ਸੁਰੱਖਿਆ ਬਲਾਂ ਦੇ ਕਾਫਲੇ ''ਤੇ ਫਿਰ ਹਮਲੇ ਦੀ ਸਾਜ਼ਿਸ਼ ਰਚ ਰਹੇ ਅੱਤਵਾਦੀ, ਅਲਰਟ ਜਾਰੀ

Sunday, Apr 14, 2019 - 02:15 PM (IST)

ਸੁਰੱਖਿਆ ਬਲਾਂ ਦੇ ਕਾਫਲੇ ''ਤੇ ਫਿਰ ਹਮਲੇ ਦੀ ਸਾਜ਼ਿਸ਼ ਰਚ ਰਹੇ ਅੱਤਵਾਦੀ, ਅਲਰਟ ਜਾਰੀ

ਸ਼੍ਰੀਨਗਰ-ਜੰਮੂ ਅਤੇ ਕਸ਼ਮੀਰ 'ਚ ਇੱਕ ਵਾਰ ਫਿਰ ਅੱਤਵਾਦੀ ਹਮਲੇ ਦਾ ਸਾਇਆ ਮੰਡਰਾ ਰਿਹਾ ਹੈ। ਸੁਰੱਖਿਆ ਏਜੰਸੀਆਂ ਨੂੰ ਖੁਫੀਆ ਜਾਣਕਾਰੀ ਮਿਲੀ ਜਿਸ ਅਨੁਸਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਅੱਤਵਾਦੀ ਦੇਸ਼ ਨੂੰ ਦਹਿਲਾਉਣ ਲਈ ਖਤਰਨਾਕ ਸਾਜ਼ਿਸ਼ ਰਚ ਰਹੇ ਹਨ। ਇਸ ਦੇ ਤਹਿਤ ਜੰਮੂ ਅਤੇ ਕਸ਼ਮੀਰ ਹਾਈਵੇਅ 'ਤੇ ਫੌਜ ਦੇ ਕਾਫਲੇ ਨੂੰ ਫਿਰ ਤੋਂ ਨਿਸ਼ਾਨਾ ਬਣਾਇਆ ਗਿਆ ਜਾ ਸਕਦਾ ਹੈ। ਜਾਣਕਾਰੀ ਮਿਲਣ ਤੋਂ ਬਾਅਦ ਪੂਰੇ ਇਲਾਕੇ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਖੁਫੀਆ ਮਾਹਰਾਂ ਮੁਤਾਬਕ ਕਸ਼ਮੀਰ ਘਾਟੀ ਦੇ ਸਰਹੱਦੀ ਘਾਟੀ ਦੇ ਦੋ ਗਾਈਡਾਂ ਨੂੰ ਫਿਦਾਇਨ ਹਮਲਾ ਕਰਨ 'ਚ ਸਹਾਇਤਾ ਲਈ ਤਾਇਨਾਤ ਕੀਤਾ ਗਿਆ। ਅਗਲੇ 48 ਤੋਂ 72 ਘੰਟਿਆਂ ਦੌਰਾਨ ਅੱਤਵਾਦੀ ਹਮਲਾ ਹੋਣ ਦੀ ਸੰਭਾਵਨਾ ਹੈ। ਇਸ ਵਾਰ ਅੱਤਵਾਦੀ ਹਮਲੇ ਨੂੰ ਅੰਜ਼ਾਮ ਦੇਣ ਲਈ ਬਾਈਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਖੁਫੀਆ ਰਿਪੋਰਟ ਤੋਂ ਬਾਅਦ ਫੌਜ, ਜੰਮੂ ਅਤੇ ਕਸ਼ਮੀਰ ਪੁਲਸ, ਵਿਸ਼ੇਸ਼ ਆਪਰੇਸ਼ਨ ਸਮੂਹਾਂ (ਐੱਸ. ਓ. ਜੀ) ਅਤੇ ਸੀ. ਆਰ. ਪੀ. ਐੱਫ ਇਕਾਈਆਂ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ। ਸਾਵਧਾਨੀ ਦੇ ਤੌਰ 'ਤੇ ਸੁਰੱਖਿਆ ਬਲਾਂ ਦੇ ਦਸਤੇ ਦੀ ਮੂਵਮੈਂਟ 'ਤੇ ਵੀ ਰੋਕ ਲਗਾ ਦਿਤੀ ਗਈ ਹੈ। ਇਸ ਦੇ ਨਾਲ ਹੀ ਮੋਬਾਇਲ ਅਤੇ ਇੰਟਰਨੈੱਟ ਸਰਵਿਸ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਰਕਾਰ ਨੇ ਸੁਰੱਖਿਆ ਬਲਾਂ ਦੇ ਜਵਾਨਾਂ ਦੀ ਰੱਖਿਆ ਲਈ ਵੱਡਾ ਕਦਮ ਚੁੱਕਦੇ ਹੋਏ ਸੁਰੱਖਿਆ ਬਲਾਂ ਦੇ ਕਾਫਲੇ ਨੂੰ ਸੁਰੱਖਿਅਤ ਮਾਰਗ ਦੇਣ ਲਈ ਜੰਮੂ-ਸ਼੍ਰੀਨਗਰ-ਬਾਰਾਮੂਲਾ ਨੈਸ਼ਨਲ ਹਾਈਵੇਅ ਹਫਤੇ 'ਚ 2 ਦਿਨ ਆਮ ਜਨਤਾ ਲਈ ਬੰਦ ਕਰਨ ਦਾ ਫੈਸਲਾ ਲਾਗੂ ਕੀਤਾ ਗਿਆ ਹੈ। ਇਹ ਫੈਸਲਾ 31 ਮਈ ਤੱਕ ਲਾਗੂ ਰਹੇਗਾ। ਆਮ ਨਾਗਰਿਕਾਂ ਲਈ ਆਵਾਜਾਈ ਹਰ ਹਫਤੇ ਐਤਵਾਰ ਅਤੇ ਬੁੱਧਵਾਰ ਨੂੰ ਬੰਦ ਰਹੇਗੀ।


author

Iqbalkaur

Content Editor

Related News