ਤੇਲੰਗਾਨਾ : ਮੁੱਖ ਮੰਤਰੀ ਦੇ ਨਿਵਾਸ ਸਾਹਮਣੇ ਵਿਅਕਤੀ ਨੇ ਖੁਦਕੁਸ਼ੀ ਦੀ ਕੀਤੀ ਕੋਸ਼ਿਸ਼

Sunday, May 17, 2020 - 06:13 PM (IST)

ਤੇਲੰਗਾਨਾ : ਮੁੱਖ ਮੰਤਰੀ ਦੇ ਨਿਵਾਸ ਸਾਹਮਣੇ ਵਿਅਕਤੀ ਨੇ ਖੁਦਕੁਸ਼ੀ ਦੀ ਕੀਤੀ ਕੋਸ਼ਿਸ਼

ਹੈਦਰਾਬਾਦ (ਵਾਰਤਾ)— ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਦੇ ਇੱਥੇ ਸਥਿਤ ਕੈਂਪ ਦਫਤਰ ਸਹਿ-ਸਰਕਾਰੀ ਨਿਵਾਸ ਦੇ ਸਾਹਮਣੇ ਐਤਵਾਰ ਭਾਵ ਅੱਜ ਲਾਕਡਾਊਨ ਕਾਰਨ ਆਰਥਿਕ ਸੰਕਟ ਨਾਲ ਜੂਝ ਰਹੇ ਇਕ ਵਿਅਕਤੀ ਨੇ ਖੁਦ ਉੱਪਰ ਪੈਟਰੋਲ ਛਿੜਕ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉੱਥੇ ਮੌਜੂਦ ਪੁਲਸ ਕਰਮਚਾਰੀਆਂ ਨੇ ਸਮੇਂ ਰਹਿੰਦੇ ਉਸ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ।

ਪੁਲਸ ਨੇ ਮੁਹੰਮਦ ਨਸੀਰੂਦੀਨ ਨਾਮੀ ਵਿਅਕਤੀ ਨੂੰ ਉਸ ਸਮੇਂ ਹਿਰਾਸਤ ਵਿਚ ਲੈ ਲਿਆ, ਜਦੋਂ ਉਹ ਆਪਣੇ ਉੱਪਰ ਪੈਟਰੋਲ ਛਿੜਕ ਕੇ ਮਾਚਿਸ ਨਾਲ ਅੱਗ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।य़ ਨਸੀਰੂਦੀਨ ਸ਼ਹਿਰ ਦੇ ਮਲਾਕਪੇਟ ਇਲਾਕੇ ਵਿਚ ਜੁੱਤੀਆਂ ਦੀ ਦੁਕਾਨ ਚਲਾਉਂਦਾ ਹੈ ਪਰ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਜਾਰੀ ਲਾਕਡਾਊਨ ਕਾਰਨ ਉਹ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਸੀ, ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਮੁੱਖ ਮੰਤਰੀ ਨਿਵਾਸ ਦੇ ਮੌਜੂਦ ਪੁਲਸ ਨੇ ਬਾਅਦ ਵਿਚ ਉਸ ਨੂੰ ਸਬੰਧਤ ਥਾਣਾ ਪੁਲਸ ਦੇ ਹਵਾਲੇ ਕਰ ਦਿੱਤਾ।


author

Tanu

Content Editor

Related News