ਦਿੱਲੀ ''ਚ 14 ਸਾਲਾ ਨਾਬਾਲਗ ਮੁੰਡੇ ਨੇ 3 ਸਾਲ ਦੀ ਮਾਸੂਮ ਨਾਲ ਕੀਤੀ ਦਰਿੰਦਗੀ

Monday, Feb 10, 2020 - 02:09 PM (IST)

ਦਿੱਲੀ ''ਚ 14 ਸਾਲਾ ਨਾਬਾਲਗ ਮੁੰਡੇ ਨੇ 3 ਸਾਲ ਦੀ ਮਾਸੂਮ ਨਾਲ ਕੀਤੀ ਦਰਿੰਦਗੀ

ਨਵੀਂ ਦਿੱਲੀ— ਸਾਡੇ ਦੇਸ਼ 'ਚ ਛੋਟੀਆਂ ਬੱਚੀਆਂ ਨਾਲ ਰੇਪ ਜਿਹੀਆਂ ਘਟਨਾਵਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਆਏ ਦਿਨ ਇਕ ਤੋਂ ਬਾਅਦ ਇਕ ਮਾਮਲੇ ਸਾਹਮਣੇ ਆਉਂਦੇ ਹਨ। ਰਾਜਧਾਨੀ ਦਿੱਲੀ ਵਿਚ ਛੋਟੀ ਬੱਚੀ ਨਾਲ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਗੁਆਂਢ ਵਿਚ ਰਹਿਣ ਵਾਲੇ ਇਕ 14 ਸਾਲ ਦੇ ਮੁੰਡੇ 'ਤੇ 3 ਸਾਲ ਦੀ ਮਾਸੂਮ ਬੱਚੀ ਨਾਲ ਰੇਪ ਕਰਨ ਦਾ ਦੋਸ਼ ਹੈ। ਇਹ ਘਟਨਾ ਉੱਤਰੀ-ਪੂਰਬੀ ਦਿੱਲੀ ਦੇ ਸ਼ਾਸਤਰੀ ਪਾਰਕ ਦੀ ਹੈ। ਸ਼ਾਸਤਰੀ ਪਾਰਕ ਪੁਲਸ ਸਟੇਸ਼ਨ 'ਚ ਰੇਪ ਅਤੇ ਪੋਕਸੋ ਐਕਟ ਤਹਿਤ ਕੇਸ ਦਰਜ ਕਰਵਾਇਆ ਗਿਆ। ਨਾਬਾਲਗ ਮੁੰਡੇ ਨੂੰ ਬਾਲ ਸੁਧਾਰ ਗ੍ਰਹਿ ਭੇਜ ਦਿੱਤਾ ਗਿਆ ਹੈ। 

ਪੀੜਤ ਬੱਚੀ ਦੀ ਮਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਬੱਚੀ ਨੇ ਦੱਸਿਆ ਕਿ ਉਹ ਜਦੋਂ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ ਤਾਂ ਦੋਸ਼ੀ ਨੇ ਉਸ ਨਾਲ ਗੱਲ ਕੀਤੀ। ਨਾਬਾਲਗ ਬੱਚੀ ਨੂੰ ਖਾਣੇ ਦਾ ਲਾਲਚ ਦੇ ਕੇ ਆਪਣੇ ਘਰ ਲੈ ਗਿਆ। ਉੱਥੇ ਉਸ ਨਾਲ ਰੇਪ ਕੀਤਾ ਅਤੇ ਜਾਨ ਤੋਂ ਪਹਿਲਾਂ ਬੱਚੀ ਨੂੰ ਧਮਕਾਇਆ ਗਿਆ। ਬੱਚੀ ਰੋਂਦੇ ਹੋਏ ਆਪਣੇ ਘਰ ਪੁੱਜੀ ਅਤੇ ਘਟਨਾ ਦੀ ਜਾਣਕਾਰੀ ਆਪਣੀ ਮਾਂ ਨੂੰ ਦਿੱਤੀ। ਪੁਲਸ ਮੁਤਾਬਕ ਮੈਡੀਕਲ ਜਾਂਚ ਤੋਂ ਬਾਅਦ ਬੱਚੀ ਨਾਲ ਰੇਪ ਦੀ ਪੁਸ਼ਟੀ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਜਿੱਥੇ ਇਲਾਕੇ 'ਚ ਸਨਸਨੀ ਫੈਲ ਗਈ ਹੈ, ਉੱਥੇ ਹੀ ਬੱਚੀ ਦੀ ਮਾਂ ਇਸ ਘਟਨਾ ਤੋਂ ਰੋਹ ਵਿਚ ਹੈ।


author

Tanu

Content Editor

Related News