ਤੇਜ ਪ੍ਰਤਾਪ ਨੂੰ ਪਾਰਟੀ ਤੇ ਪਰਿਵਾਰ ''ਚੋਂ ਬਾਹਰ ਕੱਢੇ ਜਾਣ ਤੋਂ ਬਾਅਦ ਛੋਟੇ ਭਰਾ ਤੇਜਸਵੀ ਦਾ ਆ ਗਿਆ ਵੱਡਾ ਬਿਆਨ
Sunday, May 25, 2025 - 04:26 PM (IST)

ਨੈਸ਼ਨਲ ਡੈਸਕ- ਬਿਹਾਰ ਦੀ ਸਿਆਸਤ 'ਚ ਅੱਜ ਉਸ ਸਮੇਂ ਵੱਡਾ ਧਮਾਕਾ ਹੋ ਗਿਆ, ਜਦੋਂ ਆਰ.ਜੇ.ਡੀ. ਮੁਖੀ ਲਾਲੂ ਪ੍ਰਸਾਦ ਯਾਦਵ ਨੇ ਆਪਣੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ ਨੂੰ 6 ਸਾਲਾਂ ਲਈ ਪਾਰਟੀ ਤੇ ਪਰਿਵਾਰ 'ਚੋਂ ਬਾਹਰ ਕੱਢ ਦਿੱਤਾ। ਉਨ੍ਹਾਂ ਨੇ ਆਪਣੇ ਇਸ ਫ਼ੈਸਲੇ ਬਾਰੇ ਆਪਣੇ ਐਕਸ ਅਕਾਊਂਟ 'ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਤੇ ਕਿਹਾ ਕਿ 'ਵੱਡਾ ਪੁੱਤਰ ਆਪਣੀ ਜ਼ਿੰਦਗੀ ਦਾ ਬੁਰਾ-ਭਲਾ ਖ਼ੁਦ ਦੇਖਣ ਦੇ ਕਾਬਿਲ ਹੈ। ਮੈਂ ਹਮੇਸ਼ਾ ਹੀ ਲੋਕ-ਲਾਜ ਦਾ ਹਿਮਾਇਤੀ ਰਿਹਾ ਹਾਂ। ਪਰਿਵਾਰ ਦੇ ਆਗਿਆਕਾਰੀ ਮੈਂਬਰਾਂ ਨੇ ਆਪਣੇ ਜੀਵਨ 'ਚ ਇਸੇ ਵਿਚਾਰ ਨੂੰ ਅਪਣਾਇਆ ਹੈ।
ਇਸ ਮਾਮਲੇ ਬਾਰੇ ਬੋਲਦੇ ਹੋਏ ਆਰ.ਜੇ.ਡੀ. ਆਗੂ ਤੇ ਲਾਲੂ ਯਾਦਵ ਦੇ ਛੋਟੇ ਪੁੱਤਰ ਤੇਜਸਵੀ ਯਾਦਵ ਨੇ ਕਿਹਾ, "ਅਸੀਂ ਅਜਿਹੀਆਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਅਸੀਂ ਬਿਹਾਰ ਦੇ ਲੋਕਾਂ ਲਈ ਕੰਮ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਸਮਰਪਿਤ ਹਾਂ। ਜਿੱਥੇ ਤੱਕ ਮੇਰੇ ਵੱਡੇ ਭਰਾ ਦੀ ਗੱਲ ਹੈ ਤਾਂ ਰਾਜਨੀਤਿਕ ਜੀਵਨ ਅਤੇ ਨਿੱਜੀ ਜੀਵਨ ਵੱਖ-ਵੱਖ ਹਨ। ਉਨ੍ਹਾਂ ਨੂੰ ਆਪਣੇ ਨਿੱਜੀ ਫੈਸਲੇ ਲੈਣ ਦਾ ਅਧਿਕਾਰ ਹੈ।''
ਉਨ੍ਹਾਂ ਅੱਗੇ ਕਿਹਾ ਕਿ ਤੇਜ ਪ੍ਰਤਾਪ ਬਾਲਗ ਹਨ ਅਤੇ ਆਪਣੇ ਫੈਸਲੇ ਲੈਣ ਲਈ ਸੁਤੰਤਰ ਹਨ। ਸਾਡੀ ਪਾਰਟੀ ਦੇ ਮੁਖੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ। ਇਹ ਉਨ੍ਹਾਂ ਦੀਆਂ ਭਾਵਨਾਵਾਂ ਹਨ। ਅਸੀਂ ਇਨ੍ਹਾਂ ਗੱਲਾਂ 'ਤੇ ਸਵਾਲ ਨਹੀਂ ਉਠਾਏ। ਉਹ (ਤੇਜ ਪ੍ਰਤਾਪ) ਆਪਣੀ ਨਿੱਜੀ ਜ਼ਿੰਦਗੀ ਵਿੱਚ ਕੀ ਕਰ ਰਹੇ ਹਨ, ਕੋਈ ਵੀ ਕੁਝ ਕਰਨ ਤੋਂ ਪਹਿਲਾਂ ਨਹੀਂ ਪੁੱਛਦਾ। ਮੈਨੂੰ ਵੀ ਇਸ ਬਾਰੇ ਮੀਡੀਆ ਰਾਹੀਂ ਹੀ ਪਤਾ ਲੱਗਾ ਹੈ।
#WATCH | Patna | RJD chief Lalu Prasad Yadav expels his elder son, Tej Pratap Yadav from the party for 6 years, he also removed him from the family.
— ANI (@ANI) May 25, 2025
RJD leader Tejashwi Yadav says, "We cannot tolerate such things, we are working and are dedicated to the people of Bihar. If it's… pic.twitter.com/gSJ5ubyIyz
ਇਹ ਵੀ ਪੜ੍ਹੋ- ਵੱਡੀ ਖ਼ਬਰ ; ਲਾਲੂ ਪ੍ਰਸਾਦ ਯਾਦਵ ਨੇ ਆਪਣੇ ਵੱਡੇ ਪੁੱਤਰ ਨੂੰ ਪਾਰਟੀ ਤੇ ਪਰਿਵਾਰ 'ਚੋਂ ਕੱਢਿਆ ਬਾਹਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e