ਅਡਾਨੀ ਗਰੁੱਪ ਨੇ ਡਿਫੈਂਸ ਸੈਕਟਰ ''ਚ ਪੁੱਟੀ ਵੱਡੀ ਪੁਲਾਂਘ ! ਐਂਟੀ ਟੈਂਕ ਮਿਜ਼ਾਈਲਾਂ ਦਾ ਕੀਤਾ ਸਫ਼ਲ ਪ੍ਰੀਖਣ
Saturday, Nov 21, 2026 - 05:22 PM (IST)
ਨਵੀਂ ਦਿੱਲੀ (ਏਜੰਸੀ)- ਅਡਾਨੀ ਗਰੁੱਪ ਦੀ ਪ੍ਰਮੁੱਖ ਰੱਖਿਆ ਅਤੇ ਏਰੋਸਪੇਸ ਕੰਪਨੀ ਅਡਾਨੀ ਡਿਫੈਂਸ ਐਂਡ ਏਰੋਸਪੇਸ ਨੇ ਰਾਜਸਥਾਨ ਦੇ ਪੋਖਰਣ ਫੀਲਡ ਫਾਇਰਿੰਗ ਰੇਂਜ 'ਚ ਵਾਹਨ 'ਤੇ ਤਾਇਨਾਤ ਕੀਤੀ ਜਾਣ ਵਾਲੀ ਐਂਟੀ-ਟੈਂਕ ਗਾਈਡਡ ਮਿਜ਼ਾਈਲ (ਏਟੀਜੀਐੱਮ) ਪ੍ਰਣਾਲੀ 'ਬਘੀਰਾ ਏਟੀ1' ਦਾ ਸਫ਼ਲ ਪ੍ਰਦਰਸ਼ਨ ਕੀਤਾ। ਕੰਪਨੀ ਨੇ ਕਿਹਾ,"ਇਸ ਪ੍ਰੋਗਰਾਮ 'ਚ ਦਿਨ ਅਤੇ ਰਾਤ ਦੌਰਾਨ ਟੀਚਿਆਂ ਨੂੰ ਨਿਸ਼ਾਨਾ ਬਣਾਉਣ, ਟੀਚੇ 'ਤੇ ਇਕ ਹੀ ਬੀਮ ਦੇ ਸਹਾਰੇ ਇਕ ਤੋਂ ਬਾਅਦ ਇਕ 2 ਮਿਜ਼ਾਈਲਾਂ ਦਾਗਣ ਅਤੇ ਲੰਬੀ ਦੂਰੀ 'ਤੇ ਹਵਾਈ ਟੀਚੇ ਨੂੰ ਨਿਸ਼ਾਨਾ ਬਣਾਉਣ ਦੀ ਸਮਰੱਥਾ ਨੂੰ ਪਰਖਿਆ ਗਿਆ। ਇਸ ਤੋਂ ਬਾਅਦ ਪੂਰੀ ਪ੍ਰਣਾਲੀ ਨੂੰ ਪ੍ਰਦਰਸ਼ਨ ਲਈ ਰੱਖਿਆ ਗਿਆ।''
ਪੋਖਰਣ 'ਚ 20 ਨਵੰਬਰ ਨੂੰ ਨਹੋਏ ਇਸ 'ਨੋ ਕਾਸਟ ਨੋ ਕੰਮਿਟਮੈਂਟ' (ਐੱਨਸੀਐੱਨਸੀ) ਪ੍ਰਦਰਸ਼ਨ ਨੂੰ ਭਾਰਤੀ ਫੌਜ, ਫੌਜੀ ਮਾਮਲਿਆਂ ਦੇ ਵਿਭਾਗ ਅਤੇ ਰੱਖਿਆ ਮੰਤਰਾਲੇ (ਐੱਮਓਡੀ) ਦੇ ਸੀਨੀਅਰ ਪ੍ਰਤੀਨਿਧੀਆਂ ਨੇ ਦੇਖਿਆ। ਬਿਆਨ 'ਚ ਕਿਹਾ ਗਿਆ ਹੈ,"ਬਘੀਰਾ ਏਟੀ1 ਦਾ ਸਫਲ ਪ੍ਰੀਖਣ 18 ਮਹੀਨਿਆਂ ਦੇ ਡਿਜ਼ਾਈਨ ਅਤੇ ਵਿਕਾਸ ਦਾ ਨਤੀਜਾ ਹੈ, ਜਿਸ ਦੌਰਾਨ ਅਡਾਨੀ ਡਿਫੈਂਸ ਨੇ ਇਸ ਮਿਜ਼ਾਈਲ ਸਿਸਟਮ ਨੂੰ ਭਾਰਤੀ ਭੂਮੀ, ਜਲਵਾਯੂ ਅਤੇ ਸੰਚਾਲਨ ਜ਼ਰੂਰਤਾਂ ਦੇ ਅਨੁਸਾਰ ਤਿਆਰ ਕੀਤਾ। ਇਸ ਦਾ ਨਤੀਜਾ ਇਕ ਸੰਪੂਰਨ ਲੜਾਈ ਪ੍ਰਣਾਲੀ ਦੇ ਰੂਪ 'ਚ ਸਾਹਮਣੇ ਆਇਆ ਹੈ, ਜਿਸ 'ਚ ਮਿਜ਼ਾਈਲ, ਇਕ ਆਟੋਮੇਟਿਡ ਲਾਂਚਰ, ਦਿਨ ਅਤੇ ਰਾਤ ਨੂੰ ਵੇਖਣ ਵਾਲੇ ਉਪਕਰਣ ਸ਼ਾਮਲ ਹਨ। ਇਸ ਨੂੰ ਅਡਾਨੀ ਡਿਫੈਂਸ ਦੁਆਰਾ ਵਿਕਸਿਤ ਕੀਤੇ ਗਏ 4x4 ਉੱਚ-ਗਤੀਸ਼ੀਲਤਾ ਵਾਲੇ ਬਖਤਰਬੰਦ ਵਾਹਨ 'ਤੇ ਲਗਾਇਆ ਗਿਆ ਹੈ।''
ਇਹ ਮਿਜ਼ਾਈਲ ਅੱਠ ਕਿਲੋਮੀਟਰ ਤੱਕ ਦੀ ਰੇਂਜ 'ਤੇ ਬਖਤਰਬੰਦ ਵਾਹਨਾਂ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਹੈ, ਜੋ ਕਿ ਜ਼ਮੀਨ ਤੋਂ ਲਾਂਚ ਕੀਤੀ ਗਈ ਐਂਟੀ-ਟੈਂਕ ਮਿਜ਼ਾਈਲ ਦੀ ਚਾਰ ਕਿਲੋਮੀਟਰ ਦੀ ਰੇਂਜ ਤੋਂ ਲਗਭਗ ਦੁੱਗਣੀ ਹੈ। ਇਹ ਰੇਡੀਓ ਲਿੰਕ 'ਤੇ ਨਿਰਭਰ ਕਰਨ ਦੀ ਬਜਾਏ ਲੇਜ਼ਰ ਬੀਮ ਦੀ ਵਰਤੋਂ ਕਰਕੇ ਕੰਮ ਕਰਦੀ ਹੈ, ਜਿਸ ਨਾਲ ਡਰੋਨ ਅਤੇ ਇਲੈਕਟ੍ਰਾਨਿਕ ਯੁੱਧ ਨਾਲ ਪ੍ਰਭਾਵਿਤ ਹੋਣ ਵਾਲੇ ਯੁੱਧ ਖੇਤਰ 'ਚ ਇਲੈਕਟ੍ਰਾਨਿਕ ਜੈਮਿੰਗ ਦਾ ਇਸ 'ਤੇ ਅਸਰ ਨਹੀਂ ਹੁੰਦਾ।
ਕੰਪਨੀ ਨੇ ਕਿਹਾ ਕਿ ਇਕ ਹੀ ਟੀਚੇ 'ਤੇ ਇਕ ਹੀ ਬੀਮ ਦੇ ਸਹਾਰੇ 2 ਮਿਜ਼ਾਈਲਾਂ ਨੂੰ ਤੇਜ਼ੀ ਨਾਲ ਇਕ ਤੋਂ ਬਾਅਦ ਇਕ ਦਾਗੀ ਜਾ ਸਕਦੀਆਂ ਹਨ। ਪਹਿਲੀ ਮਿਜ਼ਾਈਲ ਟੈਂਕ ਦੇ ਐਕਟਿਵ ਪ੍ਰੋਟੈਕਸ਼ਨ ਸਿਸਟਮ (ਏਪੀਐੱਸ) ਨੂੰ ਜੋੜਦੀ ਹੈ, ਜਦੋਂ ਕਿ ਦੂਜੀ ਨੂੰ ਉਸ ਦੇ ਸੁਰੱਖਿਆ ਕਵਚ ਨੂੰ ਭੇਦਣ ਲਈ ਤਿਆਰ ਕੀਤਾ ਗਿਆ ਹੈ। ਆਟੋਮੇਟਿਡ ਲਾਂਚਰ 'ਤੇ ਦਾਗਣ ਲਈ ਤਿਆਰ ਚਾਰ ਮਿਜ਼ਾਈਲਾਂ ਅਤੇ ਵਾਹਨ ਦੇ ਅੰਦਰ 8 ਵਾਧੂ ਮਿਜ਼ਾਈਲਾਂ ਹੁੰਦੀਆਂ ਹਨ, ਜਿਸ ਨਾਲ ਪ੍ਰਤੀ ਵਾਹਨ ਕੁੱਲ 12 ਮਿਜ਼ਾਈਲਾਂ ਦੀ ਸਮਰੱਥਾ ਮਿਲਦੀ ਹੈ। ਇਸ 'ਚ ਚਾਲਕ ਦਲ ਸੁਰੱਖਿਅਤ ਕਵਰ ਨਾਲ ਹਮਲਾ ਕਰਦਾ ਹੈ ਅਤੇ ਦੁਸ਼ਮਣ ਦੀ ਗੋਲੀਬਾਰੀ ਤੋਂ ਬਚਣ ਲਈ ਤੇਜ਼ੀ ਨਾਲ ਆਪਣੀ ਜਗ੍ਹਾ ਬਦਲ ਲੈਂਦਾ ਹੈ। ਬਿਆਨ 'ਚ ਕਿਹਾ ਗਿਆ,"ਇਹ ਪ੍ਰਣਾਲੀ ਵਿਸਤਾਰਿਤ ਦੂਰੀ 'ਤੇ ਹਵਾਈ ਟੀਚਿਆਂ ਨੂੰ ਵੀ ਨਿਸ਼ਾਨਾ ਬਣਾ ਸਕਦੀ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
