ਆਬਕਾਰੀ ਅਧਿਕਾਰੀਆਂ ’ਤੇ ‘ਪੇਪਰ ਸਪਰੇਅ’ ਨਾਲ ਹਮਲਾ, ਕੁੱਟਮਾਰ

Saturday, Nov 21, 2026 - 05:56 PM (IST)

ਆਬਕਾਰੀ ਅਧਿਕਾਰੀਆਂ ’ਤੇ ‘ਪੇਪਰ ਸਪਰੇਅ’ ਨਾਲ ਹਮਲਾ, ਕੁੱਟਮਾਰ

ਕੋਚੀ,  (ਏਜੰਸੀ)-ਕੋਚੀ ਦੇ ਕਦਵੰਥਰਾ ਸਥਿਤ ਇਕ ਘਰ ਵਿਚ ਸ਼ਰਾਬ ਦੀ ਨਾਜਾਇਜ਼ ਵਿਕਰੀ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਹਿਰਾਸਤ ਵਿਚ ਲੈਣ ਪਹੁੰਚੇ ਆਬਕਾਰੀ ਅਧਿਕਾਰੀਆਂ ’ਤੇ ਕਥਿਤ ਤੌਰ ’ਤੇ ‘ਪੇਪਰ ਸਪਰੇਅ’ ਨਾਲ ਹਮਲਾ ਕੀਤਾ ਗਿਆ। ਅਧਿਕਾਰੀਆਂ ਨੇ ਕਦਵੰਥਰਾ ਨਿਵਾਸੀ ਵਿਨੋਦ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਥਿਤ ਤੌਰ ’ਤੇ ਸਰਕਾਰੀ ਦੁਕਾਨਾਂ ਤੋਂ ਸ਼ਰਾਬ ਖਰੀਦਦਾ ਸੀ ਅਤੇ ਉਸ ਨੂੰ ਘੱਟ ਮਾਤਰਾ ਵਿਚ ਉੱਚੀਆਂ ਕੀਮਤਾਂ ’ਤੇ ਵੇਚਦਾ ਸੀ।

ਆਬਕਾਰੀ ਅਧਿਕਾਰੀਆਂ ਅਨੁਸਾਰ, ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਸੂਚਨਾ ਮਿਲੀ ਸੀ ਕਿ ਵਿਨੋਦ ਆਪਣੇ ਘਰ ਵਿਚ ਕਥਿਤ ਤੌਰ ’ਤੇ ਸ਼ਰਾਬ ਜਮ੍ਹਾਂ ਕਰ ਰਿਹਾ ਹੈ ਅਤੇ ਉਸ ਨੂੰ ਉੱਚੀਆਂ ਕੀਮਤਾਂ ’ਤੇ ਗੈਰ-ਕਾਨੂੰਨੀ ਢੰਗ ਨਾਲ ਵੇਚ ਰਿਹਾ ਹੈ। ਅਧਿਕਾਰੀਆਂ ਦੀ ਇਕ ਟੀਮ ਉਸ ਨੂੰ ਹਿਰਾਸਤ ਵਿਚ ਲੈਣ ਲਈ ਕਦਵੰਥਰਾ ਪਹੁੰਚੀ। ਹਾਲਾਂਕਿ, ਵਿਨੋਦ ਨੇ ਆਬਕਾਰੀ ਕਰਮਚਾਰੀਆਂ ’ਤੇ ਕਥਿਤ ਤੌਰ ’ਤੇ ‘ਪੇਪਰ ਸਪਰੇਅ’ ਛਿੜਕਿਆ ਅਤੇ ਉਸ ਨੂੰ ਫੜਨ ਦੀ ਕੋਸ਼ਿਸ਼ ਕਰਨ ਵਾਲੇ ਇਕ ਅਧਿਕਾਰੀ ਨਾਲ ਕੁੱਟਮਾਰ ਵੀ ਕੀਤੀ। ਹਾਲਾਂਕਿ ਬਾਅਦ ਵਿਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।


author

Shubam Kumar

Content Editor

Related News