ਟੀ.ਡੀ.ਪੀ. ਨੇ ਲਿਆ ਐੱਨ.ਡੀ.ਏ. ਤੋਂ ਵੱਖ ਹੋਣ ਦਾ ਫੈਸਲਾ : ਸੂਤਰ

Wednesday, Mar 07, 2018 - 11:41 PM (IST)

ਹੈਦਰਾਬਾਦ— ਆਂਧਰ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਨਹੀਂ ਦਿੱਤੇ ਜਾਣ 'ਤੇ ਤੇਲੁਗੂ ਦੇਸ਼ਮ ਪਾਰਟੀ ਬਗਾਵਤ 'ਤੇ ਉਤਾਰੂ ਹੋ ਗਈ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਮਿਲੀ ਹੈ ਕਿ ਟੀ.ਡੀ.ਪੀ. ਨੇ ਬੀ.ਜੇ.ਪੀ. ਨੂੰ ਇਸ ਮਾਮਲੇ 'ਤੇ ਫੈਸਲੇ ਲਈ 10 ਮਾਰਚ ਤਕ ਦਾ ਸਮਾਂ ਦਿੱਤਾ ਹੈ ਤੇ ਸੰਸਦ ਦੇ ਅੰਦਰ ਇਸ ਸੰਬੰਧ 'ਚ ਵੱਡਾ ਐਲਾਨ ਕਰਨ ਨੂੰ ਕਿਹਾ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਾਰਟੀ ਕੇਂਦਰ ਸਰਕਾਰ ਤੋਂ ਵੀ ਵੱਖ ਹੋ ਸਕਦੀ ਹੈ। ਸਰਕਾਰ 'ਚ ਸ਼ਾਮਲ ਉਸ ਦੇ 2 ਮੰਤਰੀ ਵੀ ਅਸਤੀਫਾ ਸੌਂਪ ਸਕਦੇ ਹਨ।
ੋਮੋਦੀ ਸਰਕਾਰ ਦੇ ਦੋ ਕੈਬਨਿਟ ਮੰਤਰੀ ਅਸ਼ੋਕ ਗਜਪਤੀ ਰਾਜੂ ਤੇ ਵਾਈਐਸ ਚੌਧਰੀ ਅਸਤੀਫਾ ਦੇ ਸਕਦੇ ਹਨ। ਸੂਤਰਾਂ ਮੁਤਾਬਕ ਮੰਗਲਵਾਰ ਨੂੰ ਟੀ.ਡੀ.ਪੀ. ਦੇ ਵਿਧਾਇਕਾਂ ਤੇ ਐੱਮ.ਐੱਲ.ਸੀ. ਨੇ ਬੈਠਕ ਕੀਤੀ ਸੀ। ਇਸ ਬੈਠਕ 'ਚ ਪਾਰਟੀ ਨੇਤਾਵਾਂ ਨੇ ਮੰਗ ਨਾ ਮੰਨਣ 'ਤੇ ਐੱਨ.ਡੀ.ਏ. ਤੋਂ ਵੱਖ ਹੋਣ ਦੀ ਗੱਲ ਕਹੀ। ਇਸ ਬੈਠਕ 'ਚ 125 ਵਿਧਾਇਕ ਤੇ 34 ਐੱਮ.ਐੱਲ.ਸੀ. ਸ਼ਾਮਲ ਹੋਏ।
ਸੂਤਰਾਂ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ 'ਚ ਹੀ ਮੋਦੀ ਕੈਬਨਿਟ 'ਚ ਮੰਤਰੀ ਅਸਤੀਫਾ ਦੇ ਸਕਦੇ ਹਨ। ਦੱਸ ਦਈਏ ਕਿ ਆਂਧਰ ਪ੍ਰਦੇਸ਼ ਦੀ ਸਰਕਾਰ ਕੇਂਦਰ ਸਰਕਾਰ ਤੋਂ ਵਿਸ਼ੇਸ਼ ਸੂਬੇ ਦਾ ਦਰਜਾ ਦਿੱਤੇ ਜਾਣ ਦੀ ਮੰਗ ਕਰ ਰਹੀ ਹੈ। ਮੰਗਲਵਾਰ ਨੂੰ ਟੀ.ਡੀ.ਪੀ. ਨੇਤਾਵਾਂ ਨੇ ਸਰਕਾਰ ਖਿਲਾਫ ਦਿੱਲੀ ਦੇ ਜੰਤਰ ਮੰਤਰ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ਇਸ ਪ੍ਰਦਰਸ਼ਨ 'ਚ ਰਾਹੁਲ ਗਾਂਧੀ ਵੀ ਸ਼ਾਮਲ ਹੋਏ ਸੀ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਜੇਕਰ ਕਾਂਗਰਸ ਸਰਕਾਰ 2019 'ਚ ਸੱਤਾ 'ਚ ਆਉਂਦੀ ਹੈ ਤਾਂ ਉਹ ਆਂਧਰ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣਾ ਚਾਹੀਦਾ ਹੈ।


Related News