ਜਿਸ ਨਾਲ ਸਕੂਲ ਜਾਂਦੀ ਦੀ ਅਧਿਆਪਕ, ਉਸੇ ਨਾਲ ਪਾਈ ਪਿਆਰ ਦੀ ਪੀਂਝ, ਫਿਰ...

Saturday, Jun 21, 2025 - 02:47 PM (IST)

ਜਿਸ ਨਾਲ ਸਕੂਲ ਜਾਂਦੀ ਦੀ ਅਧਿਆਪਕ, ਉਸੇ ਨਾਲ ਪਾਈ ਪਿਆਰ ਦੀ ਪੀਂਝ, ਫਿਰ...

ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਦੇ ਸਹਿਜਨਵਾਨ ਇਲਾਕੇ ਵਿਚ ਰਹਿਣ ਵਾਲੀ ਇਕ ਅਧਿਆਪਕਾਂ ਨਾਲ ਅਜਿਹੀ ਘਟਨਾ ਵਾਪਰੀ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਘਟਨਾ ਵਿਚ ਇੱਕ ਸਕੂਲ ਵਿਚ ਬੱਚਿਆਂ ਨੂੰ ਪੜ੍ਹਾਉਣ ਵਾਲੀ ਅਧਿਆਪਕਾਂ ਨੂੰ ਉਸੇ ਇਲਾਕੇ ਦੇ ਇੱਕ ਆਟੋ ਡਰਾਈਵਰ ਨਾਲ ਪਿਆਰ ਹੋ ਗਿਆ। ਉਨ੍ਹਾਂ ਦਾ ਪ੍ਰੇਮ ਸਬੰਧ ਲਗਭਗ ਚਾਰ ਸਾਲ ਤੱਕ ਚੱਲਿਆ। ਇਸ ਪ੍ਰੇਮ ਸਬੰਧ ਦਾ ਉਸ ਸਮੇਂ ਅੰਤ ਹੋ ਗਿਆ, ਜਦੋਂ ਆਟੋ ਡਰਾਈਵਰ ਨੇ ਉਕਤ ਅਧਿਆਪਕ ਨਾਲ ਵਿਆਹ ਕਰਵਾਉਣ ਦਾ ਵਾਅਦਾ ਕਰਕੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ।

ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ : ਔਰਤਾਂ ਨੂੰ ਮਿਲਣ ਵਾਲੀ ਪੈਨਸ਼ਨ 'ਚ ਕੀਤਾ ਵਾਧਾ

ਮਿਲੀ ਜਾਣਕਾਰੀ ਅਨੁਸਾਰ ਸਹਿਜਨਵਾਨ ਇਲਾਕੇ ਦੀ ਇੱਕ ਕੁੜੀ ਇੱਕ ਪ੍ਰਾਈਵੇਟ ਸਕੂਲ ਦੀ ਅਧਿਆਪਕਾ ਹੈ। ਉਹ ਪਹਿਲਾਂ ਆਟੋ ਰਾਹੀਂ ਸਕੂਲ ਆਉਂਦੀ-ਜਾਂਦੀ ਸੀ। ਇਸ ਦੌਰਾਨ ਉਸਨੂੰ ਇੱਕ ਆਟੋ ਡਰਾਈਵਰ ਨਾਲ ਪਿਆਰ ਹੋ ਗਿਆ। ਉਸਨੇ ਕਿਸੇ ਹੋਰ ਆਟੋ ਰਾਹੀਂ ਸਕੂਲ ਜਾਣਾ ਬੰਦ ਕਰ ਦਿੱਤਾ। ਉਹ ਉਸ ਨਾਲ ਹੀ ਸਕੂਲ ਆਉਣ-ਜਾਣ ਲੱਗ ਪਈ। ਇਸ ਨਾਲ ਕੁਝ ਦਿਨਾਂ ਵਿੱਚ ਹੀ ਉਨ੍ਹਾਂ ਦੀ ਆਪਸ ਵਿਚ ਗੱਲਬਾਤ ਹੋਣੀ ਸ਼ੁਰੂ ਹੋ ਗਈ, ਜਿਸ ਨੇ ਦੋਸਤੀ ਦਾ ਰੂਪ ਧਾਰਨ ਕਰ ਲਿਆ। ਦੋਸਤੀ ਤੋਂ ਬਾਅਦ ਦੋਵੇਂ ਇਕ ਦੂਜੇ ਨੂੰ ਪਿਆਰ ਕਰਨ ਲੱਗੇ। ਇਸ ਪਿਆਰ ਉਹਨਾਂ ਦਾ ਚਾਰ ਸਾਲ ਤੱਕ ਜਾਰੀ ਰਿਹਾ।

ਇਹ ਵੀ ਪੜ੍ਹੋ : ਇਸ਼ਕ 'ਚ ਅੰਨ੍ਹੀ ਮਾਂ ਨੇ ਧੀ-ਪੁੱਤ ਨੂੰ ਦਿੱਤੀ ਰੂਹ ਕੰਬਾਊ ਮੌਤ, ਪ੍ਰੇਮੀ ਨਾਲ ਭੱਜਣ ਖ਼ਾਤਰ ਕਮਾਇਆ ਕਹਿਰ

ਇਸ ਮਾਮਲੇ ਦੇ ਸਬੰਧ ਵਿਚ ਪੀੜਤ ਅਧਿਆਪਕਾ ਦਾ ਦੋਸ਼ ਹੈ ਕਿ ਉਸ ਨੇ ਇਕ ਆਟੋ ਵਾਲੇ ਨਾਲ ਪ੍ਰੇਮ ਸਬੰਧ ਸਨ। ਇਸ ਦੌਰਾਨ ਆਟੋ ਡਰਾਈਵਰ ਨੇ ਉਸ ਨਾਲ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਸੀ। ਇਸੇ ਦੇ ਆਧਾਰ 'ਤੇ ਉਹ ਉਸ ਨਾਲ ਗ਼ਲਤ ਕੰਮ ਕਰਦਾ ਰਿਹਾ। ਹੁਣ ਜਦੋਂ ਉਸਨੇ ਆਟੋ ਵਾਲੇ ਨਾਲ ਵਿਆਹ ਦੀ ਗੱਲ ਕੀਤੀ ਤਾਂ ਉਸਨੇ ਸਾਫ਼ ਇਨਕਾਰ ਕਰ ਦਿੱਤਾ, ਜਿਸ ਤੋਂ ਦੁੱਖੀ ਹੋ ਉਸ ਨੇ ਪੁਲਸ ਸਟੇਸ਼ਨ ਵਿਚ ਮਾਮਲਾ ਦਰਜ ਕਰਵਾਇਆ। ਪੁਲਸ ਨੇ ਕੁੜੀ ਦੇ ਬਿਆਨ ਦਰਜ ਕਰਦੇ ਹੋਏ ਮਾਮਲਾ ਦਰਜ ਕਰ ਦਿੱਤਾ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਇਸ ਘਟਨਾ ਤੋਂ ਬਾਅਦ ਆਟੋ ਵਾਲੇ ਨੇ ਆਟੋ ਚਲਾਉਣਾ ਬੰਦ ਕਰ ਦਿੱਤਾ।

ਇਹ ਵੀ ਪੜ੍ਹੋ :  '7 ਬੱਚੇ ਹਨ, ਪੂਰੀ ਕਰਾਂਗੀ ਦਰਜਨ..., 2100 ਨਹੀਂ 21000 ਰੁਪਏ ਚਾਹੀਦੈ'

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News