ਅੱਤਵਾਦੀ ਹਮਲੇ ਦਾ ਅਲਰਟ, ਗੁਜਰਾਤ 'ਚ ਸਮੁੰਦਰੀ ਕੰਢੇ ਮਿਲੀ ਸ਼ੱਕੀ ਕਿਸ਼ਤੀ
Monday, Sep 09, 2019 - 06:03 PM (IST)

ਗੁਜਰਾਤ— ਗੁਜਰਾਤ 'ਚ ਸਮੁੰਦਰੀ ਕੰਢੇ ਸ਼ੱਕੀ ਕਿਸ਼ਤੀ ਮਿਲਣ ਨਾਲ ਹੜਕੰਪ ਮਚ ਗਿਆ ਹੈ। ਪੁਲਸ ਵਲੋਂ ਅੱਤਵਾਦੀ ਹਮਲੇ ਦੇ ਖਦਸ਼ੇ ਕਾਰਨ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਫੌਜ ਦੇ ਦੱਖਣੀ ਕਮਾਨ ਦੇ ਜਨਰਲ ਅਫਸਰ ਕਮਾਂਡਰ-ਇਨ-ਚੀਫ ਲੈਫਟੀਨੈਂਟ ਜਨਰਲ ਐੱਸ. ਕੇ. ਸੈਨੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਜਿਹੀ ਜਾਣਕਾਰੀ ਮਿਲੀ ਹੈ ਕਿ ਅੱਤਵਾਦੀ ਹਮਲਾ ਹੋ ਸਕਦਾ ਹੈ। ਅੱਤਵਾਦੀਆਂ ਦੀ ਹਰ ਮੰਸ਼ਾ ਨੂੰ ਨਾਕਾਮ ਕਰਨ ਲਈ ਫੌਜ ਪੂਰੀ ਤਰ੍ਹਾਂ ਚੌਕਸ ਹੈ।
ਇੱਥੇ ਦੱਸ ਦੇਈਏ ਕਿ 4 ਅੱਤਵਾਦੀਆਂ ਦੇ ਦਾਖਲ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਪੂਰੇ ਦੇਸ਼ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਸੂਚਨਾ ਮਿਲੀ ਸੀ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਇੰਟਰ ਸਰਵਿਸੇਜ਼ (ਆਈ. ਐੱਸ. ਆਈ.) ਦੇ ਏਜੰਟ ਨਾਲ 4 ਅੱਤਵਾਦੀ ਭਾਰਤ ਵਿਚ ਦਾਖਲ ਹੋ ਗਏ ਹਨ। ਜਿਸ ਤੋਂ ਬਾਅਦ ਰਾਜਸਥਾਨ ਅਤੇ ਗੁਜਰਾਤ ਬਾਰਡਰ ਸਮੇਤ ਪੂਰੇ ਦੇਸ਼ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ।