ਤਬਰੇਜ਼ ਭੀੜ ਹਿੰਸਾ ਮਾਮਲਾ : ਟਿਕ-ਟਾਕ ''ਤੇ ਕਤਲ ਦਾ ਬਦਲਾ ਲੈਣ ਵਾਲਾ ਵੀਡੀਓ ਵਾਇਰਲ

07/09/2019 11:32:39 AM

ਮੁੰਬਈ— ਝਾਰਖੰਡ ਦੇ ਤਬਰੇਜ਼ ਅੰਸਾਰੀ ਭੀੜ ਹਿੰਸਾ ਮਾਮਲੇ ਦਾ ਬਦਲਾ ਲੈਣ ਨਾਲ ਜੁੜੇ ਟਿਕ-ਟਾਕ ਵੀਡੀਓ ਨੂੰ ਲੈ ਕੇ ਮੁੰਬਈ ਪੁਲਸ ਸਾਈਬਰ ਸੈੱਲ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ਿਕਾਇਤਕਰਤਾ ਰਮੇਸ਼ ਸੋਲੰਕੀ ਨੇ ਕਿਹਾ ਕਿ ਮੇਰੇ ਸ਼ਿਕਾਇਤ ਕਰਨ ਤੋਂ ਬਾਅਦ ਟਿਕ-ਟਾਕ ਨੇ ਇਹ ਵੀਡੀਓ ਹਟਾ ਦਿੱਤਾ ਹੈ, ਨਾਲ ਹੀ ਵੀਡੀਓ ਬਣਾਉਣ ਵਾਲੇ ਲੋਕਾਂ ਦੇ ਤਿੰਨ ਅਕਾਊਂਟ ਵੀ ਡਿਲੀਟ ਕਰ ਕਰ ਦਿੱਤੇ ਹਨ। ਹੁਣ ਉਹ ਕੋਈ ਵੀਡੀਓ ਟਿਕ-ਟਾਕ 'ਤੇ ਨਹੀਂ ਪਾ ਸਕਣਗੇ। ਵੀਡੀਓ 'ਚ ਦਿੱਸ ਰਹੇ ਲੋਕਾਂ ਬਾਰੇ ਜਦੋਂ ਇਹ ਜਾਣਕਾਰੀ ਸਾਹਮਣੇ ਆਈ ਕਿ ਉਹ ਇਕ ਮਿਊਜ਼ਿਕ ਕੰਪਨੀ ਦੀ ਐਲਬਮ 'ਚ ਕੰਮ ਕਰਦੇ ਹਨ ਤਾਂ ਕੰਪਨੀ ਨੇ ਉਨ੍ਹਾਂ ਨਾਲ ਆਪਣੇ ਵੀਡੀਓ ਸਾਰੇ ਪਲੇਟਫਾਰਮ ਤੋਂ ਹਟਾ ਦਿੱਤੇ ਹਨ। ਟਿਕ-ਟਾਕ ਨੇ ਵੀ ਇਹ ਵੀਡੀਓ ਆਪਣੇ ਐਪ 'ਚੋਂ ਹਟਾ ਦਿੱਤਾ ਹੈ।

ਵੀਡੀਓ ਐਪ ਟਿਕ-ਟਾਕ ਰਾਹੀਂ ਸਾਰੇ ਵੀਡੀਓ 'ਚ 5 ਨੌਜਵਾਨ ਇਹ ਕਹਿੰਦੇ ਦਿੱਸ ਰਹੇ ਹਨ, ਤੁਸੀਂ ਭਾਵੇਂ ਹੀ ਮਾਸੂਮ ਤਬਰੇਜ਼ ਅੰਸਾਰੀ ਨੂੰ ਮਾਰ ਦਿੱਤਾ ਹੋਵੇ ਪਰ ਜੇਕਰ ਕੱਲ ਉਸ ਦਾ ਬੇਟਾ ਬਦਲਾ ਲੈਂਦਾ ਹੈ ਤਾਂ ਇਹ ਨਾ ਕਹਿਣਾ ਕਿ ਸਾਰੇ ਮੁਸਲਮਾਨ ਅੱਤਵਾਦੀ ਹੁੰਦੇ ਹਨ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਨਫ਼ਰਤ ਫੈਲਾਉਣ ਦਾ ਵੀਡੀਓ 2 ਭਾਈਚਾਰਿਆਂ ਦਰਮਿਆਨ ਸ਼ਾਂਤੀ ਭੰਗ ਕਰ ਸਕਦਾ ਹੈ ਅਤੇ ਫਿਰਕੂ ਤਣਾਅ ਭੜਕਾ ਸਕਦਾ ਹੈ, ਲਿਹਾਜਾ ਅਸੀਂ ਇਸ ਵੀਡੀਓ ਨੂੰ ਪੋਸਟ ਕਰਨ ਵਾਲੇ ਟਿਕ-ਟਾਕ ਅਕਾਊਂਟ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵੀਡੀਓ ਨੂੰ ਬਣਾਉਣ ਵਾਲੇ ਅਤੇ ਇਸ 'ਚ ਦਿੱਸ ਰਹੇ ਵਿਅਕਤੀਆਂ ਦੀ ਤਲਾਸ਼ ਜਾਰੀ ਹੈ।


DIsha

Content Editor

Related News