ਮਹੂਆ ''ਚ ਤੇਜ ਪ੍ਰਤਾਪ ਯਾਦਵ ਦੀ ਕਰਾਰੀ ਹਾਰ, LJP ਦੇ ਸੰਜੇ ਕੁਮਾਰ ਜਿੱਤੇ

Friday, Nov 14, 2025 - 07:58 PM (IST)

ਮਹੂਆ ''ਚ ਤੇਜ ਪ੍ਰਤਾਪ ਯਾਦਵ ਦੀ ਕਰਾਰੀ ਹਾਰ, LJP ਦੇ ਸੰਜੇ ਕੁਮਾਰ ਜਿੱਤੇ

ਨੈਸ਼ਨਲ ਡੈਸਕ- ਬਿਹਾਰ ਵਿਧਾਨ ਸਭਾ ਚੋਣਾਂ 'ਚ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਪੁੱਤਰ ਅਤੇ ਜਨਸ਼ਕਰੀ ਜਨਤਾ ਦਲ ਦੇ ਮੁਖੀ ਤੇਜ ਪ੍ਰਦਾਪ ਯਾਦਵ ਸ਼ੁੱਕਰਵਾਰ ਨੂੰ ਮਹੂਆ ਵਿਧਾਨ ਸਭਾ ਸੀਟ 'ਤੇ ਤੀਜੇ ਸਥਾਨ 'ਤੇ ਰਹੇ,  ਜਿੱਥੇ ਐੱਲ.ਜੇ.ਪੀ. (ਰਾਮ ਵਿਲਾਸ) ਦੇ ਉਮੀਦਵਾਰ ਸੰਜੇ ਕੁਮਾਰ ਸਿੰਘ ਨੇ ਆਰ.ਜੇ.ਡੀ. ਦੇ ਮੁਕੇਸ਼ ਕੁਮਾਰ ਰੋਸ਼ਨ ਨੂੰ 44,997 ਵੋਟਾਂ ਨਾਲ ਹਰਾਇਆ। ਚੋਣ ਕਮਿਸ਼ਨ ਦੇ ਅਨੁਸਾਰ, ਤੇਜ ਪ੍ਰਤਾਪ ਨੂੰ 35,703 ਵੋਟਾਂ ਮਿਲੀਆਂ। ਜੇਤੂ ਸੰਜੇ ਕੁਮਾਰ ਸਿੰਘ ਨੂੰ 87,641 ਵੋਟਾਂ ਮਿਲੀਆਂ, ਜਦੋਂ ਕਿ ਰੋਸ਼ਨ ਨੂੰ 42,644 ਵੋਟਾਂ ਮਿਲੀਆਂ। 

ਤੇਜ ਪ੍ਰਤਾਪ ਨੇ ਹਾਲ ਹੀ ਵਿੱਚ ਆਪਣੇ ਪਿਤਾ ਦੁਆਰਾ ਆਰ.ਜੇ.ਡੀ. ਤੋਂ ਕੱਢੇ ਜਾਣ ਤੋਂ ਬਾਅਦ ਇੱਕ ਨਵੀਂ ਰਾਜਨੀਤਿਕ ਪਾਰਟੀ ਬਣਾਈ ਹੈ। ਉਨ੍ਹਾਂ ਨੂੰ 25 ਮਈ ਨੂੰ 6 ਸਾਲਾਂ ਲਈ ਆਰ.ਜੇ.ਡੀ. ਤੋਂ ਕੱਢ ਦਿੱਤਾ ਗਿਆ ਸੀ। ਇੱਕ ਦਿਨ ਪਹਿਲਾਂ, ਉਨ੍ਹਾਂ ਨੇ ਕਥਿਤ ਤੌਰ 'ਤੇ ਇੱਕ ਔਰਤ ਨਾਲ ਸਬੰਧ ਹੋਣ ਦੀ ਗੱਲ ਸਵੀਕਾਰ ਕੀਤੀ ਸੀ। ਬਾਅਦ ਵਿੱਚ ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸਟ ਨੂੰ ਡਿਲੀਟ ਕਰ ਦਿੱਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਦਾ ਖਾਤਾ ਹੈਕ ਹੋ ਗਿਆ ਹੈ। ਲਾਲੂ ਪ੍ਰਸਾਦ ਨੇ ਵੀ ਤੇਜ ਪ੍ਰਤਾਪ ਦੇ "ਗੈਰ-ਜ਼ਿੰਮੇਵਾਰਾਨਾ ਵਿਵਹਾਰ" ਨੂੰ ਲੈ ਕੇ ਉਨ੍ਹਾਂ ਤੋਂ ਜਨਤਕ ਤੌਰ 'ਤੇ ਦੂਰੀ ਬਣਾ ਲਈ ਸੀ।


author

Rakesh

Content Editor

Related News