ਬੱਗਾ ਦੀ ਕੇਜਰੀਵਾਲ ਨੂੰ ਚਿਤਾਵਨੀ- 'ਭਾਈ ਮਤੀ ਦਾਸ ਚੌਕ ਤੋੜਿਆ ਤਾਂ ਤੋੜਾਂਗੇ ਹੱਥ'

10/22/2019 4:51:47 PM

ਨਵੀਂ ਦਿੱਲੀ (ਕਮਲ ਕਾਂਸਲ)— ਭਾਜਪਾ ਪਾਰਟੀ ਦੇ ਬੁਲਾਰੇ ਤੇਜਿੰਦਰ ਪਾਲ ਸਿੰਘ ਬੱਗਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੰਮੇਂ ਹੱਥੀਂ ਲਿਆ ਹੈ। ਬੱਗਾ ਨੇ ਕਿਹਾ ਕਿ ਕੇਜਰੀਵਾਲ ਨੇ ਗੁਰਦਆਰਾ ਸੀਸ ਗੰਜ ਦੇ ਅੱਗੇ ਬਣੇ ਭਾਈ ਮਤੀ ਦਾਸ ਚੌਕ ਨੂੰ ਤੋੜਨ ਦਾ ਹੁਕਮ ਦਿੱਤਾ ਹੈ। ਇਸ ਨੂੰ ਲੈ ਕੇ ਤੇਜਿੰਦਰ ਪਾਲ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ, ''ਕੇਜਰੀਵਾਲ ਨੇ ਹਿੰਦੂ ਧਰਮ ਦੇ ਰੱਖਿਅਕ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਮਤੀ ਦਾਸ ਜੀ ਦੀ ਸ਼ਹਾਦਤ ਸਥਾਨ 'ਤੇ ਬਣੇ ਇਤਿਹਾਸਕ ਭਾਈ ਮਤੀ ਦਾਸ ਚੌਕ ਨੂੰ ਤੋੜਨ ਦਾ ਆਦੇਸ਼ ਦੇ ਕੇ ਆਪਣਾ ਸਿੱਖ ਵਿਰੋਧੀ ਚਿਹਰਾ ਦਿਖਾ ਦਿੱਤਾ ਹੈ। ਕੇਜਰੀਵਾਲ ਜੀ, ਤੁਹਾਡੀ ਔਕਾਤ ਨਹੀਂ ਹੈ ਭਾਈ ਮਤੀ ਦਾਸ ਚੌਕ ਨੂੰ ਤੋੜਨ ਦੀ ਅਤੇ ਉਸ ਤੋਂ ਪਹਿਲਾਂ ਤੁਹਾਡੇ ਹੱਥ ਤੋੜ ਦਿੱਤੇ ਜਾਣਗੇ।''

PunjabKesari

ਸੂਤਰਾਂ ਮੁਤਾਬਕ ਦਿੱਲੀ ਸਰਕਾਰ ਨੇ ਚਾਂਦਨੀ ਚੌਕ ਦੇ ਮੁੜ ਵਿਕਾਸ ਦਾ ਪ੍ਰਸਤਾਵ ਦਿੱਤਾ ਹੈ। ਇਹ ਮਾਮਲਾ ਚਾਂਦਨੀ ਚੌਕ ਦੇ ਮੁੜ ਵਿਕਾਸ ਪ੍ਰਾਜੈਕਟ ਅਤੇ ਭਾਈ ਮਤੀ ਦਾਸ ਚੌਕ ਨਾਲ ਜੁੜਿਆ ਹੈ। ਜਾਣਕਾਰੀ ਮੁਤਾਬਕ ਦਿੱਲੀ ਸਰਕਾਰ ਚਾਂਦਨੀ ਚੌਕ ਮੁੜ ਵਿਕਾਸ ਪ੍ਰਾਜੈਕਟ ਤਹਿਤ ਆਉਣ ਵਾਲੇ ਸਾਰੇ ਧਾਰਮਿਕ ਢਾਂਚਿਆਂ ਨੂੰ ਹਟਾਉਣ ਦੀ ਤਿਆਰੀ ਵਿਚ ਹੈ। ਅਜਿਹੇ ਵਿਚ ਦਿੱਲੀ ਸਰਕਾਰ ਭਾਈ ਮਤੀ ਦਾਸ ਚੌਕ ਨੂੰ ਹਟਾਉਣ ਦੀ ਤਿਆਰੀ ਕਰ ਰਹੀ ਹੈ, ਜਿਸ ਦਾ ਭਾਜਪਾ ਪਾਰਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਰੋਧ ਜਤਾਇਆ ਹੈ। ਕਮੇਟੀ ਮੁਤਾਬਕ ਦਿੱਲੀ ਸਰਕਾਰ ਦੀ ਇਸ ਗੱਲ ਨੂੰ ਸਿੱਖ ਬਰਦਾਸ਼ਤ ਨਹੀਂ ਕਰਨਗੇ।


Tanu

Content Editor

Related News