ਅਯੁੱਧਿਆ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਬੱਸ ਤੇ ਟਰੱਕ ਦੀ ਟੱਕਰ 'ਚ 7 ਲੋਕਾਂ ਦੀ ਮੌਤ, 40 ਤੋਂ ਵੱਧ ਜ਼ਖ਼ਮੀ

Saturday, Apr 22, 2023 - 12:32 AM (IST)

ਅਯੁੱਧਿਆ (ਭਾਸ਼ਾ): ਜ਼ਿਲ੍ਹੇ ਵਿਚ ਗੋਰਖਪੁਰ ਕੌਮੀ ਰਾਜਮਾਰਗ 'ਤੇ ਸ਼ੁੱਕਰਵਾਰ ਦੀ ਰਾਤ ਬੱਸ ਤੇ ਟਰੱਕ ਦੀ ਟੱਕਰ ਵਿਚ ਬੱਸ ਸਵਾਰ 7 ਲੋਕਾਂ ਦੀ ਮੌਤ ਹੋ ਗਈ ਜਦਕਿ 40 ਤੋਂ ਵੱਧ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - ਪਿਆਕੜਾਂ ਲਈ ਅਹਿਮ ਖ਼ਬਰ: ਪੰਜਾਬ ਸਰਕਾਰ ਨੇ ਐਕਸਾਈਜ਼ ਪਾਲਿਸੀ 'ਚ ਲਾਗੂ ਕੀਤਾ ਨਵਾਂ ਨਿਯਮ, ਮਿਲੇਗੀ ਰਾਹਤ

ਪੁਲਸ ਨੇ ਦੱਸਿਆ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਫੈਜ਼ਾਬਾਦ ਵੱਲੋਂ ਆ ਰਹੀ ਇਕ ਨਿਜੀ ਯਾਤਰੀ ਬੱਸ ਅੰਬੇਡਕਰ ਨਗਰ ਵੱਲ ਜਾਣ ਲਈ ਲਖਨਊ ਗੋਰਖਪੁਰ ਰਾਜਮਾਰਗ 'ਤੇ ਬਣੇ ਇਕ ਕੱਟ ਤੋਂ ਮੁੜਣ ਲਈ ਸਾਹਮਣਿਓਂ ਆ ਰਹੇ ਇਕ ਟਰੱਕ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਕਿ ਟੱਕਰ ਐਨੀ ਭਿਆਨਕ ਸੀ ਕਿ ਟਰੱਕ ਪਲਟ ਗਿਆ ਤੇ ਬੱਸ ਉਸ ਟਰੱਕ ਦੇ ਹੇਠਾਂ ਆ ਗਈ। 

ਇਹ ਖ਼ਬਰ ਵੀ ਪੜ੍ਹੋ - Twitter ਨੇ CM ਭਗਵੰਤ ਮਾਨ, ਕੇਜਰੀਵਾਲ, ਯੋਗੀ ਤੇ ਭਾਜਪਾ ਸਣੇ ਕਈ ਖਾਤਿਆਂ ਤੋਂ ਹਟਾਇਆ ਬਲੂ ਟਿੱਕ, ਪੜ੍ਹੋ ਵਜ੍ਹਾ

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਸ ਪ੍ਰਸ਼ਾਸਨ ਤੁਰੰਤ ਮੌਕੇ 'ਤੇ ਪਹੁੰਚਿਆ। ਅਯੁੱਧਿਆ ਦੇ ਜ਼ਿਲ੍ਹਾ ਅਧਿਕਾਰੀ ਨਿਤੀਸ਼ ਕੁਮਾਰ ਨੇ ਪੀ.ਟੀ.ਆਈ./ਭਾਸ਼ਾ ਨੂੰ ਦੱਸਿਆ ਕਿ ਇਕ ਦਰਜਨ ਤੋਂ ਵੱਧ ਐਂਬੂਲੈਂਸ ਨੂੰ ਬਚਾਅ ਕਾਰਜ ਵਿਚ ਲਗਾਇਆ ਗਿਆ ਹੈ। ਉਨ੍ਹਾਂ ਕਿਹਾ, "ਅਸੀਂ  ਇਸ ਹਾਦਸੇ ਵਿਚ ਫਸੇ ਲੋਕਾਂ ਨੂੰ ਕੱਢ ਰਹੇ ਹਾਂ ਤੇ ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਤੇ ਮੈਡੀਕਲ ਕਾਲਜ ਲਿਜਾਇਆ ਜਾ ਰਿਹਾ ਹੈ।" 

ਇਹ ਖ਼ਬਰ ਵੀ ਪੜ੍ਹੋ - ਮੁੰਬਈ ਪੁਲਸ ਨੂੰ ਹਨੀ ਸਿੰਘ ਖ਼ਿਲਾਫ਼ ਮਿਲੀ ਸ਼ਿਕਾਇਤ; ਰੈਪਰ ਨੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ, ਪੜ੍ਹੋ ਪੂਰਾ ਮਾਮਲਾ

ਇਸ ਵਿਚਾਲੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਇਕ ਟਵੀਟ ਕਰ ਇਸ ਹਾਦਸੇ ਵਿਚ ਮਰਨ ਵਾਲਿਆਂ ਪ੍ਰਤੀ ਡੂੰਘਾ ਸੋਗ ਪ੍ਰਗਟ ਕੀਤਾ ਹੈ। ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਲਿਜਾਣ ਅਤੇ ਉਨ੍ਹਾਂ ਨੂੰ ਸਹੀ ਇਲਾਜ ਮੁਹੱਈਆ ਕਰਵਾਉਣ ਦਾ ਨਿਰਦੇਸ਼ ਦਿੱਤਾ ਹੈ। ਨਾਲ ਹੀ ਉਨ੍ਹਾਂ ਨੇ ਰਾਹਤ ਕਾਰਜਾਂ ਵਿਚ ਤੇਜ਼ੀ ਲਿਆਉਣ ਦਾ ਵੀ ਨਿਰਦੇਸ਼ ਦਿੱਤਾ ਹੈ। ਜ਼ਿਲ੍ਹਾ ਅਧਿਕਾਰੀ ਨੇ ਕਿਹਾ ਕਿ ਅਯੁੱਧਿਆ ਦੇ ਮੁੱਖ ਮੈਡੀਕਲ ਅਫ਼ਸਰ ਡਾ. ਅਜੇ ਰਾਜਾ ਮੁਤਾਬਕ, ਅਜੇ ਤਕ 7 ਲੋਕਾਂ ਦੀ ਮੌਤ ਹੋਈ ਹੈ ਤੇ 40 ਤੋਂ ਵੱਧ ਲੋਕ ਇਸ ਹਾਦਸੇ ਵਿਚ ਜ਼ਖ਼ਮੀ ਹੋਏ ਹਨ। ਬਚਾਅ ਕਾਰਜ ਅਜੇ ਵੀ ਜਾਰੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News