ਲੋਕ ਸਭਾ ਚੋਣਾਂ ਤੋਂ ਬਾਅਦ ਪਹਿਲੀ ਵਾਰ ਪਿਤਾ ਲਾਲੂ ਯਾਦਵ ਨੂੰ ਹਸਪਤਾਲ ਮਿਲਣ ਪਹੁੰਚੇ ਤੇਜਸਵੀ
Saturday, Jul 20, 2019 - 04:30 PM (IST)

ਰਾਂਚੀ—ਬਿਹਾਰ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਅੱਜ ਭਾਵ ਸ਼ਨੀਵਾਰ ਦੁਪਹਿਰ ਆਪਣੇ ਪਿਤਾ ਲਾਲੂ ਯਾਦਵ ਨੂੰ ਮਿਲਣ ਲਈ ਝਾਰਖੰਡ ਸਥਿਤ ਰਿਮਸ ਹਸਪਤਾਲ ਪਹੁੰਚੇ। ਪਿਤਾ ਨੂੰ ਮਿਲਣ ਤੋਂ ਬਾਅਦ ਤੇਜਸਵੀ ਯਾਦਵ ਆਰ. ਜੇ. ਡੀ. ਵਰਕਰਾਂ ਨਾਲ ਮੁਲਾਕਾਤ ਕਰਨਗੇ। ਲੋਕ ਸਭਾ ਚੋਣਾਂ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਤੇਜਸਵੀ ਯਾਦਵ ਪਿਤਾ ਲਾਲੂ ਪ੍ਰਸਾਦ ਨੂੰ ਮਿਲਣ ਲਈ ਪਹੁੰਚੇ ਹਨ। ਦੱਸ ਦੇਈਏ ਕਿ ਚਾਰਾ ਘੋਟਾਲਾ ਮਾਮਲੇ 'ਚ ਸਜ਼ਾ ਕੱਟ ਰਹੇ ਲਾਲੂ ਪ੍ਰਸਾਦ ਯਾਦਵ ਰਿਮਸ ਹਸਪਤਾਲ 'ਚ ਭਰਤੀ ਹਨ।
ਰਾਸ਼ਟਰੀ ਜਨਤਾ ਦਲ (ਆਰ. ਜੇ. ਡੀ.) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਮਿਲਣ ਤੋਂ ਬਾਅਦ ਤੇਜਸਵੀ ਯਾਦਵ ਨੇ ਦੱਸਿਆ ਹੈ ਕਿ ਬਿਹਾਰ 'ਚ ਇੱਕ ਪਾਸੇ ਹੜ੍ਹ ਆਇਆ ਹੈ ਅਤੇ ਦੂਜੇ ਪਾਸੇ ਸੂਬੇ 'ਚ ਸੋਕੇ ਦੀ ਸਥਿਤੀ ਦੀ ਬਣੀ ਹੋਈ ਹੈ। ਹੜ੍ਹ ਕਾਰਨ ਕਈ ਮੌਤਾਂ ਹੋ ਚੁੱਕੀਆਂ ਹਨ। ਬਿਹਾਰ ਨੂੰ ਹੜ੍ਹ ਦੀ ਸਥਿਤੀ 'ਚ ਉੱਭਰਨ ਲਈ ਕੇਂਦਰ ਸਰਕਾਰ ਤੋਂ 10,000 ਕਰੋੜ ਰੁਪਏ ਦੀ ਮੰਗ ਕੀਤੀ ਹੈ।