ਬਿਹਾਰ ਹੁਣ ਘਪਲਿਆਂ ਤੇ ਅਪਰਾਧਾਂ ਦੀ ਬਜਾਏ ਵਿਕਾਸ ਲਈ ਜਾਣਿਆ ਜਾਂਦਾ ਹੈ : PM ਮੋਦੀ

Saturday, Nov 21, 2026 - 04:56 PM (IST)

ਬਿਹਾਰ ਹੁਣ ਘਪਲਿਆਂ ਤੇ ਅਪਰਾਧਾਂ ਦੀ ਬਜਾਏ ਵਿਕਾਸ ਲਈ ਜਾਣਿਆ ਜਾਂਦਾ ਹੈ : PM ਮੋਦੀ

ਵੈਸ਼ਾਲੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਬਿਹਾਰ 'ਚ ਵਿਰੋਧੀ ਰਾਜਦ-ਕਾਂਗਰਸ ਗਠਜੋੜ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਰਾਸ਼ਟਰੀ ਲੋਕਤੰਤਰੀ ਗਠਜੋੜ (ਐੱਨਡੀਏ) ਦੇ ਸ਼ਾਸਨ ਅਧੀਨ, ਰਾਜ ਹੁਣ ਘਪਲਿਆਂ ਅਤੇ ਅਪਰਾਧਾਂ ਦੀ ਬਜਾਏ ਵਿਕਾਸ ਅਤੇ ਨਿਵੇਸ਼ ਲਈ ਸੁਰਖੀਆਂ 'ਚ ਰਹਿੰਦਾ ਹੈ। ਪੀਐੱਮ ਮੋਦੀ ਨੇ ਰਾਜ ਦੀ ਰਾਜਧਾਨੀ ਤੋਂ ਲਗਭਗ 50 ਕਿਲੋਮੀਟਰ ਦੂਰ ਵੈਸ਼ਾਲੀ ਜ਼ਿਲ੍ਹੇ ਦੇ ਜ਼ਫਰਪੱਟੀ 'ਚ ਇਕ ਰੈਲੀ ਨੂੰ ਸੰਬੋਧਨ ਕਰਦੇ ਇਹ ਗੱਲ ਕਹੀ।

ਇਸ ਦੌਰਾਨ ਉਨ੍ਹਾਂ ਨੇ ਗੰਗਾ 'ਤੇ ਬਣੇ 'ਨਿਤੀਸ਼ ਸੇਤੂ' ਸਮੇਤ 34,000 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਪ੍ਰਧਾਨ ਮੰਤਰੀ ਨੇ ਸੰਖੇਪ ਭਾਸ਼ਣ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਸਮੇਂ ਦੀ ਘਾਟ ਸੀ ਅਤੇ ਉਨ੍ਹਾਂ ਨੇ ਗੁਆਂਢੀ ਰਾਜ ਉੱਤਰ ਪ੍ਰਦੇਸ਼ ਵੀ ਜਾਣਾ ਸੀ। ਪੀਐੱਮ ਮੋਦੀ ਨੇ ਕਿਹਾ ਕਿ ਪੁਲ ਦਾ ਨਾਮ ਜਨਤਾ ਦਲ (ਯੂਨਾਈਟਿਡ) ਦੇ ਪ੍ਰਧਾਨ (ਨਿਤੀਸ਼ ਕੁਮਾਰ) ਦੇ ਬਿਹਾਰ 'ਚ ਉਨ੍ਹਾਂ ਦੇ ਯੋਗਦਾਨ ਦੇ ਸਨਮਾਨ ਵਜੋਂ ਰੱਖਿਆ ਗਿਆ ਸੀ। ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਗਠਨ ਲਈ ਰਾਹ ਪੱਧਰਾ ਕਰਨ ਲਈ ਨਿਤੀਸ਼ ਕੁਮਾਰ ਨੇ ਅਪ੍ਰੈਲ 'ਚ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਪੀਐੱਮ ਮੋਦੀ ਨੇ ਕਿਹਾ,"ਐਨਡੀਏ ਦੇ ਸੱਤਾ 'ਚ ਆਉਣ ਤੋਂ ਬਾਅਦ ਰਾਜ ਨੇ ਲੰਬਾ ਸਫ਼ਰ ਤੈਅ ਕੀਤਾ ਹੈ। ਪਹਿਲਾਂ ਸਿਰਫ਼ ਘਪਲਿਆਂ ਅਤੇ ਅਪਰਾਧਾਂ 'ਤੇ ਹੀ ਚਰਚਾ ਹੁੰਦੀ ਸੀ। ਹੁਣ, ਬਿਹਾਰ ਨਿਵੇਸ਼ ਪ੍ਰਸਤਾਵਾਂ ਅਤੇ ਕਿਸੇ ਵੀ ਤਰ੍ਹਾਂ ਦੀਆਂ ਬੇਨਿਯਮੀਆਂ 'ਚ ਸ਼ਾਮਲ ਲੋਕਾਂ ਵਿਰੁੱਧ ਕੀਤੀ ਗਈ ਕਾਰਵਾਈ ਲਈ ਸੁਰਖੀਆਂ 'ਚ ਹੈ।" ਕੇਂਦਰੀ ਮੰਤਰੀ ਚਿਰਾਗ ਪਾਸਵਾਨ ਦੇ ਸੰਸਦੀ ਹਲਕੇ ਹਾਜੀਪੁਰ 'ਚ ਆਯੋਜਿਤ ਰੈਲੀ 'ਚ ਪੀਐੱਮ ਮੋਦੀ ਨੇ ਆਪਣੇ ਸਵਰਗੀ ਪਿਤਾ ਰਾਮ ਵਿਲਾਸ ਪਾਸਵਾਨ ਦੇ ਯੋਗਦਾਨ ਨੂੰ ਵੀ ਯਾਦ ਕੀਤਾ, ਜਿਨ੍ਹਾਂ ਨੇ ਕਈ ਵਾਰ ਹਾਜੀਪੁਰ ਹਲਕੇ ਦੀ ਨੁਮਾਇੰਦਗੀ ਕੀਤੀ ਸੀ। ਪ੍ਰਧਾਨ ਮੰਤਰੀ ਨੇ ਕਾਂਗਰਸ 'ਤੇ ਵੀ ਨਿਸ਼ਾਨਾ ਵਿੰਨ੍ਹਦੇ ਹੋਏ ਦੋਸ਼ ਲਗਾਇਆ ਕਿ ਉਸ ਨੇ "ਗਰੀਬੀ ਹਟਾਓ" ਦੇ ਨਾਅਰੇ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ। ਪਿਛਲੇ 12 ਸਾਲਾਂ 'ਚ ਕੇਂਦਰ 'ਚ ਐੱਨਡੀਏ ਸਰਕਾਰ ਦੇ ਕਾਰਜਕਾਲ ਦਾ ਹਵਾਲਾ ਦਿੰਦੇ ਹੋਏ ਪੀਐੱਮ ਮੋਦੀ ਨੇ ਕਿਹਾ ਕਿ ਇਸ ਸਮੇਂ ਦੌਰਾਨ, "50 ਕਰੋੜ ਲੋਕ ਗਰੀਬੀ ਦੇ ਚੁੰਗਲ 'ਚੋਂ ਬਾਹਰ ਨਿਕਲੇ ਹਨ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News