ਗੁਰਦੁਆਰਿਆਂ ਦੇ ਨਾਂ 'ਤੇ ਰੱਖੇ ਜਾਣ ਮੈਟਰੋ ਸਟੇਸ਼ਨਾਂ ਦੇ ਨਾਂ, ਸਾਬਕਾ MP ਨੇ CM ਰੇਖਾ ਨੂੰ ਚਿੱਠੀ ਲਿਖ ਕੀਤੀ ਮੰਗ
Friday, Jan 02, 2026 - 04:56 PM (IST)
ਨਵੀਂ ਦਿੱਲੀ- ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਚਿੱਠੀ ਲਿਖ ਕੇ ਚਾਰ ਮੈਟਰੋ ਸਟੇਸ਼ਨਾਂ ਦਾ ਨਾਂ ਉਨ੍ਹਾਂ ਦੇ ਕੋਲ ਸਥਿਤ ਮੁੱਖ ਗੁਰਦੁਆਰਿਆਂ ਦੇ ਨਾਂ 'ਤੇ ਰੱਖਣ ਦੀ ਅਪੀਲ ਕੀਤੀ। ਆਪਣੀ ਚਿੱਠੀ 'ਚ ਸਿੰਘ ਨੇ ਗੁਰੂ ਤੇਗ ਬਹਾਦਰ ਦੇ 350ਵਾਂ ਸ਼ਹੀਦੀ ਦਿਹਾੜਾ ਮਨਾਉਣ ਅਤੇ ਗੁਰੂ ਗੋਬਿੰਦ ਸਿੰਘ ਦੇ 2 ਛੋਟੇ ਸਾਹਿਬਜ਼ਾਦਿਆਂ ਦੇ ਬਲੀਦਾਨ ਨੂੰ ਰੇਖਾਂਕਿਤ ਕਰਨ ਲਈ ਦਿੱਲੀ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਮੈਟਰੋ ਸਟੇਸ਼ਨਾਂ ਦੇ ਨਾਵਾਂ ਨੂੰ ਲੈ ਕੇ ਸਰਕਾਰ ਵਲੋਂ ਫ਼ੈਸਲੇ ਲਏ ਜਾਣ ਸੰਬੰਧੀ ਖ਼ਬਰਾਂ ਦਾ ਜ਼ਿਕਰ ਕਰਦੇ ਹੋਏ ਸਿੰਘ ਨੇ ਕਿਹਾ ਕਿ ਧਿਆਨ ਦੇਣ ਯੋਗ ਹੈ ਕਿ ਰਾਜਧਾਨੀ 'ਚ ਹੁਣ ਤੱਕ ਕਿਸੇ ਵੀ ਮੈਟਰੋ ਸਟੇਸ਼ਨ ਦਾ ਨਾਂ ਗੁਰਦੁਆਰਿਆਂ 'ਤੇ ਨਹੀਂ ਰੱਖਿਆ ਗਿਆ ਹੈ।
ਚਿੱਠੀ ਅਨੁਸਾਰ,''ਜਿਹੜੇ ਚਾਰ ਗੁਰਦੁਆਰਿਆਂ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ 'ਚ ਚਾਂਦਨੀ ਚੌਕ ਦੇ ਨੇੜੇ ਗੁਰਦੁਆਰਾ ਸੀਸ ਗੰਜ, ਬਾਬਾ ਖੜਕ ਸਿੰਘ ਮਾਰਗ 'ਤੇ ਗੁਰਦੁਆਰਾ ਬੰਗਲਾ ਸਾਹਿਬ, ਓਲਡ ਜੀਟੀ ਰੋਡ 'ਤੇ ਗੁਰਦੁਆਰਾ ਨਾਨਕ ਪਿਆਉ ਅਤੇ ਧੌਲਾ ਕੁਆਂ ਰਿੰਗ ਰੋਡ ਕੋਲ ਗੁਰਦੁਆਰਾ ਮੋਤੀ ਬਾਗ ਸ਼ਾਮਲ ਹਨ। ਸਾਬਕਾ ਕਾਂਗਰਸ ਸੰਸਦ ਮੈਂਬਰ ਨੇ ਇਨ੍ਹਾਂ ਗੁਰਦੁਆਰਿਆਂ ਦੇ ਇਤਿਹਾਸਕ ਅਤੇ ਸੈਰ-ਸਪਾਟਾ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਇੱਥੇ ਸਾਰੇ ਧਰਮਾਂ ਦੇ ਲੋਕ ਅਤੇ ਸੈਲਾਨੀ ਆਉਂਦੇ ਹਨ ਅਤੇ ਅਪੀਲ ਕੀਤੀ ਕਿ ਇਨ੍ਹਾਂ ਦੇ ਨੇੜੇ ਸਥਿਤ ਮੈਟਰੋ ਸਟੇਸ਼ਨਾਂ ਦਾ ਨਾਂ ਇਸ ਅਨੁਸਾਰ ਰੱਖਿਆ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
