ਇੰਟੈਲੀਜੈਂਸ ਬਿਊਰੋ ਦੇ ਮੁਖੀ ਤਪਨ ਕੁਮਾਰ ਡੇਕਾ ਕਾਰਜਕਾਲ ਇਕ ਸਾਲ ਵਧਿਆ
Tuesday, May 20, 2025 - 04:21 PM (IST)

ਨਵੀਂ ਦਿੱਲੀ- ਖੁਫ਼ੀਆ ਬਿਊਰੋ (ਆਈਬੀ) ਦੇ ਮੁਖੀ ਤਪਨ ਕੁਮਾਰ ਡੇਕਾ ਨੂੰ ਮੰਗਲਵਾਰ ਨੂੰ ਇਕ ਸਾਲ ਦਾ ਸੇਵਾ ਵਿਸਥਾਰ ਦਿੱਤਾ ਗਿਆ ਹੈ ਜੋ ਜੂਨ 2026 ਤੱਕ ਪ੍ਰਭਾਵੀ ਰਹੇਗਾ। ਅਮਲਾ ਮੰਤਰਾਲਾ ਦੇ ਇਕ ਆਦੇਸ਼ 'ਚ ਇਹ ਜਾਣਕਾਰੀ ਮਿਲੀ।
ਇਹ ਵੀ ਪੜ੍ਹੋ : ਸਕੂਲਾਂ 'ਚ ਹੋ ਗਈਆਂ ਛੁੱਟੀਆਂ ! ਅੱਗ ਵਰ੍ਹਾਊ ਗਰਮੀ ਦੌਰਾਨ ਪ੍ਰਸ਼ਾਸਨ ਨੇ ਲਿਆ ਫ਼ੈਸਲਾ
ਡੇਕਾ ਹਿਮਾਚਲ ਪ੍ਰਦੇਸ਼ ਕੈਡਰ ਦੇ 1988 ਬੈਚ ਦੇ ਭਾਰਤੀ ਪੁਲਸ ਸੇਵਾ (ਆਈਪੀਐੱਸ) ਦੇ ਅਧਿਕਾਰੀ ਹਨ। ਆਦੇਸ਼ 'ਚ ਕਿਹਾ ਗਿਆ ਹੈ ਕਿ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਖੁਫ਼ੀਆ ਬਿਊਰੋ ਦੇ ਡਾਇਰੈਕਟਰ ਵਜੋਂ ਡੇਕਾ ਦੀ ਸੇਵਾ 'ਚ ਇਕ ਸਾਲ ਦੇ ਵਿਸਥਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ 30 ਜੂਨ 2025 ਤੋਂ ਲਾਗੂ ਹੋਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e