ਤਾਮਿਲਨਾਡੂ 'ਚ ਭਾਰੀ ਬਾਰਸ਼, ਕੰਧ ਡਿੱਗਣ ਨਾਲ 17 ਲੋਕਾਂ ਦੀ ਮੌਤ

12/02/2019 10:00:06 AM

ਕੋਇੰਬਟੂਰ (ਤਾਮਿਲਨਾਡੂ)— ਤਾਮਿਲਨਾਡੂ ਦੇ ਮੇਟਟੁਪਲਾਇਮ 'ਚ ਭਾਰੀ ਬਾਰਸ਼ ਕਾਰਨ ਇਕ ਕੰਧ ਦੇ ਚਾਰ ਮਕਾਨਾਂ 'ਤੇ ਡਿੱਗਣ ਨਾਲ 17 ਲੋਕਾਂ ਦੀ ਮੌਤ ਹੋ ਗਈ। ਪੁਲਸ ਹੈੱਡ ਕੁਆਰਟਰ ਦੇ ਪ੍ਰਾਪਤ ਸੂਚਨਾ ਅਨੁਸਾਰ ਮ੍ਰਿਤਕਾਂ 'ਚ 10 ਔਰਤਾਂ ਅਤੇ 2 ਬੱਚੇ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਮ੍ਰਿਤਕਾਂ 'ਚ ਇਕ ਹੀ ਪਰਿਵਾਰ ਦੇ 4 ਮੈਂਬਰ ਵੀ ਸ਼ਾਮਲ ਹਨ। ਹਾਦਸੇ ਦੀ ਜਾਣਕਾਰੀ ਮਿਲਣ 'ਤੇ ਪੁਲਸ ਫਾਇਰ ਬ੍ਰਿਗੇਡ ਵਿਭਾਗ ਤੇ ਰਾਹਤ ਬਚਾਅ ਕਰਮਚਾਰੀਆਂ ਨਾਲ ਮਾਲੀਆ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਮਾਲੀਆ ਵਿਭਾਗ ਦੇ ਅਧਿਕਾਰੀਆਂ ਨੇਦੱਸਿਆ ਕਿ ਭਾਰੀ ਬਾਰਸ਼ ਕਾਰਨ ਇਨ੍ਹਾਂ ਮਕਾਨਾਂ ਨਾਲ ਲੱਗਦੀ ਚਾਰਦੀਵਾਰੀ ਡਿੱਗਣ ਨਾਲ ਇਹ ਹਾਦਸਾ ਹੋਇਆ।

ਉੱਥੇ ਹੀ ਮੁੱਖ ਮੰਤਰੀ ਈ. ਪਲਾਨੀਸਵਾਮੀ ਨੇ ਇਸ ਘਟਨਾ 'ਤੇ ਸੋਗ ਜ਼ਾਹਰ ਕੀਤਾ ਹੈ ਅਤੇ ਮ੍ਰਿਕਤਾਂ ਦੇ ਪਰਿਵਾਰ ਵਾਲਿਆਂ ਨੂੰ ਰਾਜ ਆਫ਼ਤ ਰਾਹਤ ਫੰਡ ਤੋਂ 4-4 ਲੱਖ ਰੁਪਏ ਦੀ ਮਦਦ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਮ੍ਰਿਤਕਾਂ ਦੀ ਪਛਾਣ ਗੁਰੂ ਰਾਮਨਾਥ, ਆਨੰਦ ਕੁਮਾਰ, ਹਰਿਸੁਦਾ, ਸ਼ਿਵਕਾਮੀ, ਓਵਿਆਮਲ, ਨਾਥੀਆ, ਵੈਦੇਹੀ, ਤਿਲਗਵਾਤੀ, ਅਰੂਕੀ, ਰੂਕਮਣੀ, ਨਿਵੇਦਾ, ਚਿਨੰਮਲ, ਅਕਸ਼ਯਾ ਅਤੇ ਲੋਕੁਰਮ ਦੇ ਤੌਰ 'ਤੇ ਹੋਈ ਹੈ।

ਦੱਸਣਯੋਗ ਹੈ ਕਿ ਉੱਤਰ-ਪੂਰਬ ਮਾਨਸੂਨ ਕਾਰਨ ਤਾਮਿਲਨਾਡੂ ਦੇ ਕਈ ਹਿੱਸਿਆਂ ਅਤੇ ਗੁਆਂਢੀ ਰਾਜ ਪੁਡੂਚੇਰੀ 'ਚ ਪਿਛਲੇ 24 ਘੰਟਿਆਂ 'ਚ ਭਾਰੀ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ 'ਚ ਹੋਰ ਬਾਰਸ਼ ਹੋਣ ਦਾ ਅਨੁਮਾਨ ਜ਼ਾਹਰ ਕੀਤਾ ਹੈ। ਤਾਮਿਲਨਾਡੂ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਨੇ ਪੁਡੂਚੇਰੀ ਦੇ ਸਕੂਲਾਂ 'ਚ ਛੁੱਟੀ ਐਲਾਨ ਕੀਤੀ ਹੈ। ਭਾਰੀ ਬਾਰਸ਼ ਦੇ ਮੁੜ ਅਨੁਮਾਨ ਨੂੰ ਦੇਖਦੇ ਹੋਏ ਮਦਰਾਸ ਯੂਨੀਵਰਸਿਟੀ ਅਤੇ ਅੰਨਾ ਯੂਨੀਵਰਸਿਟੀ 'ਚ ਕੱਲ ਹੋਣ ਵਾਲੀ ਪ੍ਰੀਖਿਆ ਵੀ ਮੁਲਤਵੀ ਕਰ ਦਿੱਤੀ ਗਈ ਹੈ।


DIsha

Content Editor

Related News