ਵਿਦੇਸ਼ ਤੋਂ ਆਉਣ ਵਾਲੀਆਂ ਫਰਜ਼ੀ ਕਾਲਾਂ 'ਤੇ ਲੱਗੇਗੀ ਲਗਾਮ, ਕੇਂਦਰ ਸਰਕਾਰ ਨੇ ਲਾਗੂ ਕੀਤੀ ਇਹ ਪ੍ਰਣਾਲੀ

Wednesday, Oct 23, 2024 - 01:09 PM (IST)

ਵਿਦੇਸ਼ ਤੋਂ ਆਉਣ ਵਾਲੀਆਂ ਫਰਜ਼ੀ ਕਾਲਾਂ 'ਤੇ ਲੱਗੇਗੀ ਲਗਾਮ, ਕੇਂਦਰ ਸਰਕਾਰ ਨੇ ਲਾਗੂ ਕੀਤੀ ਇਹ ਪ੍ਰਣਾਲੀ

ਨਵੀਂ ਦਿੱਲੀ (ਏਜੰਸੀ)- ਸਰਕਾਰ ਨੇ ਮੰਗਲਵਾਰ ਨੂੰ ਭਾਰਤੀ ਫੋਨ ਨੰਬਰਾਂ 'ਤੇ ਆਉਣ ਵਾਲੀਆਂ ਅੰਤਰਰਾਸ਼ਟਰੀ ਕਾਲਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਬਲਾਕ ਕਰਨ ਲਈ ਇੱਕ ਨਵੀਂ ਸਪੈਮ-ਟਰੈਕਿੰਗ ਪ੍ਰਣਾਲੀ ਦਾ ਐਲਾਨ ਕੀਤਾ। ਇਸ ਸਿਸਟਮ ਨੂੰ ਐਕਟੀਵੇਟ ਕਰ ਦਿੱਤਾ ਗਿਆ ਹੈ ਅਤੇ ਐਕਟੀਵੇਟ ਹੋਣ ਦੇ 24 ਘੰਟਿਆਂ ਦੇ ਅੰਦਰ ਹੀ ਭਾਰਤੀ ਫੋਨ ਨੰਬਰਾਂ 'ਤੇ ਆਉਣ ਵਾਲੀਆਂ ਗਈਆਂ ਸਾਰੀਆਂ ਅੰਤਰਰਾਸ਼ਟਰੀ ਕਾਲਾਂ ਵਿੱਚੋਂ ਲਗਭਗ 1.35 ਕਰੋੜ ਜਾਂ 90 ਫ਼ੀਸਦੀ ਨੂੰ ਫਰਜ਼ੀ ਕਾਲਾਂ ਵਜੋਂ ਪਛਾਣ ਲਿਆ ਗਿਆ। ਇਸ ਤੋਂ ਬਾਅਦ, ਉਨ੍ਹਾਂ ਨੂੰ ਦੂਰਸੰਚਾਰ ਸੇਵਾ ਪ੍ਰਦਾਤਾ (ਟੀ.ਐੱਸ.ਪੀ.) ਵੱਲੋਂ ਭਾਰਤੀ ਦੂਰਸੰਚਾਰ ਉਪਭੋਗਤਾਵਾਂ ਤੱਕ ਪਹੁੰਚਣ ਤੋਂ ਰੋਕ ਦਿੱਤਾ ਗਿਆ। 

ਇਹ ਵੀ ਪੜ੍ਹੋ: ਮੈਕਡੋਨਲਡ ਦਾ ਬਰਗਰ ਖਾਣ ਨਾਲ 49 ਲੋਕ ਹੋਏ ਬਿਮਾਰ

'ਇੰਟਰਨੈਸ਼ਨਲ ਇਨਕਮਿੰਗ ਸਪੂਫਡ ਕਾਲਜ਼ ਪ੍ਰੀਵੈਂਸ਼ਨ ਸਿਸਟਮ' ਲਾਂਚ ਕਰਦੇ ਹੋਏ, ਕੇਂਦਰੀ ਸੰਚਾਰ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਇਹ ਇੱਕ ਸੁਰੱਖਿਅਤ ਡਿਜੀਟਲ ਸਪੇਸ ਬਣਾਉਣ ਅਤੇ ਨਾਗਰਿਕਾਂ ਨੂੰ ਸਾਈਬਰ ਅਪਰਾਧਾਂ ਤੋਂ ਬਚਾਉਣ ਲਈ ਸਰਕਾਰ ਦਾ ਇੱਕ ਹੋਰ ਯਤਨ ਹੈ। ਇਸ ਸਿਸਟਮ ਦੇ ਲਾਗੂ ਹੋਣ ਨਾਲ, ਭਾਰਤੀ ਟੈਲੀਕਾਮ ਉਪਭੋਗਤਾਵਾਂ ਨੂੰ +91 ਨੰਬਰ ਤੋਂ ਅਜਿਹੀਆਂ ਫਰਜ਼ੀ ਕਾਲਾਂ ਵਿੱਚ ਮਹੱਤਵਪੂਰਨ ਕਮੀ ਦੇਖਣ ਨੂੰ ਮਿਲੇਗੀ। ਸਾਈਬਰ ਅਪਰਾਧੀ ਭਾਰਤੀ ਮੋਬਾਈਲ ਨੰਬਰ (+91) ਦਿਖਾ ਕੇ ਅੰਤਰਰਾਸ਼ਟਰੀ ਫਰਜ਼ੀ ਕਾਲਾਂ ਕਰਕੇ ਅਪਰਾਧ ਕਰ ਰਹੇ ਹਨ। ਇਹ ਕਾਲਾਂ ਭਾਰਤ ਦੇ ਅੰਦਰੋਂ ਹੀ ਕੀਤੀਆਂ ਗਈਆਂ ਲੱਗਦੀਆਂ ਹਨ, ਪਰ ਅਸਲ ਵਿੱਚ ਇਨ੍ਹਾਂ ਕਾਲਿੰਗ ਲਾਈਨ ਆਈਡੈਂਟਿਟੀ (CLI) ਵਿੱਚ ਹੇਰਾਫੇਰੀ ਕਰਕੇ ਵਿਦੇਸ਼ਾਂ ਤੋਂ ਕੀਤਾ ਜਾ ਰਿਹਾ ਹੈ। ਸੰਚਾਰ ਵਿਭਾਗ (DOT) ਅਤੇ ਦੂਰਸੰਚਾਰ ਸੇਵਾ ਪ੍ਰਦਾਤਾਵਾਂ ਨੇ ਸਾਂਝੇ ਤੌਰ 'ਤੇ ਇੱਕ ਪ੍ਰਣਾਲੀ ਵਿਕਸਿਤ ਕੀਤੀ ਹੈ ਜਿਸ ਦੇ ਤਹਿਤ ਅਜਿਹੀਆਂ ਫਰਜ਼ੀ ਅੰਤਰਰਾਸ਼ਟਰੀ ਕਾਲਾਂ ਦੀ ਪਛਾਣ ਕੀਤੀ ਜਾਵੇਗੀ ਅਤੇ ਭਾਰਤੀ ਦੂਰਸੰਚਾਰ ਖਪਤਕਾਰਾਂ ਤੱਕ ਪਹੁੰਚਣ ਤੋਂ ਰੋਕਿਆ ਜਾਵੇਗਾ। 

ਇਹ ਵੀ ਪੜ੍ਹੋ: ਪੰਨੂ ਮਾਮਲੇ 'ਚ ਭਾਰਤੀ ਜਾਂਚ ਦੇ ਨਤੀਜਿਆਂ 'ਤੇ ਬੋਲਿਆ ਅਮਰੀਕਾ,ਉਦੋਂ ਤੱਕ ਸੰਤੁਸ਼ਟੀ ਨਹੀਂ, ਜਦੋਂ ਤੱਕ...

ਇਨ੍ਹਾਂ ਫਰਜ਼ੀ ਕਾਲਾਂ ਦੀ ਵਰਤੋਂ ਵਿੱਤੀ ਘੁਟਾਲੇ, ਸਰਕਾਰੀ ਅਧਿਕਾਰੀਆਂ ਦਾ ਰੂਪ ਧਾਰਨ ਕਰਨ ਅਤੇ ਦਹਿਸ਼ਤ ਫੈਲਾਉਣ ਲਈ ਕੀਤੀ ਜਾਂਦੀ ਹੈ। ਦੂਰਸੰਚਾਰ ਵਿਭਾਗ/ਟਰਾਈ ਦੇ ਅਧਿਕਾਰੀਆਂ ਦੁਆਰਾ ਮੋਬਾਈਲ ਨੰਬਰਾਂ ਨੂੰ ਬੰਦ ਕਰਨ, ਫਰਜ਼ੀ ਡਿਜੀਟਲ ਗ੍ਰਿਫਤਾਰੀਆਂ, ਕੋਰੀਅਰਾਂ ਵਿੱਚ ਡਰੱਗਜ਼/ਨਸ਼ੀਲੇ ਪਦਾਰਥ, ਪੁਲਸ ਅਧਿਕਾਰੀ ਬਣ ਕੇ ਧੋਖਾਧੜੀ ਕਰਨ, ਸੈਕਸ ਰੈਕੇਟ ਵਿੱਚ ਗ੍ਰਿਫ਼ਤਾਰੀ ਆਦਿ ਦੀਆਂ ਧਮਕੀਆਂ ਦੇਣ ਵਾਲੇ ਸਾਈਬਰ ਅਪਰਾਧ ਦੇ ਮਾਮਲੇ ਵੀ ਸਾਹਮਣੇ ਆਏ ਹਨ। 

ਇਹ ਵੀ ਪੜ੍ਹੋ: ਜਗਰੂਪ ਬਰਾੜ 7ਵੀਂ ਵਾਰ ਬ੍ਰਿਟਿਸ਼ ਕੋਲੰਬੀਆ ’ਚ ਬਣੇ ਵਿਧਾਇਕ, ਬਠਿੰਡਾ 'ਚ ਖ਼ੁਸ਼ੀ ਦਾ ਮਾਹੌਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News