ਮੁਸ਼ਾਲ ਮਲਿਕ ਦੀ ਨਿਯੁਕਤੀ ''ਤੇ ਤਰੁਣ ਚੁਘ ਨੇ ਚੁੱਕੇ ਸਵਾਲ, ਕਿਹਾ- ਅੱਤਵਾਦੀਆਂ ਨੂੰ ਪਨਾਹ ਦੇ ਰਿਹੈ ਪਾਕਿਸਤਾਨ

Friday, Aug 18, 2023 - 04:36 PM (IST)

ਸ਼੍ਰੀਨਗਰ- ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਜੰਮੂ ਕਸ਼ਮੀਰ ਇੰਚਾਰਜ ਤਰੁਣ ਚੁਘ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ 'ਤੇ ਹਮਲਾ ਬੋਲਿਆ। ਉਨ੍ਹਾਂ ਨੇ ਸਵਾਲ ਚੁੱਕਦੇ ਹੋਏ ਕਿਹਾ,''ਗੁਆਂਢੀ ਦੇਸ਼ 'ਚ ਮੰਤਰੀ ਵਜੋਂ ਵੱਖਵਾਦੀ ਯਾਸੀਨ ਮਲਿਕ ਦੀ ਪਤਨੀ ਮੁਸ਼ਾਲ ਮਲਿਕ ਦੀ ਨਿਯੁਕਤੀ ਇਸ ਗੱਲ ਦੀ ਪ੍ਰਤੀਕ ਹੈ ਕਿ ਪਾਕਿਸਤਾਨ ਅੱਤਵਾਦ ਅਤੇ ਅੱਤਵਾਦੀਆਂ ਨੂੰ ਪਨਾਹ ਦੇ ਰਿਹਾ ਹੈ।'' ਚੁਘ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਨੇ ਹਮੇਸ਼ਾ ਮੋਸਟ ਵਾਂਟੇਡ ਅੱਤਵਾਦੀਆਂ ਨੂੰ ਸ਼ਰਨ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਾਬੰਦੀਸ਼ੁਦਾ ਜੇ.ਕੇ.ਐੱਲ.ਐੱਫ. ਮੁਖੀ ਮੁਹੰਮਦ ਯਾਸੀਨ ਮਲਿਕ ਦੀ ਪਤਨੀ ਮੁਸ਼ਾਲ ਮਲਿਕ ਨੂੰ ਪਾਕਿਸਤਾਨ 'ਚ ਅਨਵਰ ਉਲ ਹੱਕ ਦੀ ਅਗਵਾਈ ਵਾਲੀ ਸਰਕਾਰ 'ਚ ਮੰਤਰੀ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸਮੁੰਦਰ ’ਚ ਵਧੀ ਭਾਰਤ ਦੀ ਤਾਕਤ, ਰਾਸ਼ਟਰਪਤੀ ਮੁਰਮੂ ਨੇ ਜੰਗੀ ਬੇੜਾ ‘ਵਿੰਧਿਆਗਿਰੀ’ ਸਮੁੰਦਰੀ ਫੌਜ ਨੂੰ ਸੌਂਪਿਆ

ਚੁਘ ਨੇ ਕਿਹਾ,''ਪਾਕਿਸਤਾਨ ਨੇ ਇਕ ਵਾਰ ਦਿੱਤਾ ਹੈ ਕਿ ਪਾਕਿਸਤਾਨ ਅੱਤਵਾਦ ਅਤੇ ਅੱਤਵਾਦੀਆਂ ਨੂੰ ਸ਼ਰਨ ਦੇਣ ਦਾ ਅੱਡਾ ਹੈ।'' ਉਨ੍ਹਾਂ ਨੇ ਇਹ ਵੀ ਕਿਹਾ ਕਿ ਮੁਸ਼ਾਲ ਮਲਿਕ ਭਾਰਤ ਅਤੇ ਉਸ ਦੀ ਫ਼ੌਜ ਦੇ ਖ਼ਿਲਾਫ਼ ਮਨਗੜ੍ਹਤ ਕਹਾਣੀਆਂ ਫੈਲਾਉਣ 'ਚ ਸ਼ਾਮਲ ਹਨ, ਜਦੋਂ ਕਿ ਉਨ੍ਹਾਂ ਦੇ ਪਤੀ ਯਾਸੀਨ ਮਲਿਕ ਇਕ ਖੂੰਖਾਰ ਅੱਤਵਾਦੀ ਹੈ ਅਤੇ ਸੁਰੱਖਿਆ ਫ਼ੋਰਸਾਂ ਦੇ ਜਵਾਨਾਂ, ਕਸ਼ਮੀਰੀ ਹਿੰਦੂਆਂ ਅਤੇ ਨਾਗਰਿਕਾਂ ਦੇ ਕਤਲ 'ਚ ਸ਼ਾਮਲ ਸਨ, ਨਵੀਂ ਦਿੱਲੀ ਦੇ ਤਿਹਾੜ ਜੇਲ੍ਹ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। ਚੁਘ ਨੇ ਕਿਹਾ,''ਸ਼ਾਂਤੀ ਲਈ ਹਾਨੀਕਾਰਕ ਤੱਤਾਂ 'ਤੇ ਰੋਕ ਲਗਾਉਣ ਦੀ ਬਜਾਏ, ਪਾਕਿਸਤਾਨ ਵਾਰ-ਵਾਰ ਅਜਿਹੀਆਂ ਕਾਰਵਾਈਆਂ ਦਾ ਸਹਾਰਾ ਲੈ ਰਿਹਾ ਹੈ, ਜੋ ਭਾਰਤ ਦੇ ਰਾਸ਼ਟਰੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।'' ਚੁਘ ਨੇ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਅਤੇ ਪੀ.ਡੀ.ਪੀ. ਸਮੇਤ ਗੁਪਕਰ ਗੈਂਗ ਨੂੰ ਘੇਰਦੇ ਹੋਏ ਕਿਹਾ,''ਉਨ੍ਹਾਂ ਯਾਸੀਨ ਮਲਿਕ 'ਤੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ, ਕਾਂਗਰਸ ਦੀ ਸਰਕਾਰ ਦੇ ਸਮੇਂ ਯਾਸੀਨ ਮਲਿਕ ਲਈ ਰੈੱਡ ਕਾਰਪੇਟ ਵਿਛਾਇਆ ਗਿਆ, ਉੱਥੇ ਹੀ ਯਾਸੀਨ ਮਲਿਕ ਹਜ਼ਾਰਾਂ ਹਿੰਦੂਆਂ ਅਤੇ ਜੰਮੂ ਕਸ਼ਮੀਰ ਦੇ ਨਾਗਰਿਕਾਂ ਦੇ ਕਾਤਲ ਹਨ ਅਤੇ ਜੇਲ੍ਹ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। ਉਨ੍ਹਾਂ ਨੂੰ ਆਪਣੇ ਦੋਹਰੇ ਰਵੱਈਏ 'ਤੇ ਜਵਾਬ ਦੇਣਾ ਚਾਹੀਦਾ।''

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News