ਸਕੂਲ ਟੀਚਰ ਨੇ ਵਿਦਿਆਰਥੀ ਨਾਲ ਕੀਤੀ ਬਦਫੈਲੀ, ਮੋਬਾਇਲ ''ਚ ਮਿਲੇ ਕਈ ਅਸ਼ਲੀਲ ਵੀਡੀਓਜ਼
Thursday, Feb 13, 2025 - 10:06 AM (IST)
![ਸਕੂਲ ਟੀਚਰ ਨੇ ਵਿਦਿਆਰਥੀ ਨਾਲ ਕੀਤੀ ਬਦਫੈਲੀ, ਮੋਬਾਇਲ ''ਚ ਮਿਲੇ ਕਈ ਅਸ਼ਲੀਲ ਵੀਡੀਓਜ਼](https://static.jagbani.com/multimedia/2025_2image_10_06_317337745boy.jpg)
ਨੈਸ਼ਨਲ ਡੈਸਕ- ਇਕ ਅਧਿਆਪਕ ਵਲੋਂ 12 ਸਾਲਾ ਸਕੂਲੀ ਵਿਦਿਆਰਥੀ ਨਾਲ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਗਿਆ ਹੈ ਕਿ ਟੀਚਰ ਨੇ ਇਕ ਵਾਰ ਨਹੀਂ ਸਗੋਂ 4-5 ਵਾਰ ਵਿਦਿਆਰਥੀ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ ਹਨ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ ਪੁੱਛ-ਗਿੱਛ ਜਾਰੀ ਹੈ। ਇਹ ਮਾਮਲਾ ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਦਾ ਹੈ। ਇਕ ਨਿਊਜ਼ ਚੈਨਲ ਦੀ ਰਿਪੋਰਟ ਅਨੁਸਾਰ, ਇਹ ਮਾਮਲਾ ਸਾਵਰਕੁੰਡਲਾ ਦੇ ਇਕ ਸਕੂਲ ਦਾ ਹੈ। ਪੀੜਤ ਵਿਦਿਆਰਥੀ ਦੇ ਪਿਤਾ ਨੇ ਦੋਸ਼ੀ ਅਧਿਆਪਕ ਵਿਸ਼ਾਲ ਸਾਵਲੀਆ ਖ਼ਿਲਾਫ਼ ਪੁਲਸ ਥਾਣੇ 'ਚ ਰਿਪੋਰਟ ਦਰਜ ਕਰਵਾਈ ਹੈ। ਵਿਸ਼ਾਲ ਰਾਜਕੋਟ ਦਾ ਰਹਿਣ ਵਾਲਾ ਹੈ।
ਸ਼ਿਕਾਇਤ 'ਚ ਪਿਤਾ ਨੇ ਦਾਅਵਾ ਕੀਤਾ ਕਿ ਸਕੂਲ ਦੇ ਸਪੋਰਟਸ ਟੀਚਰ ਵਿਸ਼ਾਲ ਸਾਵਲੀਆ ਨੇ ਉਨ੍ਹਾਂ ਦੇ ਬੇਟੇ ਦਾ ਕਈ ਵਾਰ ਜਿਨਸੀ ਸ਼ੋਸ਼ਣ ਕੀਤਾ ਹੈ। ਪਿਤਾ ਦਾ ਕਹਿਣਾ ਹੈ ਕਿ ਦੋਸ਼ੀ ਨੇ 4-5 ਵਾਰ ਉਸ ਦੇ ਬੇਟੇ ਨਾਲ ਜ਼ਬਰਦਸਤੀ ਕੀਤੀ ਹੈ। ਵਿਦਿਆਰਥੀ ਦੇ ਪਿਤਾ ਨੇ ਇਕ ਘਟਨਾ ਬਾਰੇ ਵੀ ਦੱਸਿਆ। ਉਸ ਅਨੁਸਾਰ 7 ਜਨਵਰੀ ਦੀ ਰਾਤ ਦੋਸ਼ੀ ਟੀਚਰ ਨੇ ਉਸ ਦੇ ਬੇਟੇ ਨੂੰ ਆਪਣੇ ਕਮਰੇ 'ਚ ਫੋਨ ਦਾ ਚਾਰਜਰ ਦੇਣ ਦੇ ਬਹਾਨੇ ਬੁਲਾਇਆ ਸੀ ਅਤੇ ਜਦੋਂ ਉਹ ਉੱਥੇ ਗਿਆ ਤਾਂ ਉਸ ਨਾਲ ਟੀਚਰ ਨੇ ਜ਼ਬਰਦਸਤੀ ਕੀਤੀ। ਵਿਦਿਆਰਥੀ ਦੇ ਪਿਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਦੋਸ਼ੀ ਟੀਚਰ ਵਿਸ਼ਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਭਾਰਤੀ ਨਿਆਂ ਸੰਹਿਤਾ ਦੀਆਂ ਸੰਬੰਧਤ ਧਾਰਾਵਾਂ ਨਾਲ ਪੋਕਸੋ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਦੋਸ਼ੀ ਦੇ ਫੋਨ ਤੋਂ ਸਮਲਿੰਗੀ ਸੰਬੰਧਾਂ ਵਾਲੇ ਕੁਝ ਅਸ਼ਲੀਲ ਵੀਡੀਓ ਤੋਂ ਇਲਾਵਾ ਹੋਰ ਵੀ ਚੀਜ਼ਾਂ ਮਿਲੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8