ਬਿਨਾਂ ਕੱਪੜਿਆਂ ਦੇ ਮੰਦਰ ਆਈ ਕੁੜੀ, ਦੇਵੀ ਦੀ ਮੂਰਤੀ ਚੁੱਕ ਤਲਾਅ ''ਚ ਮਾਰ''ਤੀ ਛਾਲ ਤੇ ਫਿਰ...
Monday, Jul 20, 2026 - 03:34 PM (IST)
ਹੈਦਰਾਬਾਦ (ਏਜੰਸੀ)- ਹੈਦਰਾਬਾਦ ’ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ 25 ਸਾਲਾ ਕੁੜੀ ਬਿਨਾਂ ਕੱਪੜਿਆਂ ਦੇ ਮੰਦਰ ’ਚ ਦਾਖਲ ਹੋਈ। ਉੱਥੇ ਉਸ ਨੇ ਦੇਵੀ ਅੰਮਾਵਰੂ ਦੀ ਇਕ ਮੂਰਤੀ ਚੁੱਕੀ ਤੇ ਨੇੜਲੇ ਤਲਾਅ ’ਚ ਛਾਲ ਮਾਰ ਦਿੱਤੀ। ਪੁਲਸ ਨੇ ਉਸ ਦੀ ਲਾਸ਼ ਤਲਾਅ ’ਚੋਂ ਬਰਾਮਦ ਕਰ ਲਈ ਪਰ ਮੂਰਤੀ ਐਤਵਾਰ ਰਾਤ ਤਕ ਨਹੀਂ ਮਿਲੀ ਸੀ। ਮੂਰਤੀ ਦੀ ਭਾਲ ਲਈ ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਹੈ, ਜਿਸ ਨੂੰ ਜਾਂਚ ਲਈ ਇਕ ਅਹਿਮ ਸਬੂਤ ਮੰਨਿਆ ਜਾ ਰਿਹਾ ਹੈ। ਪੁਲਸ ਨੂੰ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਕੁੜੀ ਮਾਨਸਿਕ ਤੌਰ 'ਤੇ ਬੀਮਾਰ ਸੀ।
ਉਹ ਪਹਿਲਾਂ ਬੈਂਗਲੁਰੂ ’ਚ ਇਕ ਸਾਫਟਵੇਅਰ ਇੰਜੀਨੀਅਰ ਵਜੋਂ ਕੰਮ ਕਰਦੀ ਸੀ। ਫਿਰ ਉਹ ਵਿਸ਼ਾਖਾਪਟਨਮ ਚਲੀ ਗਈ। ਉਸ ਦੇ ਮਾਪਿਆਂ ਵਿਚਾਲੇ ਝਗੜਾ ਚੱਲ ਰਿਹਾ ਹੈ ਜਿਸ ਕਾਰਨ ਉਸ ਦੇ ਪਿਤਾ ਵਿਸ਼ਾਖਾਪਟਨਮ ’ਚ ਰਹਿੰਦੇ ਹਨ ਤੇ ਮਾਤਾ ਹੈਦਰਾਬਾਦ ਨੇੜੇ ਪੀਰਜਾਦੀਗੁਡਾ ’ਚ ਰਹਿੰਦੀ ਹੈ। ਪੁਲਸ ਅਨੁਸਾਰ ਮ੍ਰਿਤਕ ਕੁੜੀ ਡਰ ਦੇ ਮਾਹੌਲ ’ਚ ਰਹਿ ਰਹੀ ਸੀ। ਉਸ ਦੀ ਮਾਤਾ ਦੀ ਵੀ ਲਗਭਗ ਇਹੀ ਹਾਲਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
