'ਮਜ਼ਦੂਰ ਸਪੈਸ਼ਲ ਟਰੇਨ' ਪਾਸ ਲਈ ਜਦੋ-ਜਹਿੱਦ, ਤਾਮਿਨਲਾਡੂ 'ਚ ਮਜ਼ਦੂਰਾਂ ਦੀ ਲੱਗੀ ਭੀੜ

05/20/2020 12:21:53 PM

ਕੋਇੰਬਟੂਰ— ਲਾਕਡਾਊਨ ਦਰਮਿਆਨ ਮਜ਼ਦੂਰ ਮਜਬੂਰ ਹੈ। ਮਜ਼ਦੂਰਾਂ ਦੀ ਲਾਚਾਰੀ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਪੈਦਲ ਹੀ ਸੈਂਕੜੇ ਕਿਲੋਮੀਟਰ ਦੇ ਸਫਰ 'ਤੇ ਜਾਣ ਨੂੰ ਮਜ਼ਦੂਰ ਮਜਬੂਰ ਹਨ। ਮੁੰਬਈ ਵਿਚ ਮੰਗਲਵਾਰ ਨੂੰ ਹਜ਼ਾਰਾਂ ਪ੍ਰਵਾਸੀ ਮਜ਼ਦੂਰ ਬਾਂਦਰਾ ਰੇਲਵੇ ਸਟੇਸ਼ਨ 'ਤੇ ਇਕੱਠੇ ਹੋਏ ਸਨ। ਹੁਣ ਦੱਖਣੀ ਭਾਰਤ ਦੇ ਸੂਬੇ ਤਾਮਿਲਨਾਡੂ ਤੋਂ ਅਜਿਹੀ ਹੀ ਤਸਵੀਰ ਸਾਹਮਣੇ ਆਈ ਹੈ। ਤਾਮਿਲਨਾਡੂ ਦੇ ਕੋਇੰਬਟੂਰ ਵਿਚ ਪ੍ਰਵਾਸੀ ਮਜ਼ਦੂਰਾਂ ਦੀ ਭਾਰੀ ਭੀੜ ਨਜ਼ਰ ਆਈ। ਇੱਥੇ ਪ੍ਰਵਾਸੀ ਸੁੰਦਰਪੁਰਮ ਇਲਾਕੇ ਵਿਚ ਇਕੱਠੇ ਹੋ ਗਏ। ਪ੍ਰਵਾਸੀ ਮਜ਼ਦੂਰਾਂ ਵਿਚ ਜ਼ਿਆਦਾਤਰ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕ ਸਨ। ਇਹ ਅੱਜ ਚੱਲਣ ਵਾਲੀ ਮਜ਼ਦੂਰ ਸਪੈਸ਼ਲ ਟਰੇਨ ਦੇ ਪਾਸ ਲਈ ਇਕੱਠੇ ਹੋਏ। ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਈਆਂ ਗਈਆਂ। ਦਰਅਸਲ ਮਜ਼ਦੂਰ ਸਪੈਸ਼ਲ ਟਰੇਨ ਲਈ ਪ੍ਰਸ਼ਾਸਨ ਪਾਸ ਵੰਡ ਰਿਹਾ ਸੀ ਅਤੇ ਇਸ ਨੂੰ ਲੈਣ ਦੀ ਹੋੜ 'ਚ ਮਜ਼ਦੂਰਾਂ ਦੀ ਵੱਡੀ ਭੀੜ ਇਕੱਠੀ ਹੋ ਗਈ।

 

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਮੁੰਬਈ 'ਚ ਵੀ ਮਜ਼ਦੂਰਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਸੀ। ਬਾਂਦਰਾ ਸਟੇਸ਼ਨ ਤੋਂ ਬਿਹਾਰ ਦੀ ਮਜ਼ਦੂਰ ਸਪੈਸ਼ਲ ਟਰੇਨ 'ਚ ਜਾਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਕੱਠਾ ਹੋ ਗਏ। ਹਾਲਾਂਕਿ ਟਰੇਨ ਵਿਚ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਜਾਣ ਦਿੱਤਾ ਗਿਆ, ਜਿਨ੍ਹਾਂ ਦਾ ਰਜਿਸਟ੍ਰੇਸ਼ਨ ਹੋਇਆ ਹੈ। ਸਟੇਸ਼ਨ ਦੇ ਬਾਹਰ ਅਫੜਾ-ਦਫੜੀ ਵਰਗਾ ਮਾਹੌਲ ਪੈਦਾ ਹੋ ਗਿਆ। ਭੀੜ ਇਕੱਠੀ ਹੋਣ ਦੀ ਖ਼ਬਰ ਮਿਲਣ 'ਤੇ ਪੁਲਸ ਅਤੇ ਪ੍ਰਸ਼ਾਸਨ ਦੇ ਹੱਥ-ਪੈਰ ਫੂਲ ਗਏ। ਹਾਲਾਤ ਕਾਬੂ ਵਿਚ ਕਰਨ ਲਈ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ।


Tanu

Content Editor

Related News