ਗੋਆ ਦੀ ਅਦਾਲਤ ‘ਤਹਿਲਕਾ’ ਦੇ ਸੰਪਾਦਕ ਤੇਜਪਾਲ ਮਾਮਲੇ ’ਚ 12 ਮਈ ਨੂੰ ਸੁਣਾਏਗੀ ਫ਼ੈਸਲਾ

Tuesday, Apr 27, 2021 - 02:13 PM (IST)

ਗੋਆ ਦੀ ਅਦਾਲਤ ‘ਤਹਿਲਕਾ’ ਦੇ ਸੰਪਾਦਕ ਤੇਜਪਾਲ ਮਾਮਲੇ ’ਚ 12 ਮਈ ਨੂੰ ਸੁਣਾਏਗੀ ਫ਼ੈਸਲਾ

ਪਣਜੀ (ਭਾਸ਼ਾ)— ਗੋਆ ਦੀ ਇਕ ਸੈਸ਼ਨ ਅਦਾਲਤ ਨੇ ਮੰਗਲਵਾਰ ਯਾਨੀ ਕਿ ਅੱਜ ਕਿਹਾ ਕਿ ਉਹ ਤਰੁਣ ਤੇਜਪਾਲ ਮਾਮਲੇ ’ਚ ਫ਼ੈਸਲਾ 12 ਮਈ ਨੂੰ ਸੁਣਾਏਗੀ। ਦੱਸ ਦੇਈਏ ਕਿ ‘ਤਹਿਲਕਾ’ ਮੈਗਜ਼ੀਨ ਦੇ ਸਾਬਕਾ ਮੁੱਖ ਸੰਪਾਦਕ ਤੇਜਪਾਲ ’ਤੇ 2013 ’ਚ ਗੋਆ ਦੇ ਇਕ ਹੋਟਲ ਦੀ ਲਿਫਟ ਅੰਦਰ ਇਕ ਮਹਿਲਾ ਸਹਿਯੋਗੀ ਦਾ ਯੌਨ ਸ਼ੋਸ਼ਣ ਕਰਨ ਦਾ ਦੋਸ਼ ਲੱਗਾ ਸੀ। ਵਧੀਕ ਜ਼ਿਲ੍ਹਾ ਅਦਾਲਤ ਮੰਗਲਵਾਰ ਨੂੰ ਫ਼ੈਸਲਾ ਸੁਣਾਉਣ ਵਾਲੀ ਸੀ ਪਰ ਜਸਟਿਸ ਸ਼ਮਾ ਜੋਸ਼ੀ ਨੇ 12 ਮਈ ਤੱਕ ਫ਼ੈਸਲਾ ਸੁਣਾਉਣ ਦੀ ਕਾਰਵਾਈ ਟਾਲ ਦਿੱਤੀ ਹੈ। ਸਰਕਾਰੀ ਵਕੀਲ ਫਰਾਂਸਿਸਕੋ ਤਵਾਰੇਸ ਨੇ ਕਿਹਾ ਕਿ ਅਦਾਲਤ ਨੇ ਬਿਨਾਂ ਕੋਈ ਕਾਰਨ ਦੱਸੇ ਫ਼ੈਸਲਾ ਸੁਣਾਉਣ ਦੀ ਕਾਰਵਾਈ ਟਾਲ ਦਿੱਤੀ ਹੈ। 

ਜ਼ਿਕਰਯੋਗ ਹੈ ਕਿ ਗੋਆ ਪੁਲਸ ਨੇ ਨਵੰਬਰ 2013 ’ਚ ਤੇਜਪਾਲ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਗਿ੍ਰਫ਼ਤਾਰ ਕਰ ਲਿਆ ਗਿਆ ਸੀ। ਉਹ ਮਈ 2014 ਤੋਂ ਜ਼ਮਾਨਤ ’ਤੇ ਹੈ। ਗੋਆ ਦੀ ਅਪਰਾਧ ਸ਼ਾਖਾ ਨੇ ਤੇਜਪਾਲ ਖ਼ਿਲਾਫ਼ ਇਕ ਦੋਸ਼ ਪੱਤਰ ਦਾਇਰ ਕੀਤਾ ਸੀ। ਤੇਜਪਾਲ ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ 341 (ਗਲਤ ਢੰਗ ਨਾਲ ਰੋਕਣ), 342 (ਰੋਕ ਕੇ ਰੱਖਣਾ), 354 (ਮਰਿਆਦਾ ਭੰਗ ਕਰਨ ਦੀ ਮੰਸ਼ਾ ਨਾਲ ਸ਼ੋਸ਼ਣ), 354-ਏ (ਯੌਨ ਸ਼ੋਸ਼ਣ), 354ਬੀ (ਮਹਿਲਾ ’ਤੇ ਹਮਲਾ ਜਾਂ ਅਪਰਾਧਕ ਬਲ ਦੀ ਵਰਤੋਂ), 376 (2) (ਐੱਫ) (ਉੱਚੇ ਅਹੁਦੇ ’ਤੇ ਬਿਰਾਜਮਾਨ ਵਿਅਕਤੀ ਵਲੋਂ ਮਹਿਲਾ ਖ਼ਿਲਾਫ਼ ਅਪਰਾਧ) ਅਤੇ 376 (2) (ਕੇ) (ਉੱਚੇ ਅਹੁਦੇ ’ਤੇ ਬਿਰਾਜਮਾਨ ਵਿਅਕਤੀ ਵਲੋਂ ਜਬਰ-ਜ਼ਿਨਾਹ) ਤਹਿਤ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ। 


author

Tanu

Content Editor

Related News