ਬਿਹਾਰ ''ਚ ਸੋਕੇ ਦੀ ਸਥਿਤੀ ਨਾਲ ਨਿਪਟਣ ਲਈ ਲੋਕ ਸਭਾ ''ਚ ਉੱਠੀ ਮੰਗ

07/10/2019 2:45:39 PM

ਨਵੀਂ ਦਿੱਲੀ—ਭਾਜਪਾ ਸੰਸਦ ਮੈਂਬਰ ਅਸ਼ੋਕ ਕੁਮਾਰ ਯਾਦਵ ਨੇ ਬਿਹਾਰ ਦੇ ਕਈ ਇਲਾਕਿਆਂ ਦੇ ਸੋਕੇ ਦੀ ਲਪੇਟ 'ਚ ਆਉਣ ਦਾ ਮੁੱਦਾ ਅੱਜ ਭਾਵ ਬੁੱਧਵਾਰ ਨੂੰ ਲੋਕ ਸਭਾ 'ਚ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਕੇਂਦਰ ਨੂੰ ਸੂਬਾ ਸਰਕਾਰ ਨਾਲ ਮਿਲ ਕੇ ਠੋਸ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਇਸ ਸਥਿਤੀ ਨਾਲ ਨਿਪਟਿਆ ਜਾ ਸਕੇ। ਯਾਦਵ ਨੇ ਸਦਨ 'ਚ ਸਿਫਰਕਾਲ ਦੌਰਾਨ ਇਹ ਮੁੱਦਾ ਚੁੱਕਿਆ ਅਤੇ ਕਿਹਾ ਕਿ ਬਿਹਾਰ ਦੇ ਕਈ ਇਲਾਕੇ ਹੁਣ ਸੋਕੇ ਦੀ ਮਾਰ ਹੇਠ ਹਨ। ਮਿਥਿਲਾ 'ਚ ਤਾਂ ਮੁੱਖ ਰੂਪ 'ਚ ਦੋ ਫਸਲਾ ਝੋਨਾ ਅਤੇ ਕਣਕ ਪੈਦਾ ਕੀਤੀਆਂ ਜਾਂਦੀਆਂ ਹਨ। ਇੱਕ ਫਸਲ ਦੀ ਉਪਜ ਵੇਚ ਕੇ ਕਿਸਾਨ ਦੂਜੀ ਫਸਲ ਉਗਾਉਂਦਾ ਹੈ। ਇਸ ਵਾਰ ਸੋਕੇ ਕਾਰਨ ਇਨ੍ਹਾਂ ਕਿਸਾਨਾਂ 'ਤੇ ਬੁਰਾ ਅਸਰ ਪੈਣ ਵਾਲਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਬਿਹਾਰ ਸਰਕਾਰ ਨਾਲ ਮਿਲ ਕੇ ਠੋਸ ਕਦਮ ਚੁੱਕਣ ਤਾਂ ਕਿ ਇਸ ਸਥਿਤੀ ਤੋਂ ਕਿਸਾਨਾਂ ਨੂੰ ਰਾਹਤ ਮਿਲ ਸਕੇ। 

ਕਾਂਗਰਸ ਦੇ ਹਿਬੀ ਐਡੇਨ ਨੇ ਜਨਤਕ ਉੱਦਮ 'ਕੋਚੀ ਸ਼ਿਪਯਾਰਡ' ਦੇ ਸ਼ੇਅਰ ਵੇਚੇ ਜਾਣ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ ਸਰਕਾਰ ਨੂੰ ਇਸ ਕੰਪਨੀ ਦੀ ਸਥਿਤੀ ਵਧੀਆ ਬਣਾਉਣ ਲਈ ਪ੍ਰਭਾਵਸ਼ਾਲੀ ਨੀਤੀ ਬਣਾਉਣੀ ਚਾਹੀਦੀ ਹੈ। ਭਾਜਪਾ ਦੇ ਵਿਜੈ ਕੁਮਾਰ ਦੁਬੇ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ 'ਚ ਵਿਸ਼ਵ ਪੱਧਰੀ ਸਟੇਡੀਅਮ ਬਣਾਉਣ ਦੀ ਮੰਗ ਕੀਤੀ ਤਾਂ ਕਿ ਸਥਾਨਿਕ ਟੇਲੈਂਟ ਨੂੰ ਮੌਕਾ ਮਿਲ ਸਕੇ। ਭਾਜਪਾ ਦੇ ਭਾਗੀਰਥ ਚੌਧਰੀ, ਜੇ. ਡੀ. ਯੂ. ਦੇ ਵਿਜੈ ਕੁਮਾਰ ਅਤੇ ਕੁਝ ਹੋਰ ਮੈਂਬਰਾਂ ਨੇ ਆਪਣੇ-ਆਪਣੇ ਖੇਤਰਾਂ ਦੇ ਮੁੱਦੇ ਚੁੱਕੇ।


Iqbalkaur

Content Editor

Related News