ਪਾਗਲ ਹੋ ਗਈ ਹਨ ਮਮਤਾ ਬੈਨਰਜੀ, ਹਿੰਦੂ ਰਾਜ‍ ਬਣੇਗਾ ਬੰਗਾਲ: ਪ੍ਰਗਿਆ ਠਾਕੁਰ

12/13/2020 12:22:17 AM

ਭੋਪਾਲ - ਅਗਲੇ ਸਾਲ ਦੀ ਸ਼ੁਰੂਆਤ ਵਿੱਚ ਹੀ ਪੱਛਮੀ ਬੰਗਾਲ ਵਿੱਚ ਵਿਧਾਨਸਭਾ ਚੋਣਾਂ ਹੋਣੀਆਂ ਹਨ। ਇਸ ਨੂੰ ਲੈ ਕੇ ਹੁਣੇ ਤੋਂ ਰਾਜਨੀਤਕ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ। ਭਾਰਤੀ ਜਨਤਾ ਪਾਰਟੀ ਇਨ੍ਹਾਂ ਚੋਣਾਂ ਨੂੰ ਲੈ ਕੇ ਹੁਣੇ ਤੋਂ ਪੂਰੀ ਤਿਆਰੀ ਵਿੱਚ ਹੈ ਅਤੇ ਹੁਣੇ ਤੋਂ ਹਮਲਾਵਰ ਰਵੱਈਆ ਅਪਣਾ ਰਹੀ ਹੈ। ਭੋਪਾਲ ਤੋਂ ਪਾਰਟੀ ਦੀ ਸੰਸਦ ਮੈਂਬਰ ਸਾਧ‍ਵੀ ਪ੍ਰਗਿਆ ਨੇ ਇਸ ਦੌਰਾਨ ਇੱਕ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਮਮਤਾ ਬੈਨਰਜੀ ਪਾਗਲ ਹੋ ਗਈ ਹਨ। ਬੰਗਾਲ ਹਿੰਦੂ ਰਾਜ ਬਣੇਗਾ। ਉਥੇ ਹੀ, ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵੀਜੇ ਸਿੰਘ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਜਿਹੜੇ ਲੋਕ ਭਗਵਾ ਨੂੰ ਅੱਤਵਾਦੀ ਕਹਿੰਦੇ ਹਨ, ਉਹ ਖੱਤਰੀ ਨਹੀਂ ਹੁੰਦੇ ਹਨ। 
ਇਸ ਸੂਬੇ ਦੇ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਦਿੱਤੀ ਵੱਡੀ ਰਾਹਤ, ਕੀਤਾ ਇਹ ਐਲਾਨ

ਪ੍ਰਗਿਆ ਠਾਕੁਰ ਨੇ ਕਿਹਾ ਮੁੱਖ ਮੰਤਰੀ ਮਮਤਾ ਬੈਨਰਜੀ ਪਾਗਲ ਹੋ ਗਈ ਹਨ। ਉਹ ਘਬਰਾ ਗਈ ਹਨ। ਉਨ੍ਹਾਂ ਨੂੰ ਸਮਝ ਆ ਗਿਆ ਹੈ ਕਿ ਇਹ ਭਾਰਤ ਹੈ, ਪਾਕਿਸਤਾਨ ਨਹੀਂ, ਜਿਸ 'ਤੇ ਸ਼ਾਸਨ ਕਰ ਰਹੀ ਹਨ। ਬੰਗਾਲ ਵਿੱਚ ਬੀਜੇਪੀ ਅਤੇ ਹਿੰਦੂ ਦਾ ਸ਼ਾਸਨ ਆਵੇਗਾ। ਬੰਗਾਲ ਅਖੰਡ ਭਾਰਤ ਦਾ ਹਿੱਸਾ ਹੈ ਇਹ ਉਨ੍ਹਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜੋ ਮਿਲਿਆ ਹੋਇਆ ਹੈ ਉਸ ਤੋਂ BJP ਦੋ ਕਰਨ ਵਾਲੇ ਨਹੀਂ। ਅਜਿਹੀ ਬੀਬੀ ਜੋ ਕਿ ਵਿਦੇਸ਼ੀ ਪਰੰਪਰਾ ਦਾ ਪਾਲਣ ਕਰ ਰਹੀ ਹੈ। ਇੱਥੇ ਉਨ੍ਹਾਂ ਨੂੰ ਟਿਕਣ ਨਹੀਂ ਦਿਆਂਗੇ। ਹਿੰਦੂ ਰਾਸ਼ਟਰ ਦੀ ਸਥਾਪਨਾ ਹੋਵੇਗੀ ਬੰਗਾਲ ਸਾਡਾ ਹਿੰਦੂ ਰਾਜ ਬਣੇਗਾ ਭਾਰਤ ਹਿੰਦੂ ਰਾਸ਼ਟਰ ਬਣੇਗਾ।'
ਭਾਰਤ ਅਤੇ ਬੰਗਲਾਦੇਸ਼ ਵਿਚਾਲੇ 55 ਸਾਲ ਬਾਅਦ ਰੇਲ ਮਾਰਗ ਹੋਵੇਗਾ ਬਹਾਲ

ਇਸਦੇ ਇਲਾਵਾ ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ 'ਤੇ ਹੋ ਰਹੇ ਪ੍ਰਦਰਸ਼ਨਾਂ 'ਤੇ ਪ੍ਰਗਿਆ ਠਾਕੁਰ  ਨੇ ਕਿਹਾ ਕਿ ਦੇਸ਼-ਵਿਰੋਧੀ ਲੋਕ ਇੰਸ ਵਿੱਚ ਸ਼ਾਮਲ ਹਨ। ਇਹ ਕਿਸਾਨ ਨਹੀਂ ਹਨ, ਸਗੋਂ ਉਨ੍ਹਾਂ ਦੇ ਭੇਸ ਵਿੱਚ ਖੱਬੇਪੱਖੀ ਅਤੇ ਕਾਂਗਰਸੀ ਲੁਕੇ ਹੋਏ ਹਨ। ਅਜਿਹੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਕਿਸਾਨ ਨਹੀਂ, ਹੋਰ ਲੋਕ ਕਿਸਾਨਾਂ ਦੇ ਭੇਸ ਵਿੱਚ ਆ ਕੇ ਅਫਵਾਹ ਫੈਲਾ ਰਹੇ ਹਨ। ਸਾਧਵੀ ਪ੍ਰਗਿਆ ਸਿੰਘ ਠਾਕੁਰ ਨੇ ਜਨਸੰਖਿਆ ਕੰਟਰੋਲ ਨੂੰ ਲੈ ਕੇ ਕਿਹਾ ਕਿ ਅੱਜ ਆਪਣੇ ਕਰਤੱਵ ਨੂੰ ਸਮਝੋ। ਜਨਸੰਖਿਆ ਕਾਬੂ ਕਾਨੂੰਨ ਉਨ੍ਹਾਂ ਲਈ ਹੋਣਾ ਚਾਹੀਦਾ ਹੈ, ਜੋ ਦੇਸ਼ ਵਿੱਚ ਦੇਸ਼ਧ੍ਰੋਹੀਆਂ ਗਤੀਵਿਧੀਆਂ ਕਰਦੇ ਹਨ। ਜਿਨ੍ਹਾਂ ਨੂੰ ਦੇਸ਼ਧ੍ਰੋਹ ਕਰਨ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਨ੍ਹਾਂ ਲਈ ਕਾਨੂੰਨ ਬਣਨਾ ਚਾਹੀਦਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News