ਐਸਟ੍ਰਾਜ਼ੇਨੇਕਾ ਦੀ ਪਹਿਲੀ ਡੋਜ਼ ਮਗਰੋਂ ਫਾਈਜ਼ਰ ਜਾਂ ਮੋਡਰਨਾ ਦੀ ਦੂਜੀ ਡੋਜ਼ ਨੂੰ ਲੈ ਕੇ WHO ਦਾ ਵੱਡਾ ਬਿਆਨ

Tuesday, Aug 10, 2021 - 05:20 PM (IST)

ਇੰਟਰਨੈਸ਼ਨਲ ਡੈਸਕ : ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਕਿਹਾ ਹੈ ਕਿ ਕੁਝ ਹਾਲਾਤ ’ਚ ਐਸਟ੍ਰਾਜ਼ੇਨੇਕਾ ਦੀ ਪਹਿਲੀ ਡੋਜ਼ ਤੋਂ ਬਾਅਦ ਫਾਈਜ਼ਰ ਜਾਂ ਮੋਡਰਨਾ ਦੀ ਦੂਜੀ ਡੋਜ਼ ਦੀ ਵਰਤੋਂ ਕੀਤੀ ਜਾ ਸਕਦੀ ਹੈ। ਡਬਲਯੂ. ਐੱਚ. ਓ. ਨੇ ਕਿਹਾ ਕਿ ਦੋ ਵੈਕਸੀਨ ਦੇ ਮਿਸ਼ਰਣ ’ਤੇ ਸਟੱਡੀ ਜਾਰੀ ਹੈ ਕਿ ਅਜਿਹਾ ਕਰਨਾ ਸੁਰੱਖਿਆ ਤੇ ਸਹੀ ਹੋਵੇਗਾ ਜਾਂ ਨਹੀਂ। ਹਾਲਾਂਕਿ ਅਜਿਹਾ ਡਾਟਾ ਸਾਹਮਣੇ ਆਇਆ ਹੈ ਕਿ ਪਹਿਲੀ ਡੋਜ਼ ਐਸਟ੍ਰਾਜ਼ੇਨੇਕਾ ਦੀ ਲੈਣ ਤੋਂ ਬਾਅਦ ਦੂਜੀ ਡੋਜ਼ ਦੇ ਤੌਰ ’ਤੇ ਫਾਈਜ਼ਰ ਜਾਂ ਮੋਡਰਨਾ ਦੀ ਵਰਤੋਂ ਕਰਨੀ ਸੁਰੱਖਿਅਤ ਤੇ ਵਧੀਆ ਹੈ।

ਇਹ ਵੀ ਪੜ੍ਹੋ : ਦਿੱਲੀ ਪਹੁੰਚੇ ਟੋਕੀਓ ਓਲੰਪਿਕ ਦੇ ਸਿਤਾਰੇ, ਏਅਰਪੋਰਟ ’ਤੇ ਹੋਇਆ ਸ਼ਾਨਦਾਰ ਸਵਾਗਤ

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਭਾਰਤੀ ਆਯੁਰਵਿਗਿਆਨ ਅਨੁਸੰਧਾਨ ਪ੍ਰੀਸ਼ਦ (ਆਈ. ਸੀ. ਐੱਮ. ਆਰ.) ਦੇ ਇਕ ਅਧਿਐਨ ’ਚ ਇਹ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਰੋਕੂ ਟੀਕੇ ਕੋਵਿਸ਼ੀਲਡ ਤੇ ਕੋਵੈਕਸੀਨ ਦੀ ਇਕ-ਇਕ ਡੋਜ਼ ਲੈਣ ਨਾਲ ਇਸ ਰੋਗ ਖਿਲਾਫ ਵਧੀਆ ਪ੍ਰਤੀਰੋਧਕ ਸਮਰੱਥਾ ਵਿਕਸਿਤ ਹੋਈ। ਇਹ ਅਧਿਐਨ ਉੱਤਰ ਪ੍ਰਦੇਸ਼ ’ਚ 98 ਲੋਕਾਂ ’ਤੇ ਕੀਤਾ ਗਿਆ, ਜਿਨ੍ਹਾਂ ’ਚੋਂ 18 ਨੇ ਅਣਜਾਣਪੁਣੇ ’ਚ ਟੀਕੇ ਦੀ ਪਹਿਲੀ ਡੋਜ਼ ਕੋਵਿਸ਼ੀਲਡ ਤੇ ਦੂਜੀ ਡੋਜ਼ ਕੋਵੈਕਸੀਨ ਦੀ ਲੈ ਲਈ ਸੀ ਤੇ ਇਨ੍ਹਾਂ ਦੋਵਾਂ ਟੀਕਿਆਂ ਦੀ ਇਕ-ਇਕ ਖੁਰਾਕ ਲੈਣ ਨਾਲ ਉਨ੍ਹਾਂ ’ਚ ਰੋਗ ਪ੍ਰਤੀਰੋਧਕ ਸਮਰੱਥਾ ਵਿਕਸਿਤ ਹੋਈ।

ਅਧਿਐਨ ’ਚ ਇਹ ਵੀ ਦੇਖਿਆ ਗਿਆ ਕਿ ਕੋਵਿਸ਼ੀਲਡ ਤੇ ਕੋਵੈਕਸੀਨ ਟੀਕੇ ਦੀ ਇਕ-ਇਕ ਡੋਜ਼ ਲੈਣਾ ਸੁਰੱਖਿਅਤ ਹੈ ਤੇ ਇਸ ਦੇ ਪ੍ਰਤੀਕੂਲ ਪ੍ਰਭਾਵ ਵੀ ਇਕ ਹੀ ਟੀਕੇ ਦੀਆਂ ਦੋਵੇਂ ਖੁਰਾਕਾਂ ਦੇ ਬਰਾਬਰ ਪਾਏ ਗਏ। ਇਨ੍ਹਾਂ ਨਤੀਜਿਆਂ ਦਾ ਕੋਵਿਡ ਟੀਕਾਕਰਨ ਪ੍ਰੋਗਰਾਮ ’ਤੇ ਅਹਿਮ ਅਸਰ ਪਵੇਗਾ ਤੇ ਇਸ ਨਾਲ ਸਾਰਸ-ਕੋਵ-2 ਦੇ ਵੱਖ-ਵੱਖ ਰੂਪਾਂ ਖਿਲਾਫ ਬਿਹਤਰ ਸੁਰੱਖਿਆ ਮਿਲਣ ਦਾ ਰਾਹ ਪੱਧਰਾ ਹੋਵੇਗਾ। ਦੱਸ ਦੇਈਏ ਕਿ ਇਸ ਨਾਲ ਡਬਲਯੂ. ਐੱਚ. ਓ. ਨੇ ਕਿਹਾ ਸੀ ਕਿ ਅਜੇ ਵੱਖ-ਵੱਖ ਵੈਕਸੀਨ ਦੇ ਮਿਸ਼ਰਣ ’ਤੇ ਸਟੱਡੀ ਹੋ ਰਹੀ ਹੈ। ਡਬਲਯੂ. ਐੱਚ. ਓ. ਨੇ ਕਿਹਾ ਸੀ ਕਿ ਅਜੇ ਸਾਡੇ ਕੋਲ ਵੈਕਸੀਨ ਮਿਸ਼ਰਣ ਦਾ ਡਾਟਾ ਮੁਹੱਈਆ ਨਹੀਂ ਹੈ। ਇਸ ਦੇ ਨਾਲ ਡਬਲਯੂ. ਐੱਚ. ਓ. ਨੇ ਕਿਹਾ ਸੀ ਕਿ ਜੇ ਲੋਕ ਆਪਣੀ ਮਰਜ਼ੀ ਨਾਲ ਵੱਖ-ਵੱਖ ਵੈਕਸੀਨ ਲੈਂਦੇ ਹਨ ਤਾਂ ਇਹ ਖਤਰਨਾਕ ਸਾਬਿਤ ਹੋ ਸਕਦਾ ਹੈ।

ੲਿਹ ਵੀ ਪੜ੍ਹੋ : ਖੇਤ ’ਚ ਪਾਣੀ ਲਾਉਣ ਗਏ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਹੋਈ ਮੌਤ


Manoj

Content Editor

Related News