ਤੇਜ਼ ਰਫ਼ਤਾਰ ਨੇ ਤਬਾਹੀ ਮਚਾਈ: ਟੈਂਕਰ ਨੇ ਮਾਰੀ ਜ਼ੋਰਦਾਰ ਟੱਕਰ, ਖਾਈ ''ਚ ਡਿੱਗੀਆਂ 6 ਗੱਡੀਆਂ

Friday, Jan 03, 2025 - 10:39 AM (IST)

ਤੇਜ਼ ਰਫ਼ਤਾਰ ਨੇ ਤਬਾਹੀ ਮਚਾਈ: ਟੈਂਕਰ ਨੇ ਮਾਰੀ ਜ਼ੋਰਦਾਰ ਟੱਕਰ, ਖਾਈ ''ਚ ਡਿੱਗੀਆਂ 6 ਗੱਡੀਆਂ

ਨੈਸ਼ਨਲ ਡੈਸਕ : ਮੁੰਬਈ ਦੇ ਧਾਰਾਵੀ ਇਲਾਕੇ 'ਚ ਇਕ ਵੱਡਾ ਅਤੇ ਭਿਆਨਕ ਸੜਕ ਹਾਦਸਾ ਵਾਪਰ ਜਾਣ ਦੀ ਸੂਚਨਾ ਮਿਲੀ ਹੈ। ਇੱਥੇ ਸੜਕ ਕਿਨਾਰੇ ਖੜ੍ਹੇ ਛੇ ਵਾਹਨਾਂ ਨੂੰ ਤੇਜ਼ ਰਫ਼ਤਾਰ ਅਤੇ ਬੇਕਾਬੂ ਟੈਂਕਰ ਵਲੋਂ ਟੱਕਰ ਮਾਰ ਦਿੱਤੀ ਗਈ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਕੋਂ ਲਾਈਨ ਵਿਚ ਖੜ੍ਹੇ 6 ਵਾਹਨ ਖਾਈ ਵਿੱਚ ਜਾ ਡਿੱਗੇ। ਹਾਲਾਂਕਿ ਇਸ ਹਾਦਸੇ 'ਚ ਕਿਸੇ ਵੀ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।

ਇਹ ਵੀ ਪੜ੍ਹੋ - ਠੰਡ ਦੇ ਮੱਦੇਨਜ਼ਰ ਬਦਲਿਆ ਸਕੂਲਾਂ ਦਾ ਸਮਾਂ, ਇਸ ਸਮੇਂ ਲੱਗਣਗੀਆਂ ਕਲਾਸਾਂ

ਦੱਸ ਦੇਈਏ ਕਿ ਇਹ ਹਾਦਸਾ ਸਵੇਰੇ ਕਰੀਬ 6 ਵਜੇ ਵਾਪਰਿਆ। ਵਾਹਨਾਂ ਦੇ ਮਾਲਕ ਰਾਤ ਸਮੇਂ ਆਪਣੇ ਵਾਹਨ ਸੜਕ ਦੇ ਕਿਨਾਰੇ ਪਾਰਕ ਕਰਕੇ ਘਰਾਂ ਨੂੰ ਚਲੇ ਗਏ ਸਨ। ਸਵੇਰੇ ਜਦੋਂ ਟੈਂਕਰ ਤੇਜ਼ ਰਫ਼ਤਾਰ 'ਤੇ ਆਇਆ ਤਾਂ ਇਸ ਨੇ ਬੇਕਾਬੂ ਹੋ ਕੇ ਇਨ੍ਹਾਂ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਸਾਰੇ ਵਾਹਨ ਇਕ-ਇਕ ਕਰਕੇ ਖਾਈ ਵਿੱਚ ਡਿੱਗ ਗਏ। ਮੌਕੇ 'ਤੇ ਮੌਜੂਦ ਲੋਕ ਇਸ ਨੂੰ ਭਿਆਨਕ ਹਾਦਸਾ ਮੰਨ ਰਹੇ ਹਨ। ਟੈਂਕਰ ਦੀ ਤੇਜ਼ ਰਫ਼ਤਾਰ ਨੇ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਟੈਂਕਰ ਚਾਲਕ ਨੂੰ ਕਾਬੂ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਫਾਇਰ ਬ੍ਰਿਗੇਡ ਦੀ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ਹੈ।

ਇਹ ਵੀ ਪੜ੍ਹੋ - ਫੇਲ ਹੋਣ 'ਤੇ ਮੁੰਡੇ ਨੇ ਮਾਰ 'ਤੇ ਮਾਪੇ, ਘਰ 'ਚੋਂ ਆਈ ਬਦਬੂ ਤਾਂ ਹੋਇਆ ਖੁਲਾਸਾ

ਇਹ ਹਾਦਸਾ ਕੁਝ ਰਾਹਤ ਦੇਣ ਵਾਲਾ ਹੈ, ਕਿਉਂਕਿ ਹਾਦਸੇ ਦਾ ਸ਼ਿਕਾਰ ਹੋਏ ਵਾਹਨਾਂ ਵਿੱਚ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ। ਸਾਰੇ ਵਾਹਨ ਖਾਲੀ ਸਨ। ਇਸ ਲਈ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ। ਫਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਪੁਲਸ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਪੁਲਸ ਟੀਮਾਂ ਨੇ ਨੁਕਸਾਨੇ ਵਾਹਨਾਂ ਨੂੰ ਟੋਏ ਵਿੱਚੋਂ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਫਾਇਰ ਬ੍ਰਿਗੇਡ ਵੀ ਮੌਕੇ 'ਤੇ ਮੌਜੂਦ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਸਥਿਤੀ ਨਾਲ ਨਿਪਟਿਆ ਜਾ ਸਕੇ।

ਇਹ ਵੀ ਪੜ੍ਹੋ - 31 ਦਸੰਬਰ ਦੀ ਰਾਤ ਲੋਕਾਂ ਨੇ ਸਭ ਤੋਂ ਵੱਧ Online ਆਰਡਰ ਕੀਤੀਆਂ ਇਹ ਚੀਜ਼ਾਂ, ਸੁਣ ਹੋਵੋਗੇ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News