ਫੁੱਟਬਾਲ ਦੇ ਲਾਈਵ ਮੈਚ ਦੌਰਾਨ ਵਾਪਰਿਆ ਵੱਡਾ ਹਾਦਸਾ, ਕਰੀਬ 200 ਲੋਕ ਹੋਏ ਜ਼ਖਮੀ

Sunday, Mar 20, 2022 - 04:14 PM (IST)

ਫੁੱਟਬਾਲ ਦੇ ਲਾਈਵ ਮੈਚ ਦੌਰਾਨ ਵਾਪਰਿਆ ਵੱਡਾ ਹਾਦਸਾ, ਕਰੀਬ 200 ਲੋਕ ਹੋਏ ਜ਼ਖਮੀ

ਕੇਰਲ- ਕੇਰਲ ਦੇ ਮਲਪੁੱਰਮ ਜ਼ਿਲ੍ਹੇ ’ਚ ਫੁੱਟਬਾਲ ਮੈਚ ਦੌਰਾਨ ਇਕ ਵੱਡਾ ਹਾਦਸਾ ਵਾਪਰ ਗਿਆ। ਇਸ ਦਰਦਨਾਕ ਹਾਦਸੇ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ਹਾਦਸੇ ’ਚ ਕਰੀਬ 200 ਲੋਕ ਜ਼ਖਮੀ ਹੋਏ, ਜਿਨ੍ਹਾਂ ’ਚੋਂ  5 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਾਰੇ ਜ਼ਖਮੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਮਲਪੁੱਰਮ ਜ਼ਿਲ੍ਹੇ ਦੇ ਵੰਦੂਰ ਨੇੜੇ ਵਾਪਰਿਆ। ਵੀਡੀਓ ’ਚ ਸਾਫ਼ ਵੇਖਣਾ ਜਾ ਸਕਦਾ ਹੈ ਕਿ ਕਿਵੇਂ ਅਸਥਾਈ ਗੈਲਰੀ ਡਿੱਗ ਗਈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਦੌੜਨ ਲੱਗੇ। ਗਨੀਮਤ ਇਹ ਰਹੀ ਕਿ ਇਸ ਹਾਦਸੇ ’ਚ ਕਿਸੇ ਦੀ ਜਾਨ ਜਾਣ ਦੀ ਖ਼ਬਰ ਨਹੀਂ ਹੈ।

ਇਹ ਵੀ ਪੜ੍ਹੋ: ਰੂੜ੍ਹੀਵਾਦੀ ਪਰੰਪਰਾਵਾਂ ਨੂੰ ਤੋੜ ਕੇ ਪਿਤਾ ਦੀ ਆਖ਼ਰੀ ਇੱਛਾ ਕੀਤੀ ਪੂਰੀ, ਧੀ ਨੇ ਕੀਤਾ ਅੰਤਿਮ ਸੰਸਕਾਰ

 

PunjabKesari

ਇਹ ਹੈ ਪੂਰਾ ਮਾਮਲਾ
ਜਾਣਕਾਰੀ ਮਤੁਾਬਕ ਮਲਪੁੱਰਮ ਜ਼ਿਲ੍ਹੇ ਦੇ ਵੰਦੂਰ ’ਚ ਇਕ ਫੁੱਟਬਾਲ ਮੈਚ ਦਾ ਆਯੋਜਨ ਸੀ, ਜਿਸ ਨੂੰ ਵੇਖਣ ਲਈ ਉੱਥੇ 2,000 ਦੇ ਕਰੀਬ ਲੋਕ ਪਹੁੰਚੇ ਸਨ। ਇਹ ਮੈਚ ਦੋ ਸਥਾਨਕ ਟੀਮਾਂ ਵਿਚਾਲੇ ਇਕ ਫਾਈਨਲ ਮੁਕਾਬਲਾ ਸੀ, ਜਿਸ ਨੂੰ ਵੇਖਣ ਲਈ ਪ੍ਰਸ਼ੰਸਕਾਂ ਦੀ ਭਾਰੀ ਭੀੜ ਇਕੱਠੀ ਹੋਈ ਸੀ। ਮੈਚ ਚੱਲ ਰਿਹਾ ਸੀ ਤਾਂ ਅਸਥਾਈ ਗੈਲਰੀ ਡਿੱਗ ਗਈ। ਇਸ ਦੌਰਾਨ ਮੈਚ ਦਰਮਿਆਨ ਲੋਕਾਂ ’ਚ ਹਫੜਾ-ਦਫੜੀ ਮਚ ਗਈ। ਕਿਸੇ ਤਰ੍ਹਾਂ ਨਾਲ ਗੈਲਰੀ ਦੇ ਹੇਠਾਂ ਦਬੇ ਲੋਕਾਂ ਨੂੰ ਬਾਹਰ ਕੱਢਿਆ ਗਿਆ। 

ਇਹ ਵੀ ਪੜ੍ਹੋ: ਕੋਰੋਨਾ ਲਾਗ ਦੇ ਡਰ ਤੋਂ ਔਰਤਾਂ ਨੇ ਹਸਪਤਾਲਾਂ ’ਚ ਜਣੇਪੇ ਤੋਂ ਕੀਤਾ ਇਨਕਾਰ, 877 ਨਵਜੰਮੇ ਬੱਚਿਆਂ ਦੀ ਮੌਤ

PunjabKesari

ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸ਼ਨੀਵਾਰ ਰਾਤ 9 ਵਜੇ ਦੀ ਹੈ। ਸਥਾਨਕ ਲੋਕਾਂ ਨੇ ਮੈਚ ਦੇ ਆਯੋਜਕਾਂ ’ਤੇ ਦੋਸ਼ ਲਾਇਆ ਕਿ ਉਨ੍ਹਾਂ ਦੀ ਲਾਪ੍ਰਵਾਹੀ ਕਾਰਨ ਇਹ ਹਾਦਸਾ ਵਾਪਰਿਆ। ਗੈਲਰੀ ਪੂਰੇ ਤਰੀਕੇ ਨਾਲ ਭਰੀ ਹੋਈ ਸੀ ਪਰ ਫਿਰ ਵੀ ਆਯੋਜਕਾਂ ਨੇ ਲੋਕਾਂ ਨੂੰ ਅੰਦਰ ਆਉਣ ਤੋਂ ਨਹੀਂ ਰੋਕਿਆ। ਸਮਰੱਥਾ ਤੋਂ ਵਧੇਰੇ ਲੋਕਾਂ ਦੀ ਗਿਣਤੀ ਹੋਣ ਕਾਰਨ ਗੈਲਰੀ ਡਿੱਗ ਗਈ।

ਇਹ ਵੀ ਪੜ੍ਹੋ: ਚੱਕਰਵਾਤ ਤੂਫ਼ਾਨ 'ਆਸਨੀ' ਕਾਰਨ ਅੰਡਮਾਨ ਦੇ ਕੁਝ ਹਿੱਸਿਆਂ 'ਚ ਮੀਂਹ, ਤੇਜ਼ ਹਵਾਵਾਂ, ਅਲਰਟ ਜਾਰੀ

PunjabKesari


author

Tanu

Content Editor

Related News