ਦਿੱਲੀ ਤੋਂ ਬਾਅਦ ਕਰਨਾਟਕ ’ਚ ਵਾਪਰੀ ਘਟਨਾ, ਲਿਵ-ਇਨ ਪਾਰਟਨਰ ਨਾਲ ਬਹਿਸ ਕਰਨ ਦੀ ਮਿਲੀ ਖ਼ੌਫਨਾਕ ਸਜ਼ਾ
Wednesday, Nov 30, 2022 - 10:48 PM (IST)
ਬੇਂਗਲੁਰੂ (ਯੂ. ਐੱਨ. ਆਈ.) : ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਲਿਵ-ਇਨ ਪਾਰਟਨਰ ਸ਼ਰਧਾ ਦੀ ਸਨਸਨੀਖੇਜ਼ ਹੱਤਿਆ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿਚ ਵੀ ਇਕ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ। ਨੇਪਾਲ ਦੀ ਮੂਲ ਨਿਵਾਸੀ ਕ੍ਰਿਸ਼ਨਾ ਕੁਮਾਰੀ ਦੀ ਘਰ ਦੇ ਅੰਦਰ ਕੰਧ 'ਚ ਸਿਰ ਮਾਰ ਕੇ ਕਤਲ ਕਰਨ ਦੇ ਮਾਮਲੇ ਨਾਲ ਸਨਸਨੀ ਫੈਲ ਗਈ ਹੈ।
ਇਹ ਵੀ ਪੜ੍ਹੋ : UP : ਪ੍ਰਯਾਗਰਾਜ ’ਚ ਕਲਯੁਗੀ ਪੁੱਤ ਦਾ ਸ਼ਰਮਨਾਕ ਕਾਰਾ, ਮਾਤਾ-ਪਿਤਾ ਨੂੰ ਮਾਰੀ ਗੋਲ਼ੀ
ਰਿਪੋਰਟ ਅਨੁਸਾਰ ਬੈਂਗਲੁਰੂ ਪੁਲਸ ਨੇ ਬੁੱਧਵਾਰ ਨੂੰ ਸ਼ਹਿਰ ਦੇ ਹੋਰਮਾਵੂ ਇਲਾਕੇ ਵਿਚ ਤਿੱਖੀ ਬਹਿਸ ਤੋਂ ਬਾਅਦ ਘਰ ਦੇ ਅੰਦਰ ਇਕ ਕੰਧ 'ਚ ਆਪਣੇ ਲਿਵ-ਇਨ ਪਾਰਟਨਰ ਦਾ ਸਿਰ ਮਾਰ ਕੇ ਕਤਲ ਕਰਨ ਦੇ ਦੋਸ਼ ਵਿਚ ਸੰਤੋਸ਼ ਧਾਮੀ ਨਾਮੀ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਕ੍ਰਿਸ਼ਨਾ ਕੁਮਾਰੀ ਇਕ ਸੈਲੂਨ ਵਿਚ ਬਿਊਟੀਸ਼ੀਅਨ ਦਾ ਕੰਮ ਕਰਦੀ ਸੀ ਅਤੇ ਮੁਲਜ਼ਮ ਸੰਤੋਸ਼ ਧਾਮੀ ਨਾਲ ਰਹਿੰਦੀ ਸੀ। ਬੁੱਧਵਾਰ ਨੂੰ ਦੋਵਾਂ ਵਿਚਾਲੇ ਤਕਰਾਰ ਹੋ ਗਈ ਅਤੇ ਸੰਤੋਸ਼ ਨੇ ਗੁੱਸੇ ’ਚ ਆ ਕੇ ਕੁਮਾਰੀ ਨੂੰ ਘਸੀਟ ਕੇ ਘਰ ਦੀ ਕੰਧ ਨਾਲ ਸਿਰ ਮਾਰਿਆ। ਕੁਮਾਰੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਅਤੇ ਕੁਝ ਘੰਟਿਆਂ ਵਿਚ ਹੀ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਦਿੱਲੀ ਪੁਲਸ ਕ੍ਰਾਈਮ ਬ੍ਰਾਂਚ ਨੂੰ ਮਿਲੀ ਵੱਡੀ ਸਫ਼ਲਤਾ, ਫਰਜ਼ੀ ਵੀਜ਼ਾ ਗਿਰੋਹ ਦਾ ਪਰਦਾਫਾਸ਼
ਪੁਲਸ ਮੁਤਾਬਕ ਦੋਵੇਂ ਪਿਛਲੇ ਕਈ ਸਾਲਾਂ ਤੋਂ ਬੈਂਗਲੁਰੂ ਦੇ ਹੋਰਮਾਵੂ ਇਲਾਕੇ ’ਚ ਇਕੱਠੇ ਰਹਿ ਰਹੇ ਸਨ। ਪੂਰਬੀ ਡਵੀਜ਼ਨ ਦੇ ਪੁਲਸ ਡਿਪਟੀ ਕਮਿਸ਼ਨਰ (ਡੀ. ਸੀ. ਪੀ.) ਭੀਮਾਸ਼ੰਕਰ ਐੱਸ. ਗੁਲੇਡ ਨੇ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਹੋਰ ਖੁਲਾਸਾ ਕੀਤਾ ਜਾਵੇਗਾ।