ਬਿਹਾਰ ਚੋਣਾਂ ਨਤੀਜੇ 2020: ਰਾਘੋਪੁਰ ਤੋਂ ਜਿੱਤੇ ਤੇਜਸਵੀ, ਬੀਜੇਪੀ ਉਮੀਦਵਾਰ ਨੂੰ ਵੰਡੇ ਫਰਕ ਨਾਲ ਹਰਾਇਆ
Tuesday, Nov 10, 2020 - 11:13 PM (IST)
ਪਟਨਾ - ਬਿਹਾਰ ਵਿਧਾਨ ਸਭਾ ਚੋਣਾਂ 'ਚ ਆਰ.ਜੇ.ਡੀ. ਨੇਤਾ ਤੇਜਸਵੀ ਯਾਦਵ ਨੇ ਆਪਣੀ ਰਾਘੋਪੁਰ ਸੀਟ ਤੋਂ ਜਿੱਤ ਦਰਜ ਕਰ ਲਈ ਹੈ। ਤੇਜਸਵੀ ਯਾਦਵ ਨੇ ਆਪਣੇ ਵਿਰੋਧੀ ਭਾਜਪਾ ਦੇ ਉਮੀਦਵਾਰ ਸਤੀਸ਼ ਕੁਮਾਰ ਨੂੰ 35,547 ਵੋਟਾਂ ਦੇ ਵਿਸ਼ਾਲ ਵੋਟ ਨਾਲ ਹਰਾ ਦਿੱਤਾ ਹੈ। ਰਾਘੋਪੁਰ ਤੇਜਸਵੀ ਯਾਦਵ ਦੀ ਪਾਰੰਪਰਕ ਸੀਟ ਰਹੀ ਹੈ। ਤੇਜਸਵੀ 2015 ਦੀ ਵਿਧਾਨ ਸਭਾ ਚੋਣਾਂ 'ਚ ਵੀ ਇੱਥੋਂ ਜਿੱਤ ਹਾਸਲ ਕਰ ਚੁੱਕੇ ਸਨ।
ਇਹ ਵੀ ਪੜ੍ਹੋ: ਜਾਣੋਂ ਸ਼ਤਰੁਘਨ ਸਿਨਹਾ ਦੇ ਬੇਟੇ ਦਾ ਹਾਲ, ਜਿੱਤ ਮਿਲੀ ਜਾਂ ਹਾਰ?
ਮਹਾਗਠਬੰਧਨ ਦੇ ਸੀ.ਐੱਮ. ਚਿਹਰਾ ਤੇਜਸਵੀ ਯਾਦਵ ਨੂੰ ਆਪਣੇ ਵਿਧਾਨਸਭਾ ਖੇਤਰ 'ਚ 89408 ਵੋਟ ਮਿਲੇ। ਉਥੇ ਹੀ ਦੂਜੇ ਨੰਬਰ 'ਤੇ ਰਹੇ ਬੀਜੇਪੀ ਉਮੀਦਵਾਰ ਨੂੰ 53861 ਵੋਟ ਹਾਸਲ ਹੋਏ। ਰਾਘੋਪੁਰ ਉਨ੍ਹਾਂ ਚੁਨਿੰਦਾ ਸੀਟਾਂ 'ਚ ਸ਼ਾਮਲ ਰਹੀ ਜਿੱਥੇ ਬੀਜੇਪੀ ਦੇ ਉਮੀਦਵਾਰ ਹੋਣ ਦੇ ਬਾਵਜੂਦ ਲੋਜਪਾ ਨੇ ਆਪਣਾ ਉਮੀਦਵਾਰ ਉਤਾਰਿਆ ਸੀ। ਲੋਜਪਾ ਉਮੀਦਵਾਰ ਰਾਕੇਸ਼ ਰੌਸ਼ਨ ਇੱਥੇ ਤੀਸਰੇ ਨੰਬਰ 'ਤੇ ਰਹੇ ਸਨ। ਰੌਸ਼ਨ ਨੂੰ 23695 ਵੋਟ ਮਿਲੇ ਹਨ।
ਤੇਜਸਵੀ ਯਾਦਵ ਆਪਣੀ ਸੀਟ ਤਾਂ ਜਿੱਤ ਗਏ ਹਨ ਪਰ ਬਿਹਾਰ ਦੇ ਸੀ.ਐੱਮ. ਬਣਨ ਦਾ ਸੁਫ਼ਨਾ ਇਸ ਵਾਰ ਪੂਰਾ ਹੁੰਦਾ ਨਹੀਂ ਨਜ਼ਰ ਆ ਰਿਹਾ ਹੈ। ਹੁਣ ਤੱਕ ਦੀ ਗਿਣਤੀ ਮੁਤਾਬਕ ਐੱਨ.ਡੀ.ਏ. ਨੂੰ ਬਿਹਾਰ 'ਚ ਸਰਕਾਰ ਬਣਾਉਣ ਲਈ ਜ਼ਰੂਰੀ 122 ਸੀਟ ਮਿਲਦੀ ਨਜ਼ਰ ਆ ਰਹੀ ਹੈ। ਹਾਲਾਂਕਿ ਆਰ.ਜੇ.ਡੀ. ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਆਰ.ਜੇ.ਡੀ. ਨੂੰ 77 ਵਿਧਾਨਸਭਾ ਸੀਟਾਂ ਮਿਲਦੀ ਨਜ਼ਰ ਆ ਰਹੀ ਹੈ ਪਰ ਮਹਾਗਠਬੰਧਨ 'ਚ ਆਰ.ਜੇ.ਡੀ. ਤੋਂ ਬਾਅਦ ਸਭ ਤੋਂ ਜ਼ਿਆਦਾ ਸੀਟਾਂ 'ਤੇ ਲੜਨ ਵਾਲੀ ਕਾਂਗਰਸ ਦਾ ਪ੍ਰਦਰਸ਼ਨ ਬੇਹੱਦ ਖ਼ਰਾਬ ਰਿਹਾ ਹੈ ਜਿਸ ਦੇ ਚੱਲਦੇ ਤੇਜਸਵੀ ਦੀ ਮੰਜਿਲ ਦੂਰ ਹੋ ਗਈ। ਕਾਂਗਰਸ ਨੇ 70 ਸੀਟ 'ਤੇ ਚੋਣ ਲੜੀ ਸੀ ਪਰ ਪਾਰਟੀ ਨੂੰ ਸਿਰਫ 19 ਸੀਟਾਂ ਮਿਲਦੀ ਨਜ਼ਰ ਆ ਰਹੀ ਹੈ। ਕਾਂਗਰਸ ਨੇ 2015 ਤੋਂ ਵੀ ਖ਼ਰਾਬ ਪ੍ਰਦਰਸ਼ਨ ਕੀਤਾ। 2015 'ਚ ਕਾਂਗਰਸ ਨੂੰ 27 ਸੀਟਾਂ ਮਿਲੀਆਂ ਸਨ ਜਦੋਂ ਕਿ ਇਸ ਵਾਰ ਪਾਰਟੀ 20 ਸੀਟਾਂ ਵੀ ਨਹੀਂ ਪਾਰ ਕਰ ਸਕੀ।