ਸਰੰਡਰ ਨੂੰ ਤਿਆਰ ਨਹੀਂ ਸਨ ਦੋਸ਼ੀ, ਜਵਾਬੀ ਫਾਇਰਿੰਗ ''ਚ ਹੋਏ ਢੇਰ : ਤੇਲੰਗਾਨਾ ਪੁਲਸ

12/06/2019 6:18:16 PM

ਹੈਦਰਾਬਾਦ— ਹੈਦਰਾਬਾਦ ਗੈਂਗਰੇਪ ਦੇ ਚਾਰੇ ਦੋਸ਼ੀ ਅੱਜ ਯਾਨੀ ਸ਼ੁੱਕਰਵਾਰ ਨੂੰ ਪੁਲਸ ਐਨਕਾਊਂਟਰ 'ਚ ਮਾਰੇ ਗਏ। ਪੁਲਸ ਵਿਭਾਗ ਵਲੋਂ ਸਾਇਬਰਾਬਾਦ ਦੇ ਕਮਿਸ਼ਨਰ ਵੀ.ਸੀ. ਸੱਜਨਾਰ ਨੇ ਐਨਕਾਊਂਟਰ ਵਾਲੀ ਜਗ੍ਹਾ ਤੋਂ ਹੀ ਪ੍ਰੈੱਸ ਕਾਨਫਰੰਸ ਕਰ ਕੇ ਡਿਟੇਲ ਸਾਂਝੀ ਕੀਤੀ। ਸੱਜਨਾਰ ਨੇ ਕਿਹਾ ਕਿ 27-28 ਨਵੰਬਰ ਦੀ ਰਾਤ ਨੂੰ ਮਹਿਲਾ ਡਾਕਟਰ ਦਾ ਗੈਂਗਰੇਪ ਕੀਤਾ ਗਿਆ ਅਤੇ ਫਿਰ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਲਾਸ਼ ਨੂੰ ਸਾੜ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਨੇ ਪੁਲਸ ਦੇ ਹਥਿਆਰ ਖੋਹ ਕੇ ਦੌੜਨ ਦੀ ਕੋਸ਼ਿਸ਼ ਕੀਤੀ। ਮੌਜੂਦ ਅਧਿਕਾਰੀਆਂ ਨੇ ਉਨ੍ਹਾਂ ਨੂੰ ਚਿਤਾਵਨੀ ਵੀ ਦਿੱਤੀ ਪਰ ਕੋਈ ਅਸਰ ਨਹੀਂ ਹੋਇਆ। ਇਸ ਐਨਕਾਊਂਟਰ 'ਚ 2 ਪੁਲਸ ਕਰਮਚਾਰੀ ਵੀ ਜ਼ਖਮੀ ਹੋਏ ਹਨ। ਪੁਲਸ ਅਧਿਕਾਰੀ ਨੇ ਮਨੁੱਖੀ ਅਧਿਕਾਰ ਕਮਿਸ਼ਨ ਜਾਂ ਕਿਸੇ ਹੋਰ ਸੰਗਠਨ ਦੇ ਸਵਾਲਾਂ 'ਤੇ ਕਿਹਾ ਕਿ ਅਸੀਂ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਾਂ।

15 ਮਿੰਟ ਚੱਲਿਆ ਮੁਕਾਬਲਾ
ਪੁਲਸ ਨੇ ਦੱਸਿਆ,''ਅਸੀਂ ਵਿਗਿਆਨੀ ਤਰੀਕੇ ਨਾਲ ਜਾਂਚ ਕੀਤੀ ਅਤੇ ਉਸ ਤੋਂ ਬਾਅਦ ਹੀ ਚਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਦਾ ਕਹਿਣਾ ਹੈ ਕਿ ਪੂਰੇ ਸਬੂਤਾਂ ਦੇ ਆਧਾਰ 'ਤੇ ਗ੍ਰਿਫਤਾਰੀ ਕੀਤੀ ਗਈ ਅਤੇ ਇਸੇ ਦੇ ਅਧੀਨ 10 ਦਿਨਾਂ ਦੀ ਨਿਆਇਕ ਹਿਰਾਸਤ ਕੋਰਟ ਨੇ ਦਿੱਤੀ। 4 ਅਤੇ 5 ਦਸੰਬਰ ਨੂੰ ਦੋਸ਼ੀਆਂ ਤੋਂ ਪੁੱਛ-ਗਿੱਛ ਕੀਤੀ ਗਈ। ਪੁੱਛ-ਗਿੱਛ ਦੌਰਾਨ ਦਸ਼ੀਆਂ ਨੇ ਮੋਬਾਇਲ, ਪਾਵਰ ਬੈਂਕ ਅਤੇ ਘੜੀ ਬਾਰੇ ਦੱਸਿਆ ਸੀ। ਨ੍ਹਾਂ ਚੀਜ਼ਾਂ ਨੂੰ ਬਰਾਮਦ ਕਰਨ ਅਤੇ ਕ੍ਰਾਈਮ ਸੀਨ ਦੋਹਰਾਉਣ ਲਈ ਅਸੀਂ ਚਾਰੇ ਦੋਸ਼ੀਆਂ ਨੂੰ ਹਾਦਸੇ ਵਾਲੀ ਜਗ੍ਹਾ ਲੈ ਕੇ ਗਏ। ਉੱਥੇ ਦੋਸ਼ੀ ਆਰਿਫ਼ ਅਤੇ ਚਿੰਤਾਕੁਟਾ ਨੇ ਪੁਲਸ ਤੋਂ ਹਥਿਆਰ ਖੋਹੇ। ਦੋਸ਼ੀਆਂ ਨੇ ਡੰਡੇ ਅਤੇ ਪੱਥਰਾਂ ਨਾਲ ਵੀ ਪੁਲਸ 'ਤੇ ਹਮਲਾ ਕੀਤਾ ਅਤੇ ਦੌੜਨ ਦੀ ਕੋਸ਼ਿਸ਼ ਕੀਤੀ। 2 ਦੋਸ਼ੀਆਂ ਨੇ ਪੁਲਸ ਦੇ ਉੱਪਰ ਗੋਲੀ ਵੀ ਚਲਾਈ। ਘਟਨਾ 5.45 ਵਜੇ ਤੋਂ 6 ਵਜੇ ਦਰਮਿਆਨ ਯਾਨੀ 15 ਮਿੰਟ ਦੇ ਮੁਕਾਬਲੇ 'ਚ ਚਾਰੇ ਦੋਸ਼ੀ ਮਾਰੇ ਗਏ।
 

ਸਰੰਡਰ ਨਾ ਕਰਨ 'ਤੇ ਕੀਤੀ ਫਾਇਰਿੰਗ
ਸੱਜਨਾਰ ਨੇ ਦੱਸਿਆ ਕਿ ਦੋਸ਼ੀਆਂ ਕੋਲੋਂ 2 ਹਥਿਆਰ ਵੀ ਬਰਾਮਦ ਕੀਤੇ ਗਏ। ਪੁਲਸ ਨੇ ਦੱਸਿਆ,''ਅਸੀਂ ਗੋਲੀ ਚਲਾਉਣ ਤੋਂ ਪਹਿਲਾਂ ਦੋਸ਼ੀਆਂ ਨੂੰ ਸਰੰਡਰ (ਆਤਮਸਮਰਪਣ) ਕਰਨ ਲਈ ਕਈ ਵਾਰ ਕਿਹਾ ਪਰ ਉਹ ਪੁਲਸ 'ਤੇ ਵੀ ਹਮਲਾ ਕਰ ਰਹੇ ਸਨ। ਅਜਿਹੀ ਹਾਲਤ 'ਚ ਸਾਡੇ ਕਰਮਚਾਰੀਆਂ ਨੂੰ ਗੋਲੀ ਚਲਾਉਣੀ ਪਈ। ਮ੍ਰਿਤਕ ਦੋਸ਼ੀਆਂ ਦੀਆਂ ਲਾਸ਼ਾਂ ਨੂੰ ਜ਼ਬਤ ਕਰ ਕੇ ਸਥਾਨਕ ਹਸਪਤਾਲ 'ਚ ਮੈਡੀਕਲ ਜਾਂਚ ਲਈ ਭੇਜਿਆ ਹੈ। ਅਸੀਂ ਡੀ.ਐੱਨ.ਏ. ਪ੍ਰੋਫਾਈਲ ਲੈ ਲਈ। ਸਾਨੂੰ ਲੱਗਦਾ ਹੈ ਕਿ ਇਨ੍ਹਾਂ ਚਾਰਾਂ ਨੇ ਕਰਨਾਟਕ ਅਤੇ ਤੇਲੰਗਾਨਾ 'ਚ ਕਈ ਅਪਰਾਧਕ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ। ਉੱਥੇ ਹੀ ਸਾਡੇ 2 ਅਧਿਕਾਰੀ ਵੀ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ ਇਕ ਦੀ ਸਥਿਤੀ ਗੰਭੀਰ ਹੈ।
 

ਪੀੜਤਾ ਦੀ ਪਛਾਣ ਉਜਾਗਰ ਨਾ ਕਰਨ ਦੀ ਅਪੀਲ
ਪੁਲਸ ਨੇ ਐਨਕਾਊਂਟਰ 'ਤੇ ਉੱਠੇ ਸਵਾਲਾਂ 'ਤੇ ਕਿਹਾ ਕਿ ਅਸੀਂ ਐੱਨ.ਐੱਚ.ਆਰ.ਸੀ., ਰਾਜ ਸਰਕਾਰ ਜਾਂ ਕਿਸੇ ਵੀ ਹੋਰ ਸੰਗਠਨ ਦੇ ਜੋ ਵੀ ਸਵਾਲ ਹਨ, ਉਨ੍ਹਾਂ ਦਾ ਜਵਾਬ ਦੇਣ ਲਈ ਤਿਆਰ ਹਾਂ। ਨਾਲ ਹੀ ਪੁਲਸ ਵਿਭਾਗ ਵਲੋਂ ਸੀ.ਪੀ. ਨੇ ਸੋਸ਼ਲ ਮੀਡੀਆ ਜਾਂ ਹੋਰ ਮਾਧਿਅਮ ਨਾਲ ਪੀੜਤਾ ਦੀ ਪਛਾਣ ਉਜਾਗਰ ਨਾ ਕਰਨ ਦੀ ਅਪੀਲ ਕੀਤੀ।
 

ਪੀੜਤਾ ਦਾ ਫੋਨ ਕੀਤਾ ਗਿਆ ਬਰਾਮਦ
ਪੁਲਸ ਨੇ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ ਤੋਂ ਪੀੜਤਾ ਦਾ ਫੋਨ ਵੀ ਬਰਾਮਦ ਕੀਤਾ ਗਿਆ। ਚਾਰੇ ਦੋਸੀਆਂ ਮੁਹੰਮਦ ਆਰਿਫ, ਨਵੀਨ, ਸ਼ਿਵਾ ਅਤੇ ਚੇਨਾਕੇਸ਼ਵੁਲੂ ਨੂੰ ਲੈ ਕੇ ਹਾਦਸੇ ਵਾਲੀ ਜਗ੍ਹਾ 'ਤੇ ਕ੍ਰਾਈਮ ਸੀਨ ਰੀਕ੍ਰਿਏਟ ਕਰਨ ਲਈ ਪੁੱਜੀ ਸੀ। ਪੁਲਸ ਦਾ ਮਕਸਦ ਸੀ ਕਿ ਸੀਨ ਰੀਕ੍ਰਿਏਟ ਕਰ ਕੇ ਘਟਨਾ ਦੀਆਂ ਕੜੀਆਂ ਨੂੰ ਜੋੜਿਆ ਜਾ ਸਕੇ ਤਾਂ ਇਕ ਉਸ ਲਈ ਪੂਰੇ ਮਾਮਲੇ ਨੂੰ ਸਮਝਣਾ ਸੌਖਾ ਹੋਵੇ ਅਤੇ ਜਾਂਚ ਹੋ ਸਕੇ।
 

ਦੋਸ਼ੀ ਦੇ ਹੱਥ 'ਚ ਬੰਦੂਕ ਦਿੱਸ ਰਹੀ ਹੈ
ਪੁਲਸ ਅਨੁਸਾਰ ਦੋਸ਼ੀਆਂ ਨੇ ਹਾਦਸੇ ਵਾਲੀ ਜਗ੍ਹਾ ਤੋਂ ਦੌੜਨ ਦੀ ਕੋਸ਼ਿਸ਼ ਕੀਤੀ, ਇਸ 'ਤੇ ਪੁਲਸ ਨੇ ਪਿੱਛਾ ਕੀਤਾ ਤਾਂ ਦੋਸ਼ੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਦੋਸ਼ੀਆਂ ਵਲੋਂ ਹਥਿਆਰ ਖੋਹਣ ਦੀ ਪੁਸ਼ਟੀ ਸ਼ਮਸ਼ਾਬਾਦ ਦੇ ਡੀ.ਸੀ.ਪੀ. ਪ੍ਰਕਾਸ਼ ਰੈੱਡੀ ਨੇ ਵੀ ਕੀਤੀ ਸੀ। ਐਨਕਾਊਂਟਰ ਦੀ ਬਾਅਦ ਦੀ ਇਕ ਤਸਵੀਰ ਵੀ ਜਾਰੀ ਕੀਤੀ ਗਈ ਹੈ। ਇਸ 'ਚ ਇਕ ਦੋਸ਼ੀ ਦੇ ਹੱਥ 'ਚ ਬੰਦੂਕ ਦਿੱਸ ਰਹੀ ਹੈ।


DIsha

Content Editor

Related News