ਵਿਧਾਨ ਸਭਾ ਚੋਣ ਨਤੀਜੇ : ਤਾਮਿਲਨਾਡੂ ''ਚ ਅੱਜ ਹੋਵੇਗਾ 3,998 ਉਮੀਦਵਰਾਂ ਦੀ ਕਿਸਮਤ ਦਾ ਫ਼ੈਸਲਾ
Sunday, May 02, 2021 - 09:42 AM (IST)
ਚੇਨਈ- ਤਾਮਿਲਨਾਡੂ 'ਚ ਇਕ ਹੀ ਗੇੜ 'ਚ ਸੰਪੰਨ ਹੋਈਆਂ ਵਿਧਾਨ ਸਭਾ ਚੋਣਾਂ ਲਈ ਐਤਵਾਰ ਸਵੇਰੇ 8 ਵਜੇ ਤੋਂ ਕੋਰੋਨਾ ਪ੍ਰੋਟੋਕਾਲ ਅਤੇ ਸਖ਼ਤ ਸੁਰੱਖਿਆ ਵਿਚਾਲੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸੂਬੇ 'ਚ 234 ਸੀਟਾਂ 'ਤੇ 3,998 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੋ ਜਾਵੇਗਾ। ਰਾਜ ਵਿਧਾਨ ਸਭਾ ਦੀਆਂ ਚੋਣਾਂ 6 ਅਪ੍ਰੈਲ ਨੂੰ ਇਕ ਗੇੜ 'ਚ ਹੀ ਸੰਪੰਨ ਹੋਈਆਂ ਸਨ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣ ਨਤੀਜੇ: ਪੱਛਮੀ ਬੰਗਾਲ ਸਮੇਤ 5 ਸੂਬਿਆਂ ’ਚ ਵੋਟਾਂ ਦੀ ਗਿਣਤੀ ਜਾਰੀ
ਚੋਣ ਕਮਿਸ਼ਨ ਅਨੁਸਾਰ ਰਾਜ ਦੇ 6.29 ਕਰੋੜ ਵੋਟਰਾਂ 'ਚੋਂ 72.81 ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਸੀ। ਵਿਧਾਨ ਸਭਾ ਚੋਣ ਨਤੀਜਿਆਂ ਤੋਂ ਇਲਾਵਾ, ਕੰਨਿਆਕੁਮਾਰੀ ਲੋਕ ਸਭਾ ਚੋਣ ਖੇਤਰ ਲਈ ਜ਼ਿਮਨੀ ਚੋਣਾਂ ਦੇ ਨਤੀਜੇ ਵੀ ਕੱਲ ਹੀ ਆਉਣਗੇ। ਇਸ ਸੀਟ 'ਤੇ ਕਾਂਗਰਸ ਸੰਸਦ ਮੈਂਬਰ ਐੱਚ. ਵਸੰਤ ਕੁਮਾਰ ਦੀ ਮੌਤ ਕਾਰਨ ਇਸ ਖ਼ਾਲੀ ਸਥਾਨ ਨੂੰ ਭਰਨ ਲਈ ਜ਼ਿਮਨੀ ਚੋਣਾਂ ਕਰਵਾਈਆਂ ਗਈਆਂ ਸਨ, ਜਿਨ੍ਹਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ। ਸੱਤਾਧਾਰੀ ਅੰਨਾਦਰਮੁਕ ਸਰਕਾਰ ਅਤੇ ਮੁੱਖ ਵਿਰੋਧੀ ਐੱਮ.ਕੇ. ਸਟਾਲਿਨ ਦੀ ਅਗਵਾਈ ਵਾਲੀ ਦਰਮੁਕ ਵਿਚਾਲੇ ਟੱਕਰ ਹੋਣ ਦੀ ਸੰਭਾਵਨਾ ਹੈ। ਇੱਥੇ ਮੁੱਖ ਮੁਕਾਬਲਾ ਸੱਤਾਧਾਰੀ ਦਲ ਅੰਨਾਦਰਮੁਕ ਅਤੇ ਮੁੱਖ ਵਿਰੋਧੀ ਦਰਮੁਕ ਵਿਚਾਲੇ ਹਨ।
ਇਹ ਵੀ ਪੜ੍ਹੋ : ਪੱਛਮੀ ਬੰਗਾਲ ਸਮੇਤ 4 ਸੂਬਿਆਂ ’ਚ ਕਿਸ ਦੇ ਸਿਰ ਸਜੇਗਾ ਤਾਜ, ਫੈਸਲਾ ਅੱਜ