ਤੀਸਤਾ ਸੀਤਲਵਾੜ ਨੂੰ ਸੁਪਰੀਮ ਕੋਰਟ ਤੋਂ ਝਟਕਾ, ਜਮਾਨਤ ''ਤੇ ਹੁਣ ਵੱਡੀ ਬੈਂਚ ਕਰੇਗੀ ਸੁਣਵਾਈ

07/01/2023 7:37:09 PM

ਨਵੀਂ ਦਿੱਲੀ- ਗੁਜਰਾਤ ਹਾਈ ਕੋਰਟ ਤੋਂ ਜਮਾਨਤ ਪਟੀਸ਼ਨ ਰੱਦ ਹੋਣ ਤੋਂ ਬਾਅਦ ਤੀਸਤਾ ਸੀਤਲਵਾੜ ਨੂੰ ਸੁਪਰੀਮ ਕੋਰਟ ਤੋਂ ਵੀ ਫਿਲਹਾਲ ਕੋਈ ਰਾਹਤ ਨਹੀਂ ਮਿਲੀ। ਸੁਪਰੀਮ ਕੋਰਟ ਦੇ ਜੱਜਾਂ ਨੇ ਮਾਮਲੇ ਨੂੰ ਵੱਡੀ ਬੈਂਚ ਕੋਲ ਭੇਜ ਦਿੱਤਾ ਹੈ। ਮਾਮਲੇ ਦੀ ਸੁਣਵਾਲੀ ਕਰ ਰਹੇ ਦੋਵੇਂ ਜੱਜ ਇਸ ਗੱਲ 'ਤੇ ਸਹਿਮਤ ਨਹੀਂ ਹੋ ਸਕੇ ਕਿ ਰਾਹਤ ਦਿੱਤੀ ਜਾਵੇ ਜਾਂ ਨਹੀਂ, ਇਸ ਲਈ ਮਾਮਲੇ ਨੂੰ ਵੱਡੀ ਬੈਂਚ ਕੋਲ ਭੇਜ ਦਿੱਤਾ ਗਿਆ ਹੈ। ਬੈਂਚ ਦੇ ਗਠਨ ਲਈ ਮਾਮਲਾ ਸੀ.ਜੇ.ਆਈ. ਦੇ ਸਾਹਮਣੇ ਰੱਖਿਆ ਜਾਵੇਗਾ। 

2001 ਦੇ ਗੋਧਰਾ ਦੰਗਿਆਂ ਦੇ ਮਾਮਲੇ 'ਚ ਤਤਕਾਲੀਨ ਗੁਜਰਾਤ ਸਰਕਾਰ ਦੇ ਉੱਚ ਅਹੁਦਾ ਅਧਿਕਾਰੀਆਂ ਨੂੰ ਫਸਾਉਣ ਲਈ ਕਥਿਤ ਰੂਪ ਨਾਲ ਫਰਜ਼ੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ 'ਚ ਦਰਜ ਇਕ ਮਾਮਲੇ 'ਚ ਗੁਜਰਾਤ ਹਾਈ ਕੋਰਟ ਨੇ ਤੀਸਤਾ ਸੀਤਲਵਾੜ ਦੀ ਜਮਾਨਤ ਰੱਦ ਕਰ ਦਿੱਤੀ ਸੀ। ਗੁਜਰਾਤ ਹਾਈ ਕੋਰਟ ਤੋਂ ਰਾਹਤ ਨਾ ਮਿਲਣ ਤੋਂ ਬਾਅਦ ਉਸ ਨੇ ਰਾਹਤ ਲਈ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਸੀ। ਅਸਲ 'ਚ ਗੁਜਰਾਤ ਹਾਈ ਕੋਰਟ ਨੇ ਉਸਨੂੰ ਤੁਰੰਤ ਸਰੈਂਡਰ ਕਰਨ ਲਈ ਕਿਹਾ ਸੀ। ਖਬਰ ਆਈ ਕਿ ਸੁਪਰੀਮ ਕੋਰਟ 'ਚ ਮਾਮਲੇ ਦੀ ਸੁਣਵਾਈ ਦੀ ਤੁਰੰਤ ਸੁਣਵਾਈ ਹੋਣੀ ਹੈ ਅਤੇ ਸੁਣਵਾਈ ਲਈ ਸ਼ਾਮ ਨੂੰ ਸਾਢੇ 6 ਵਜੇ ਦਾ ਸਮਾਂ ਤੈਅ ਕੀਤਾ ਗਿਆ ਸੀ। 

ਜਾਣਕਾਰੀ ਮੁਤਾਬਕ, ਤੀਸਤਾ ਗੁਜਰਾਤ ਹਾਈ ਕੋਰਟ ਦੇ ਸਰੈਂਡਰ ਕੀਤੇ ਜਾਣ ਦੇ ਆਦੇਸ਼ ਦੇ ਖਿਲਾਫ ਸ਼ਨੀਵਾਰ ਨੂੰ ਹੀ ਸੁਪਰੀਮ ਕੋਰਟ ਪਹੁੰਚ ਗਈ। ਸ਼ਾਮ ਨੂੰ ਹੀ ਖਬਰ ਆਈ ਕਿ ਤੀਸਤਾ ਮਾਮਲੇ 'ਚ ਸ਼ਾਮ ਨੂੰ ਤੁਰੰਤ ਸੁਣਵਾਈ ਹੋ ਸਕਦੀ ਹੈ। ਇਸਤੋਂ ਬਾਅਦ ਸੁਣਵਾਈ ਦਾ ਸਮਾਂ ਸਾਢੇ 6 ਵਜੇ ਸਾਹਮਣੇ ਆਇਆ। ਮਾਮਲੇ ਦੀ ਸੁਣਵਾਈ ਜਸਟਿਸ ਏ.ਐੱਸ. ਓਕੇ ਅਤੇ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੀ ਬੈਂਚ ਨੇ ਕੀਤੀ। ਇਸ ਦੌਰਾਨ ਵਕੀਲ ਸੀ ਯੂ ਸਿੰਘ ਨੇ ਸੁਪਰੀਮ ਕੋਰਟ ਦੇ ਪੁਰਾਣੇ ਫੈਸਲਿਆਂ ਅਤੇ ਆਦੇਸ਼ ਦਾ ਹਵਾਲਾ ਦਿੰਦੇ ਹੋਏ ਰਾਹਤ ਦੀ ਗੁਹਾਰ ਲਗਾਈ, ਉਥੇ ਹੀ ਗੁਜਰਾਤ ਸਰਕਾਰ ਨੇ ਵੀ ਆਪਣੀ ਦਲੀਲ ਦਿੱਤੀ। ਕੋਰਟ ਨੇ ਕਿਹਾ ਕਿ ਸਾਨੂੰ ਆਦੇਸ਼ ਨੂੰ ਦੇਖਣਾ-ਪੜ੍ਹਣਾ ਹੋਵੇਗਾ। ਸੋਮਵਾਰ ਨੂੰ ਵੀ ਸੁਣਵਾਈ ਹੋ ਜਾਵੇ ਤਾਂ ਕੀ ਹੋਵੇਗਾ? ਤੀਸਤਾ ਦੇ ਵਕੀਲ ਨੇ ਕਿਹਾ ਕਿ ਉਸ ਨੂੰ ਆਦਮ ਸਮਰਪਣ ਕਰਨਾ ਹੋਵੇਗਾ ਅਤੇ ਉਸਦੀ ਗ੍ਰਿਫਤਾਰੀ ਵੀ ਹੋਵੇਗੀ।


Rakesh

Content Editor

Related News