ਤੇਲੰਗਾਨਾ 'ਚ ਭਿਆਨਕ ਸੜਕ ਹਾਦਸਾ, 5 ਨੌਜਵਾਨਾਂ ਦੀ ਮੌਤ

Wednesday, Sep 02, 2020 - 11:29 AM (IST)

ਤੇਲੰਗਾਨਾ 'ਚ ਭਿਆਨਕ ਸੜਕ ਹਾਦਸਾ, 5 ਨੌਜਵਾਨਾਂ ਦੀ ਮੌਤ

ਹੈਦਰਾਬਾਦ- ਤੇਲੰਗਾਨਾ 'ਚ ਵਾਰੰਗਲ-ਗ੍ਰਾਮੀਣ ਜ਼ਿਲ੍ਹੇ ਦੇ ਦਾਮੇਰਾ ਮੰਡਲ ਕੋਲ ਬੁੱਧਵਾਰ ਤੜਕੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇਕ ਕਾਰ ਦੇ ਲਾਰੀ ਨਾਲ ਟਕਰਾਉਣ ਕਾਰਨ 5 ਨੌਜਵਾਨਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਕਾਰ ਚੱਲਾ ਰਹੇ ਨੌਜਵਾਨ ਨੇ ਇਕ ਵਾਹਨ ਨੂੰ ਓਵਰਟੇਕ ਕਰ ਕੇ ਅੱਗੇ ਨਿਕਲਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਾਰ ਉਲਟ ਦਿਸ਼ਾ ਤੋਂ ਆ ਰਹੀ ਲਾਰੀ ਨਾਲ ਟਕਰਾ ਗਈ। ਉਨ੍ਹਾਂ ਨੇ ਦੱਸਿਆ ਕਿ ਸਾਰੇ ਮ੍ਰਿਤਕਾਂ ਦੀ ਗਿਣਤੀ 25 ਸਾਲ ਤੋਂ ਘੱਟ ਹੈ।

ਕਾਰ 'ਚ ਸਵਾਰ ਨੌਜਵਾਨ ਵਾਰੰਗਲ ਤੋਂ ਮੁਲੁਗੁ ਜਾ ਰਹੇ ਸਨ। ਸਾਰੇ ਨੌਜਵਾਨ ਵਾਰੰਗਲ ਜ਼ਿਲ੍ਹੇ ਦੇ ਪੋਚੰਮਾ ਮੈਦਾਨ ਦੇ ਰਹਿਣ ਵਾਲੇ ਸਨ। ਇਨ੍ਹਾਂ ਦੀ ਪਛਾਣ ਰਾਕੇਸ਼, ਚੰਦੂ, ਰੋਹਿਤ, ਸਬੀਰ ਅਤੇ ਪਵਨ ਦੇ ਰੂਪ 'ਚ ਹੋਈ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਵਾਰੰਗਲ ਹਸਪਤਾਲ ਭੇਜ ਦਿੱਤਾ ਹੈ।


author

DIsha

Content Editor

Related News