ ਖਬਰਾਂ ਦੇ ਸਬੰਧ 'ਚ ਮੀਡੀਆ ਨੂੰ 'ਸ਼ਹੀਦ' ਵਰਗੇ ਸਨਮਾਨਜਨਕ ਸ਼ਬਦਾਂ ਦੀ ਵਰਤੋਂ  ਕਰਨੀ ਚਾਹੀਦੀ ਹੈ।


author

KamalJeet Singh

Content Editor

Related News