ਤੇਜਸਵੀ ਦਾ ਆਰੋਪ, ਭਾਜਪਾ ਨੂੰ ਜਿਤਾਉਣ ਲਈ ਗੁਜਰਾਤ ਚੋਣਾਂ ਲੜ ਰਿਹਾ ਹੈ ਜਦਯੂ

Thursday, Nov 23, 2017 - 01:52 PM (IST)

ਤੇਜਸਵੀ ਦਾ ਆਰੋਪ, ਭਾਜਪਾ ਨੂੰ ਜਿਤਾਉਣ ਲਈ ਗੁਜਰਾਤ ਚੋਣਾਂ ਲੜ ਰਿਹਾ ਹੈ ਜਦਯੂ

ਪਟਨਾ— ਬਿਹਾਰ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਗੁਜਰਾਤ ਚੋਣਾਂ ਨੂੰ ਲੈ ਕੇ ਮੁੱਖਮੰਤਰੀ ਨਿਤੀਸ਼ ਕੁਮਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਵਿਧਾਨਸਭਾ ਚੋਣਾਂ 'ਚ ਭਾਜਪਾ ਨੂੰ ਜਿਤਾਉਣ ਲਈ ਜਦਯੂ ਆਪਣੇ ਉਮੀਦਵਾਰ ਨੂੰ ਖੜ੍ਹਾ ਕਰੇਗਾ।
ਤੇਜਸਵੀ ਯਾਦਵ ਨੇ ਕਿਹਾ ਕਿ ਕੁਮਾਰ ਲਗਾਤਾਰ ਕਹਿੰਦੇ ਰਹੇ ਹਨ ਕਿ ਗੁਜਰਾਤ ਵਿਧਾਨਸਭਾ ਚੋਣਾਂ 'ਚ ਭਾਜਪਾ ਹੀ ਜਿੱਤੇਗੀ ਪਰ ਹੁਣ ਕਹਿ ਰਹੇ ਹਨ ਕਿ ਜਦਯੂ ਗੁਜਰਾਤ 'ਚ ਇੱਕਲੇ 50 ਸੀਟਾਂ 'ਤੇ ਚੋਣਾਂ ਲੜਨਗੇ। ਉਨ੍ਹਾਂ ਨੇ ਕਿਹਾ ਕਿ ਹੁਣ ਤੁਸੀਂ ਦੱਸ ਦਿਓ ਕਿ ਜੇਕਰ ਭਾਜਪਾ ਉਥੇ ਜਿੱਤ ਰਹੀ ਹੈ ਤਾਂ ਤੁਸੀਂ ਕੀ ਹਾਰਨ ਲਈ ਉਥੇ ਲੜ ਰਹੇ ਹੋ ਜੇਕਰ ਹਾਰ ਰਹੀ ਹੈ ਤਾਂ ਕੀ ਉਨ੍ਹਾਂ ਨੂੰ ਜਿਤਾਉਣ ਲਈ ਲੜ ਰਹੇ ਹੋ।
ਨੇਤਾ ਵਿਰੋਧੀ ਧਿਰ ਨੇ ਦੋਸ਼ ਲਗਾਉਂਦੇ ਹੋਏ ਕਿ ਕੁਮਾਰ ਮਹਾਗਠਜੋੜ 'ਚ ਰਹਿੰਦੇ ਹੋਏ ਵੀ ਉਤਰ ਪ੍ਰਦੇਸ਼ ਵਿਧਾਨਸਭਾ ਚੋਣਾਂ 'ਚ ਭਾਜਪਾ ਨੂੰ ਜਿਤਾਉਣਾ ਚਾਹੁੰਦੇ ਹਨ, ਇਸ ਲਈ ਉਥੋਂ ਜਦਯੂ ਨੇ ਚੋਣਾਂ ਨਹੀਂ ਲੜੀਆਂ। ਉਨ੍ਹਾਂ ਨੇ ਕਿਹਾ ਕਿ ਜਿਸ ਦਾ ਆਪਣਾ ਕੋਈ ਸੁਧਾਰ ਨਹੀਂ ਹੁੰਦਾ ਉਹ ਦਰ-ਦਰ ਆਧਾਰਹੀਣ ਘੁੰਮਦਾ ਹੈ। ਤੇਜਸਵੀ ਨੇ ਤੰਜ਼ ਕੱਸਦੇ ਹੋਏ ਕਿਹਾ ਕਿ ਜਦਯੂ ਦੱਸਣ ਕਿ ਕੁਮਾਰ ਪ੍ਰਧਾਨਮੰਤਰੀ ਤਾਂ ਛੱਡੋ ਕੀ ਅਗਲੀ ਵਿਧਾਨ ਸਭਾ ਚੋਣਾਂ ਰਾਜਗ ਵੱਲੋਂ ਤੋਂ ਬਿਹਾਰ 'ਚ ਮੁੱਖਮੰਤਰੀ ਅਹੁੱਦੇ ਦੇ ਉਮੀਦਵਾਰ ਹੋਣਗੇ ਜਾਂ ਨਹੀਂ।


Related News