ਟੀ.ਡੀ.ਪੀ. ਵਿਧਾਇਕ ਬਾਲਾਕ੍ਰਿਸ਼ਨ ਨੇ ਪੀ.ਐੱਮ. ਨਰਿੰਦਰ ਮੋਦੀ ''ਤੇ ਕੀਤੀ ਵਿਵਾਦਪੂਰਨ ਟਿੱਪਣੀ

Saturday, Apr 21, 2018 - 04:32 PM (IST)

ਟੀ.ਡੀ.ਪੀ. ਵਿਧਾਇਕ ਬਾਲਾਕ੍ਰਿਸ਼ਨ ਨੇ ਪੀ.ਐੱਮ. ਨਰਿੰਦਰ ਮੋਦੀ ''ਤੇ ਕੀਤੀ ਵਿਵਾਦਪੂਰਨ ਟਿੱਪਣੀ

ਹੈਦਰਾਬਾਦ— ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਨਾ ਦੇਣ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਨਾਰਾਜ਼ਗੀ ਦਰਮਿਆਨ ਤੇਲੁਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਦੇ ਇਕ ਵਿਧਾਇਕ ਦਾ ਇਤਰਾਜ਼ਯੋਗ ਬਿਆਨ ਸਾਹਮਣੇ ਆਇਆ ਹੈ। ਟੀ.ਡੀ.ਪੀ. ਦੇ ਵਿਧਾਇਕ ਨੇ ਪੀ.ਐੱਮ. ਨਰਿੰਦਰ ਮੋਦੀ ਨੂੰ ਧੋਖੇਬਾਜ਼ ਅਤੇ 'ਨਮਕ ਹਰਾਮ' ਤੱਕ ਕਹਿ ਦਿੱਤਾ। ਵਿਧਾਇਕ ਨੇ ਮੋਦੀ ਨੂੰ ਜਨਤਾ ਦੇ ਸਾਹਮਣੇ ਆਉਣ ਨੂੰ ਕਿਹਾ ਅਤੇ ਧਮਕਾਇਆ ਕਿ ਲੋਕ ਤੈਨੂੰ ਕੁੱਟਣਗੇ। ਵਿਧਾਇਕ ਦੇ ਇਸ ਬਿਆਨ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵਿਰੋਧ ਜ਼ਾਹਰ ਕੀਤਾ ਹੈ।

ਟੀ.ਡੀ.ਪੀ. ਦੇ ਵਿਧਾਇਕ ਨੰਦਾਮੂਰਤੀ ਬਾਲਾਕ੍ਰਿਸ਼ਨ ਨੇ ਸ਼ੁੱਕਰਵਾਰ ਨੂੰ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਨਾ ਦੇਣ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ,''ਧੋਖੇਬਾਜ਼, ਨਮਕ ਹਰਾਮ, ਬਾਹਰ ਆਓ ਅਤੇ ਲੋਕਾਂ ਦਾ ਸਾਹਮਣਾ ਕਰੋ, ਉਹ ਤੈਨੂੰ ਕੁੱਟ ਕੇ ਦੌੜਾ ਦੇਵੇਗੀ। ਇਸ ਗੱਲ ਨਾਲ ਫਰਕ ਨਹੀਂ ਪੈਂਦਾ ਕਿ ਤੂੰ ਕਿੱਥੇ ਜਾ ਕੇ ਲੁਕਦੇ ਹੈਂ, ਤੂੰ ਕਿਸੇ ਬੰਕਰ 'ਚ ਵੀ ਜਾ ਕੇ ਲੁੱਕ ਜਾ, ਉਦੋਂ ਵੀ ਭਾਰਤ ਮਾਤਾ ਤੈਨੂੰ ਦਫ਼ਨ ਕਰ ਦੇਵੇਗੀ। ਬਗਾਵਤ ਦੀ ਸ਼ੁਰੂਆਤ ਹੋ ਚੁਕੀ ਹੈ ਅਤੇ ਅਸੀਂ ਚੁੱਪ ਨਹੀਂ ਬੈਠਾਂਗੇ।''
ਨੰਦਾਮੂਰਤੀ ਦੇ ਇਸ ਇਤਰਾਜ਼ਯੋਗ ਬਿਆਨ ਨੂੰ ਲੈ ਕੇ ਰਾਜ ਭਾਜਪਾ ਨੇ ਸਵਾਲ ਚੁੱਕੇ ਹਨ। ਭਾਜਪਾ ਨੇਤਾ ਸੁਧੀਸ਼ ਰਾਮਭੋਤਲਾ ਨੇ ਕਿਹਾ,''ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ (ਚੰਦਰਬਾਬੂ ਨਾਇਡੂ) ਦੇ ਜੀਜੇ ਅਤੇ ਟੀ.ਡੀ.ਪੀ. ਵਿਧਾਇਕ ਬਾਲਾ ਕ੍ਰਿਸ਼ਨਨ ਪਾਗਲਾਂ ਦੀ ਤਰ੍ਹਾਂ ਬੋਲ ਰਹੇ ਹਨ। ਇਹ ਕਿਸ ਤਰ੍ਹਾਂ ਦੀ ਭਾਸ਼ਾ ਇਸਤੇਮਾਲ ਕਰ ਰਹੇ ਹਨ? ਉਨ੍ਹਾਂ ਨੂੰ ਹੋਸ਼ ਨਹੀਂ ਹੈ? ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਆਪਣੇ ਦਿਮਾਗ ਦਾ ਇਲਾਜ ਕਰਵਾਉਣਾ ਚਾਹੀਦਾ।'' ਭਾਜਪਾ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਪਾਰਟੀ ਤੋਂ ਬਰਖ਼ਾਸਤ ਕੀਤਾ ਜਾਣਾ ਚਾਹੀਦਾ।


Related News