ਫ਼ੌਜ ਦੀ ਚੌਕੀ ''ਤੇ ਸਵੇਰੇ-ਸਵੇਰੇ ਹੋਇਆ ਅੱਤਵਾਦੀ ਹਮਲਾ! ਐਨਕਾਊਂਟਰ ਜਾਰੀ

Monday, Jul 22, 2024 - 08:24 AM (IST)

ਜੰਮੂ (ਵਾਰਤਾ): ਜੰਮੂ ਕਸ਼ਮੀਰ ਵਿਚ ਸੋਮਵਾਰ ਨੂੰ ਸਵੇਰੇ ਫ਼ੌਜ ਦੀ ਚੌਕੀ 'ਤੇ ਅੱਤਵਾਦੀ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਫ਼ੌਜ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ ਹੈ। ਫ਼ੌਜ ਦੇ ਚੌਕੰਨੇ ਜਵਾਨਾਂ ਨੇ ਮੁਸਤੈਦੀ ਦਿਖਾਉਂਦਿਆਂ ਇਸ ਵੱਡੇ ਅੱਤਵਾਦੀ ਹਮਲੇ ਨੂੰ ਨਾਕਾਮਯਾਬ ਕਰ ਦਿੱਤਾ ਹੈ। ਫ਼ਿਲਹਾਲ ਫ਼ੌਜ ਦੇ ਜਵਾਨਾਂ ਅਤੇ ਅੱਤਵਾਦੀਆਂ ਵਿਚਾਲੇ ਐਨਕਾਊਂਟਰ ਜਾਰੀ ਹੈ। 

ਇਹ ਖ਼ਬਰ ਵੀ ਪੜ੍ਹੋ - ਪਰਿਵਾਰ ਨੇ ਚਾਈਂ-ਚਾਈਂ ਕੀਤੀ ਸੀ ਮੰਗਣੀ, ਮਗਰੋਂ ਕੁੜੀ ਨੇ ਜੋ ਕੀਤਾ ਜਾਣ ਕੰਬ ਜਾਵੇਗੀ ਰੂਹ

ਜੰਮੂ-ਕਸ਼ਮੀਰ ਲੋਕ ਸੰਪਰਕ ਅਧਿਕਾਰੀ ਦੇ ਹਵਾਲੇ ਤੋਂ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰਾਜੌਰੀ ਦੇ ਇਕ ਦੂਰ ਦੁਰਾਡੇ ਦੇ ਪਿੰਡ ਵਿਚ ਫ਼ੌਜ ਦੀ ਚੌਕੀ 'ਤੇ ਅੱਤਵਾਦੀਆਂ ਦੇ ਹਮਲੇ ਨੂੰ ਨਾਕਾਮਯਾਬ ਕਰ ਦਿੱਤਾ ਗਿਆ ਹੈ। ਫ਼ਿਲਹਾਲ ਅੱਤਵਾਦੀਆਂ ਦੇ ਨਾਲ ਮੁਕਾਬਲਾ ਜਾਰੀ ਸੀ। 

ਇਹ ਖ਼ਬਰ ਵੀ ਪੜ੍ਹੋ - ਘਰੋਂ ਦੋਸਤਾਂ ਨਾਲ ਗਿਆ ਜਵਾਨ ਪੁੱਤ ਨਹੀਂ ਪਰਤਿਆ ਘਰ! ਪਿਓ ਨੂੰ ਆਏ ਫ਼ੋਨ ਨਾਲ ਪੈਰਾਂ ਹੇਠੋਂ ਖਿਸਕੀ ਜ਼ਮੀਨ

ਜਾਣਕਾਰੀ ਮੁਤਾਬਕ ਅੱਜ ਤੜਕਸਾਰ ਰਾਜੌਰੀ ਦੇ ਦੂਰ-ਦੁਰਾਡੇ ਦੇ ਇਲਾਕੇ ਵਿਚ ਇਕ ਸੁਰੱਖਿਆ ਚੌਕੀ 'ਤੇ ਸ਼ੱਕੀ ਅੱਤਵਾਦੀਆਂ ਨੇ ਗੋਲ਼ੀਬਾਰੀ ਕਰ ਦਿੱਤੀ। ਇਸ ਮਗਰੋਂ ਜਵਾਨਾਂ ਨੇ ਵੀ ਹਮਲੇ ਦਾ ਮੂੰਹਤੋੜ ਜਵਾਬ ਦਿੱਤਾ। ਹਮਲੇ ਵਿਚ ਇਕ ਜਵਾਨ ਜ਼ਖ਼ਮੀ ਹੋਇਆ ਹੈ। ਗੋਲ਼ੀਬਾਰੀ ਜਾਰੀ ਹੈ, ਹਾਲਾਂਕਿ ਸੁਰੱਖਿਆ ਬਲਾਂ ਨੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤਾ ਹੈ। ਇਸ ਸਬੰਧੀ ਵਿਸਥਾਰਤ ਰਿਪੋਰਟ ਦਾ ਇੰਤਜ਼ਾਰ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News