ਨੋਇਡਾ ’ਚ ਕਿਰਾਏਦਾਰਾਂ ਨੂੰ ਨਹੀਂ ਦੇਣਾ ਪਵੇਗਾ ਇਕ ਮਹੀਨੇ ਦਾ ਕਿਰਾਇਆ
Saturday, Mar 28, 2020 - 11:51 PM (IST)
ਨੋਇਡਾ – ਦੇਸ਼ ਭਰ ’ਚ ਕੋਰੋਨਾ ਵਾਇਰਸ ਲਾਕਡਾਊਨ ਦੇ ਮੱਦੇਨਜ਼ਰ ਨੋਇਡਾ-ਗ੍ਰੇਟਰ ਨੋਇਡਾ ’ਚ ਮਕਾਨ ਮਾਲਕ ਇਕ ਮਹੀਨੇ ਤੋਂ ਬਾਅਦ ਹੀ ਕਿਰਾਏਦਾਰਾਂ ਤੋਂ ਕਿਰਾਇਆ ਲੈ ਸਕਦੇ ਹਨ। ਮੌਜੂਦਾਂ ਹਾਲਾਤ ਨੂੰ ਦੇਖਦੇ ਹੋਏ ਕਿਸੇ ਵੀ ਗਰੀਬ, ਮਜ਼ਦੂਰ ਦਾ ਘਰ ਖਾਲੀ ਨਹੀਂ ਕਰਵਾਇਆ ਜਾਵੇਗਾ। ਗੌਤਮਬੁੱਧ ਨਗਰ ਜ਼ਿਲਾ ਮੈਜਿਸਟ੍ਰੇਟ ਬੀ. ਐੱਨ. ਸਿੰਘ ਨੇ ਸ਼ਨੀਵਾਰ ਨੂੰ ਇਹ ਹੁਕਮ ਜਾਰੀ ਕੀਤਾ।
ਬੀ. ਐੱਨ. ਸਿੰਘ ਨੇ ਕਿਰਾਏ ਦੇ ਮਕਾਨਾਂ ’ਚ ਰਹਿ ਰਹੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਕਿਸੇ ਵੀ ਮਕਾਨ ਮਾਲਕ ਨੂੰ ਇਕ ਮਹੀਨੇ ਤੱਕ ਕਿਰਾਇਆ ਨਾ ਲੈਣ ਲਈ ਕਿਹਾ ਹੈ। ਉਨ੍ਹਾਂ ਵਲੋਂ ਜਾਰੀ ਹੁਕਮਾਂ ’ਚ ਕਿਹਾ ਗਿਆ ਹੈ ਕਿ ਕੋਈ ਮਜ਼ਦੂਰ ਜਾਂ ਕਰਮਚਾਰੀ ਜੋ ਕਿਸੇ ਵੀ ਕੰਪਨੀ ਜਾਂ ਆਫਿਸ ’ਚ ਕੰਮ ਕਰਦੇ ਹਨ, ਉਨ੍ਹਾਂ ਤੋਂ ਕਿਸੇ ਵੀ ਹਾਲਤ ’ਚ ਇਕ ਮਹੀਨੇ ਤੱਕ ਕਿਰਾਇਆ ਨਾ ਮੰਗਿਆ ਜਾਵੇ, ਜੇ ਕੋਈ ਅਜਿਹਾ ਕਰਦਾ ਹੋਇਆ ਮਿਲਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।