ਆਂਧਰਾ ਪ੍ਰਦੇਸ਼ 'ਚ ਟੀ.ਡੀ.ਪੀ. ਨੇਤਾ ਦੀ ਹੱਤਿਆ, ਇੱਕ ਹਫਤੇ ਦੇ ਅੰਦਰ ਇਹ ਦੂਜੀ ਵੱਡੀ ਵਾਰਦਾਤ

Monday, Jan 04, 2021 - 07:56 PM (IST)

ਆਂਧਰਾ ਪ੍ਰਦੇਸ਼ 'ਚ ਟੀ.ਡੀ.ਪੀ. ਨੇਤਾ ਦੀ ਹੱਤਿਆ, ਇੱਕ ਹਫਤੇ ਦੇ ਅੰਦਰ ਇਹ ਦੂਜੀ ਵੱਡੀ ਵਾਰਦਾਤ

ਹੈਦਰਾਬਾਦ - ਆਂਧਰਾ ਪ੍ਰਦੇਸ਼ ਵਿੱਚ ਇਨ੍ਹਾਂ ਦਿਨੀਂ ਬਦਮਾਸ਼ਾਂ ਦੇ ਹੌਸਲੇ ਬੁਲੰਦ ਹਨ, ਜਿੱਥੇ ਐਤਵਾਰ ਦੇਰ ਰਾਤ ਇੱਕ 55 ਸਾਲਾ ਤੇਲੁਗੁ ਦੇਸ਼ਮ ਪਾਰਟੀ (TDP) ਨੇਤਾ ਦੀ ਹੱਤਿਆ ਕਰ ਦਿੱਤੀ ਗਈ। ਇੱਕ ਹਫਤੇ ਦੇ ਅੰਦਰ ਅਜਿਹੀ ਇਹ ਦੂਜੀ ਵਾਰਦਾਤ ਹੈ। ਮ੍ਰਿਤਕ ਦੀ ਪਛਾਣ ਦਾਚੇਪੱਲੇ ਬਲਾਕ ਦੇ ਪੇਦਾਗਰਲਾਪਾਡੁ ਪਿੰਡ ਦੇ ਸਾਬਕਾ ਸਰਪੰਚ ਪਰਮਸ਼ੇੱਟੀ ਅੰਕੁਲੁ ਦੇ ਰੂਪ ਵਿੱਚ ਹੋਈ ਹੈ। ਉਨ੍ਹਾਂ ਦੀ ਲਾਸ਼ ਜਚੇਪੱਲੇ ਦੇ ਬਾਹਰੀ ਇਲਾਕੇ ਵਿੱਚ ਸਥਿਤ ਇੱਕ ਨਿਰਮ ਅਣਧੀਨ ਅਪਾਰਟਮੈਂਟ ਵਿੱਚ ਮਿਲੀ ਹੈ ।  ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪੁਲਿਸ ਦੀ ਤਿੰਨ ਟੀਮਾਂ ਜਾਂਚ ਵਿੱਚ ਜੁਟੀ ਹੋਈਆਂ ਹਨ ।

ਗੁੰਟੂਰ (ਦਿਹਾਤੀ) ਦੇ ਐੱਸ.ਪੀ. ਵਿਸ਼ਾਲ ਗੁੰਨੀ ਮੁਤਾਬਕ ਪੁਲਸ ਹੱਤਿਆ ਦੇ ਸਾਰੇ ਐਂਗਲ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕਰ ਰਹੀ ਹੈ, ਜਿਸ ਵਿੱਚ ਧੜੇਬੰਦੀ ਹਿੰਸਾ, ਪੈਸਾ ਅਤੇ ਰਾਜਨੀਤਕ ਵਿਵਾਦ ਵੀ ਸ਼ਾਮਲ ਹਨ। ਹੁਣ ਤੱਕ ਦੀ ਜਾਂਚ ਵਿੱਚ ਪਤਾ ਲੱਗਾ ਕਿ ਚਾਰ ਲੋਕ ਇਸ ਵਾਰਦਾਤ ਵਿੱਚ ਸ਼ਾਮਲ ਹੋ ਸਕਦੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ‘ਤੇ ਇੱਕ ਵਾਰ ਜਾਨਲੇਵਾ ਹਮਲਾ ਹੋਇਆ ਸੀ ਪਰ ਅੰਕੁਲੂ ਉਸ ਵਿੱਚ ਬੱਚ ਗਏ ਸਨ। ਪੁਲਸ ਉਨ੍ਹਾਂ ਦੇ ਫੋਨ ਨੂੰ ਵੀ ਜ਼ਬਤ ਕਰ ਜਾਂਚ ਕਰ ਰਹੀ ਹੈ, ਉਮੀਦ ਹੈ ਕਿ ਇਸ ਨਾਲ ਕੋਈ ਅਹਿਮ ਸੁਰਾਗ ਮਿਲ ਸਕਦਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ?  ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News