ਦਿੱਲੀ ''ਚ ਬਦਮਾਸ਼ਾਂ ਦੀ ਦਹਿਸ਼ਤ; ਨਾਈਟ ਕਲੱਬ ਬਾਹਰ ਕੀਤੀ ਅੰਨ੍ਹੇਵਾਹ ਫਾਇਰਿੰਗ, ਬਾਊਂਸਰਾਂ ਨੂੰ ਗੋਡਿਆਂ ਭਾਰ ਬਿਠਾਇਆ
Sunday, Sep 08, 2024 - 10:15 PM (IST)
ਨਵੀਂ ਦਿੱਲੀ : ਬਦਮਾਸ਼ਾਂ ਅਤੇ ਗੁੰਡਿਆਂ ਵਿਚ ਦਿੱਲੀ ਪੁਲਸ ਦਾ ਡਰ ਖ਼ਤਮ ਹੋ ਗਿਆ ਹੈ। ਇਸ ਦੀ ਜਿਊਂਦੀ ਜਾਗਦੀ ਮਿਸਾਲ ਸਾਹਮਣੇ ਆਈ ਹੈ। ਰਾਜਧਾਨੀ ਦਿੱਲੀ 'ਚ 5 ਸਤੰਬਰ ਦੀ ਰਾਤ ਨੂੰ ਪੂਰਬੀ ਦਿੱਲੀ ਦੇ ਸੀਮਾਪੁਰੀ ਸਥਿਤ ਕਲੱਬ 'ਚ ਨਿਡਰ ਬਦਮਾਸ਼ ਪਹੁੰਚ ਗਏ ਅਤੇ ਗੇਟ 'ਤੇ ਤਾਇਨਾਤ ਬਾਊਂਸਰਾਂ ਨੂੰ ਗੋਡਿਆਂ ਭਾਰ ਬੈਠਣ ਲਈ ਕਿਹਾ। ਚਾਰ 'ਚੋਂ ਤਿੰਨ ਬਦਮਾਸ਼ ਬੰਦੂਕ ਦੀ ਨੋਕ 'ਤੇ ਕਲੱਬ 'ਚ ਦਾਖਲ ਹੋਏ। ਇਸ ਦੌਰਾਨ ਇਕ ਬਦਮਾਸ਼ ਨੇ ਬਾਊਂਸਰਾਂ ਨੂੰ ਗੋਡਿਆਂ ਭਾਰ ਬੈਠਣ ਲਈ ਮਜਬੂਰ ਕਰ ਦਿੱਤਾ।
ਰਿਪੋਰਟਾਂ ਮੁਤਾਬਕ ਇਕ ਦਰਜਨ ਤੋਂ ਵੱਧ ਰਾਊਂਡ ਫਾਇਰ ਕੀਤੇ ਗਏ। ਚਸ਼ਮਦੀਦਾਂ ਮੁਤਾਬਕ ਮਹਿਲਾ ਬਾਊਂਸਰ ਨੂੰ ਬੰਦੂਕ ਦੀ ਨੋਕ 'ਤੇ ਫੜਿਆ ਗਿਆ ਸੀ ਅਤੇ ਉਸ ਦੇ ਸਿਰ 'ਤੇ ਬੰਦੂਕ ਰੱਖੀ ਗਈ ਸੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੀਮਾਪੁਰੀ ਥਾਣੇ ਦੀ ਇਕ ਟੀਮ ਮੌਕੇ 'ਤੇ ਪਹੁੰਚੀ ਅਤੇ ਕਲੱਬ ਦੇ ਬਾਹਰ ਸੜਕ ਤੋਂ ਦੋ ਕਾਰਤੂਸ ਅਤੇ 8 ਖਾਲੀ ਖੋਲ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਕਲੱਬ ਦੇ ਦਰਵਾਜ਼ੇ 'ਤੇ ਦੋ ਗੋਲੀਆਂ ਦੇ ਨਿਸ਼ਾਨ ਸਨ। ਕਲੱਬ ਦੇ ਬਾਊਂਸਰ ਵੱਲੋਂ ਦਰਜ ਕਰਵਾਈ ਸ਼ਿਕਾਇਤ ਮੁਤਾਬਕ ਸ਼ੁੱਕਰਵਾਰ ਰਾਤ ਕਰੀਬ 11.45 ਵਜੇ ਚਾਰ ਵਿਅਕਤੀ ਕਲੱਬ 'ਚ ਪਹੁੰਚੇ।
ਪੁਲਸ ਨੇ ਦੱਸਿਆ ਕਿ ਸ਼ਨੀਵਾਰ ਰਾਤ 12.59 ਵਜੇ ਪੁਲਸ ਨੂੰ ਝਿਲਮਿਲ ਇੰਡਸਟਰੀਅਲ ਏਰੀਆ ਸਥਿਤ ਕਾਂਚ ਕਲੱਬ ਦੇ ਬਾਹਰ ਗੋਲੀਬਾਰੀ ਦੀ ਸੂਚਨਾ ਮਿਲੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੀਮਾਪੁਰੀ ਥਾਣੇ ਦੀ ਇਕ ਟੀਮ ਮੌਕੇ 'ਤੇ ਪਹੁੰਚੀ ਅਤੇ ਕਲੱਬ ਦੇ ਬਾਹਰ ਸੜਕ ਤੋਂ 2 ਕਾਰਤੂਸ ਅਤੇ 8 ਖਾਲੀ ਖੋਲ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਕਲੱਬ ਦੇ ਦਰਵਾਜ਼ੇ 'ਤੇ ਦੋ ਗੋਲੀਆਂ ਦੇ ਨਿਸ਼ਾਨ ਸਨ।
ਸ਼ਾਹਰੁਖ ਨਾਂ ਦਾ ਨੌਜਵਾਨ ਗ੍ਰਿਫ਼ਤਾਰ
ਕਲੱਬ ਦੇ ‘ਬਾਊਂਸਰ’ ਵੱਲੋਂ ਦਰਜ ਕਰਵਾਈ ਸ਼ਿਕਾਇਤ ਮੁਤਾਬਕ ਸ਼ੁੱਕਰਵਾਰ ਰਾਤ ਕਰੀਬ 11.45 ਵਜੇ ਚਾਰ ਵਿਅਕਤੀ ਕਲੱਬ ਪਹੁੰਚੇ। ਉਨ੍ਹਾਂ 'ਚੋਂ 2 ਨੇ ਆਪਣੀਆਂ ਬੰਦੂਕਾਂ ਦਿਖਾ ਕੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਫਿਰ ਵਿਵੇਕ ਵਿਹਾਰ ਵੱਲ ਭੱਜ ਗਿਆ। ਸ਼ਿਕਾਇਤ ਦੇ ਆਧਾਰ 'ਤੇ ਐੱਫਆਈਆਰ ਦਰਜ ਕਰ ਕੇ ਸ਼ਾਹਰੁਖ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਦੋ ਹੋਰ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਮਲੇ ਦੇ ਪਿੱਛੇ ਦੇ ਮਕਸਦ ਨੂੰ ਲੈ ਕੇ ਦੋ ਵੱਖ-ਵੱਖ ਗੱਲਾਂ ਸਾਹਮਣੇ ਆਈਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਲੱਬ ਵੱਲੋਂ ਜ਼ਬਰਦਸਤੀ ਪੈਸੇ ਦੇਣ ਤੋਂ ਇਨਕਾਰ ਕਰਨਾ ਹਮਲੇ ਦਾ ਕਾਰਨ ਸੀ। ਹਾਲਾਂਕਿ, ਟਾਈਮਜ਼ ਆਫ ਇੰਡੀਆ ਮੁਤਾਬਕ, ਦੋਸ਼ੀਆਂ ਨੂੰ ਪਹਿਲਾਂ ਕਦੇ ਵੀ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ, ਜਿਸ ਕਾਰਨ ਵੀਰਵਾਰ ਦੇਰ ਰਾਤ ਹਮਲਾ ਕੀਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8