ਤੇਲੰਗਾਨਾ ਦੇ CM ਰੇਵੰਤ ਰੈੱਡੀ ਨੇ ਹਸਪਤਾਲ ''ਚ ਚੰਦਰਸ਼ੇਖਰ ਰਾਵ ਨਾਲ ਕੀਤੀ ਮੁਲਾਕਾਤ
Sunday, Dec 10, 2023 - 03:32 PM (IST)
ਹੈਦਰਾਬਾਦ (ਭਾਸ਼ਾ)- ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਐਤਵਾਰ ਨੂੰ ਭਾਰਤ ਰਾਸ਼ਟਰ ਕਮੇਟੀ (ਬੀ.ਆਰ.ਐੱਸ.) ਮੁਖੀ ਕੇ. ਚੰਦਰਸ਼ੇਖਰ ਰਾਵ (ਕੇ.ਸੀ.ਆਰ.) ਨਾਲ ਮੁਲਾਕਾਤ ਕੀਤੀ, ਜੋ ਕਮਰ ਦੀ ਸਰਜਰੀ ਤੋਂ ਬਾਅਦ ਇੱਥੇ ਇਕ ਨਿੱਜੀ ਹਸਪਤਾਲ 'ਚ ਸਿਹਤ ਲਾਭ ਕਰ ਰਹੇ ਹਨ। ਰੈੱਡੀ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਸਕੱਤਰ ਅਤੇ ਸੰਬੰਧਤ ਅਧਿਕਾਰੀਆਂ ਨੂੰ ਰਾਵ ਦੇ ਇਲਾਜ ਲਈ ਜ਼ਰੂਰੀ ਮਦਦ ਅਤੇ ਸਹਿਯੋਗ ਕਰਨ ਦਾ ਨਿਰਦੇਸ਼ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ,''ਮੈਂ ਉਨ੍ਹਾਂ ਦੇ (ਰਾਵ ਦੇ) ਤੇਜ਼ੀ ਨਾਲ ਠੀਕ ਹੋਣ ਦੀ ਕਾਮਨਾ ਕੀਤੀ ਅਤੇ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਚੁੱਕਣ ਲਈ ਤੇਲੰਗਾਨਾ ਵਿਧਾਨ ਸਭਾ ਦੇ ਸੈਸ਼ਨ 'ਚ ਹਿੱਸਾ ਲੈਣ ਦੀ ਅਪੀਲ ਕੀਤੀ। ਲੋਕਾਂ ਨੂੰ ਸੁਸ਼ਾਸਨ ਦੇਣ ਲਈ ਉਨ੍ਹਾਂ ਦੀ ਸਲਾਹ ਦੀ ਜ਼ਰੂਰਤ ਹੈ।'' ਰਾਵ ਦਾ ਇੱਥੇ ਇਕ ਨਿੱਜੀ ਸੁਪਰ-ਸਪੈਸ਼ਲਿਟੀ ਹਸਪਤਾਲ 'ਚ ਖੱਬੇ ਪਾਸੇ ਕਮਰ ਦੀ ਸਰਜਰੀ ਕੀਤੀ ਗਈ ਹੈ। ਆਪਣੇ ਘਰ 'ਤੇ 8 ਦਸੰਬਰ ਨੂੰ ਡਿੱਗਣ ਕਾਰਨ ਉਨ੍ਹਾਂ ਨੂੰ ਸੱਟ ਲੱਗ ਗਈ ਸੀ। ਹਸਪਤਾਲ ਅਨੁਸਾਰ ਸਾਬਕਾ ਮੁੱਖ ਮੰਤਰੀ ਦੇ 6 ਤੋਂ 8 ਹਫ਼ਤੇ 'ਚ ਠੀਕ ਹੋਣ ਦੀ ਉਮੀਦ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8